10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬਲੈਰੋ ਗੱਡੀ ਅਤੇ ਛੋਟੇ ਹਾਥੀ ਦੀ ਟੱਕਰ 'ਚ ਦੋ ਦੀ ਮੌਤ

ਅਜੀਤ ਡੈਸਕ 09-03-2026
ਅੱਚਲ ਸਾਹਿਬ, 8 ਮਾਰਚ (ਗੁਰਚਰਨ ਸਿੰਘ)- ਬਟਾਲਾ-ਮਹਿਤਾ ਰੋਡ ਥਾਣਾ ਰੰਗੜ ਨੰਗਲ ਦੇ ਅਧੀਨ ਪੈਂਦੇ ਠਾਕੁਰ ਢਾਬੇ ਕੋਲ ਬਲੈਰੋ ਗੱਡੀ ਅਤੇ ਛੋਟੇ ਹਾਥੀ ਦੀ ਟੱਕਰ ਵਿਚ ਦੋ ਦੀ ਮੌਤ ਹੋ ਗਈ | ਥਾਣਾ ਰੰਗੜ ਨੰਗਲ ਦੇ ਏ.ਐਸ.ਆਈ. ਸੰਦੀਪ ਸਿੰਘ ਨੇ ਦੱਸਿਆ ਕਿ ਕਰੀਬ ਸ਼ਾਮ 7:30 ਬਲੈਰੋ ਗੱਡੀ ਸਵਾਰ ਮਹਿਤਾ ਵਲੋਂ ਬਟਾਲਾ ਨੂੰ ਜਾ ਰਿਹਾ ਸੀ ਅਤੇ ਛੋਟੇ ਹਾਥੀ ਵਾਲਾ ਬਟਾਲਾ ਤੋਂ ਵਾਪਸ ਆਪਣੇ ਰੰਗੜ ਨੰਗਲ ਨੂੰ ਜਾ ਰਿਹਾ ਸੀ ਕਿ ਠਾਕੁਰ ਢਾਬੇ ਕੋਲ ਦੋਨਾਂ ਦੀ ਟੱਕਰ ਹੋ ਗਈ ਜਿਸ ਵਿਚ ਜ਼ਖਮੀਆਂ ਨੂੰ ਤੁਰੰਤ ਬਟਾਲਾ ਦੇ ਹਸਪਤਾਲ ਇਲਾਜ ਲਈ ਭੇਜਿਆ, ਜਿੱਥੋਂ ਡਾਕਟਰਾਂ ਨੇ ਹਾਲਤ ਨੂੰ ਦੇਖਦਿਆਂ ਅੰਮਿ੍ਤਸਰ ਲਈ ਤਬਦੀਲ ਕਰ ਦਿੱਤਾ, ਜਿੱਥੇ ਜਾ ਕੇ ਛੋਟਾ ਹਾਥੀ ਸਵਾਰ ਪ੍ਰਤਾਪ ਸਿੰਘ ਰਾਣਾ ਪੁੱਤਰ ਸੁਰਜੀਤ ਸਿੰਘ ਵਾਸੀ ਰੰਗੜ ਨੰਗਲ ਦੀ ਮੌਤ ਹੋ ਗਈ ਅਤੇ ਅੱਜ ਸਵੇਰ ਦੇ ਸਮੇਂ ਬਲੈਰੋ ਗੱਡੀ ਸਵਾਰ ਰਿਪੂਦਮਨ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਮਸਾਣੀਆਂ ਦੀ ਵੀ ਇਲਾਜ ਮੌਤ ਹੋ ਗਈ | ਏ.ਐਸ.ਆਈ. ਸੰਦੀਪ ਸਿੰਘ ਨੇ ਦੱਸਿਆ ਕਿ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ |
ਪਿਛਲੀ ਖ਼ਬਰ ਹੋਲਾ ਮਹੱਲਾ ਵੇਖਣ ਆਏ ਐਨ.ਆਰ.ਆਈ. ਨਾਲ ਲੁੱਟ, 2100 ਡਾਲਰ ਤੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋਏ ਲੁਟੇਰੇ ਅਗਲੀ ਖ਼ਬਰ ਪ੍ਰਭਜੋਤ ਸਿੰਘ ਦਿਓ ਤੇ ਪਿ੍ਤਪਾਲ ਸਿੰਘ ਦਾ ਇੰਪਲਾਈਜ਼ ਫੈਡਰੇਸ਼ਨ 'ਚ ਸ਼ਾਮਿਲ ਹੋਣ 'ਤੇ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।