10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪ੍ਰਭਜੋਤ ਸਿੰਘ ਦਿਓ ਤੇ ਪਿ੍ਤਪਾਲ ਸਿੰਘ ਦਾ ਇੰਪਲਾਈਜ਼ ਫੈਡਰੇਸ਼ਨ 'ਚ ਸ਼ਾਮਿਲ ਹੋਣ 'ਤੇ ਸਵਾਗਤ

ਅਜੀਤ ਡੈਸਕ 09-03-2026
ਬਟਾਲਾ, 8 ਮਾਰਚ (ਸਤਿੰਦਰ ਸਿੰਘ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਕੇਸਰੀ ਝੰਡਾ ਚਾਹਲ ਪੰਜਾਬ ਦੇ ਪ੍ਰਧਾਨ ਸ: ਗੁਰਵੇਲ ਸਿੰਘ ਬੱਲਪੁਰੀਆਂ ਦੀ ਅਗਵਾਈ ਵਿਚ ਚੱਲ ਰਹੀ ਜਥੇਬੰਦੀ ਨੂੰ ਉਸ ਵੇਲੇ ਹੋਰ ਬਲ ਮਿਲਿਆ, ਜਦ 66 ਕੇ.ਵੀ. ਸਬ ਸਟੇਸ਼ਨ ਕਾਲਾ ਅਫਗਾਨਾ ਤੋਂ ਪ੍ਰਭਜੋਤ ਸਿੰਘ ਦਿਓ ਐਸ.ਐਸ.ਏ. ਤੇ ਪਿ੍ਤਪਾਲ ਸਿੰਘ ਆਰ.ਟੀ.ਐਮ. ਨੇ ਜਥੇਬੰਦੀ ਦੀ ਵਧੀਆ ਕਾਰਗੁਜ਼ਾਰੀ ਨੂੰ ਮੁੱਖ ਰੱਖਦੇ ਹੋਏ ਇੰਪ. ਫੈਡਰੇਸ਼ਨ ਚਾਹਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ | ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ, ਬਾਰਡਰ ਜ਼ੋਨ ਅੰਮਿ੍ਤਸਰ ਦੇ ਪ੍ਰਧਾਨ ਜਸਪ੍ਰੀਤ ਸਿੰਘ, ਜੇਮਜ ਭੱਟੀ ਪ੍ਰਧਾਨ ਪੀ ਐਂਡ ਐਮ ਜ਼ੋਨ ਲੁਧਿਆਣਾ ਬਲਜੀਤ ਸਿੰਘ ਸਰੂਪਵਾਲੀ ਨੇ ਇਨ੍ਹਾਂ ਦੋਨਾਂ ਮੁਲਾਜ਼ਮਾਂ ਦਾ ਜਥੇਬੰਦੀ ਵਿਚ ਸ਼ਾਮਿਲ ਹੋਣ ਦਾ ਸਵਾਗਤ ਕਰਦੇ ਹੋਏ ਪ੍ਰਭਜੋਤ ਸਿੰਘ ਦਿਓ ਐਸ.ਐਸ.ਏ. ਨੂੰ ਪੀ ਐਂਡ ਐਮ ਸਰਕਲ ਅੰਮਿ੍ਤਸਰ ਦਾ ਪ੍ਰਧਾਨ ਨਿਯੁਕਤ ਕੀਤਾ |
ਪਿਛਲੀ ਖ਼ਬਰ ਬਲੈਰੋ ਗੱਡੀ ਅਤੇ ਛੋਟੇ ਹਾਥੀ ਦੀ ਟੱਕਰ 'ਚ ਦੋ ਦੀ ਮੌਤ ਅਗਲੀ ਖ਼ਬਰ ਔਰਤਾਂ ਨੂੰ ਵਿੱਤੀ ਸਹਾਇਤਾ ਦੇ ਐਲਾਨ ਦਾ ਪਿੰਡ ਧੰਨੇ ਵਿਖੇ ਵਾਸੀਆਂ ਵਲੋਂ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।