11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਲੋਕਾਂ ਤੇ ਮਿੱਟੀ ਨਾਲ ਨੇੜੇ ਤੋਂ ਜੁੜੇ ਇਨਸਾਨ 'ਪਿ੍ਥੀਪਾਲ ਸਿੰਘ' <br/>

ਅਜੀਤ ਡੈਸਕ 09-03-2026
ਸ: ਪਿ੍ਥੀਪਾਲ ਸਿੰਘ ਇੰਚਾਰਜ ਹਲਕਾ ਬਟਾਲਾ


ਬਟਾਲਾ, 8 ਮਾਰਚ (ਸਤਿੰਦਰ ਸਿੰਘ)- ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਬਟਾਲਾ ਦੇ ਇੰਚਾਰਜ ਲਗਾਏ ਸ: ਪਿ੍ਥੀਪਾਲ ਸਿੰਘ ਪੰਜਾਬ ਪੁਲਿਸ ਵਿਚੋਂ ਐਸ.ਪੀ. ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ | ਉਹ ਆਪਣੀ ਨੌਕਰੀ 'ਤੇ ਰਹਿੰਦੇ ਹੋਏ ਵੀ ਆਪਣੇ ਜ਼ਿਲ੍ਹਾ ਗੁਰਦਾਸਪੁਰ, ਬਟਾਲਾ ਦੇ ਲੋਕਾਂ ਅਤੇ ਮਿੱਟੀ ਨਾਲ ਨੇੜੇ ਤੋਂ ਜੁੜੇ ਰਹੇ ਇਨਸਾਨ ਹਨ | ਉਹ ਆਪਣੇ ਪਿੰਡ ਤੇ ਇਲਾਕੇ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਲਗਾਤਾਰ ਸਰਗਰਮ ਰਹੇ | ਸ: ਪਿ੍ਥੀਪਾਲ ਸਿੰਘ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅਤੇ ਜਰਨੈਲ ਹਰੀ ਸਿੰਘ ਨਲੂਆ ਦੇ ਸੂਰਮਗਤੀ ਦਿਵਸ ਸਬੰਧੀ ਵੱਡੇ ਸਮਾਗਮ ਕਰਵਾਉਣ ਵਿਚ ਵੱਡਾ ਯੋਗਦਾਨ ਪਾਉਂਦੇ ਰਹੇ ਹਨ | ਉਹ ਪੰਜਾਬ ਦੀ ਵੱਡੀ ਖੇਡ ਸੰਸਥਾ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਵਲੋਂ 'ਕਮਲਜੀਤ ਖੇਡਾਂ' ਵੱਡਾ ਨੈਸ਼ਨਲ ਪੱਧਰ ਦਾ ਖੇਡ ਟੂਰਨਾਮੈਂਟ ਕਰਵਾਉਣ ਸਮੇਤ ਹੋਰ ਬਹੁਤ ਸਾਰੀਆਂ ਖੇਡ ਗਤੀਵਿਧੀਆਂ ਇਲਾਕੇ ਵਿਚ ਕਰਵਾਈਆਂ ਜਾਂਦੀਆਂ ਹਨ | ਬਟਾਲਾ ਦੀ ਸਾਹਿਤਕ, ਸੱਭਿਆਚਾਰਕ, ਸਮਾਜਿਕ, ਕਲਾ ਅਤੇ ਹੋਰ ਵਨੰਗੀਆਂ ਦੀ ਪ੍ਰਫੱੁਲਤਾ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ | ਉਹ ਬਟਾਲਾ ਦੇ ਹਰ ਇਨਸਾਨ ਦੇ ਦੁੱਖ-ਸੁੱਖ 'ਚ ਸ਼ਰੀਕ ਹੁੰਦੇ ਹਨ ਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ | ਸ: ਪਿ੍ਥੀਪਾਲ ਸਿੰਘ, ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੀ ਵਿਚਾਰਧਾਰਾ ਦੇ ਵੱਡੇ ਸਮਰਥਕ ਹਨ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁਢਲੇ ਮੈਂਬਰਾਂ ਵਿਚੋਂ ਹਨ | ਪਾਰਟੀ ਨੂੰ ਖੜੀ ਕਰਨ ਵਿਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ | ਉਹ ਮਿਲਣਸਾਰ ਤੇ ਦਿ੍ੜ ਇਰਾਦੇ ਵਾਲੇ ਇਨਸਾਨ ਹਨ | ਇਸੇ ਕਰ ਕੇ ਪਾਰਟੀ ਵਲੋਂ ਉਨ੍ਹਾਂ ਨੂੰ ਹਲਕਾ ਬਟਾਲਾ ਦੇ ਇੰਚਾਰਜ ਬਣਾਇਆ ਗਿਆ |


ਪਿਛਲੀ ਖ਼ਬਰ ਪੰਜਾਬ ਸਰਕਾਰ ਦਾ ਬਜਟ ਮੁਲਾਜ਼ਮ ਵਰਗ ਲਈ ਖੋਖਲਾ ਸਾਬਤ ਹੋਇਆ- ਖੱਟੜਾ ਅਗਲੀ ਖ਼ਬਰ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਸ਼ੁਰੂ ਕਰ ਕੇ ਸਰਕਾਰ ਨੇ ਵਾਅਦਾ ਪੂਰਾ ਕੀਤਾ : ਵਿਧਾਇਕ ਸ਼ੈਰੀ ਕਲਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।