ਬਟਾਲਾ, 19 ਫਰਵਰੀ (ਸਤਿੰਦਰ ਸਿੰਘ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ 5 ਦਿਨਾਂ ਸ਼੍ਰੀ ਕਿ੍ਸ਼ਨ ਕਥਾ ਦੀ ਸ਼ੁਰੂਆਤ ਕੀਤੀ ਗਈ | ਇਸ ਵਿਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯਾ ਸਾਧਵੀ ਸੁਸ਼੍ਰੀ ਸੋਮਿਆ ਭਾਰਤੀ ਨੇ ਕਿਹਾ ਕਿ ਭਾਗਵਤ ਮਹਾਂਪੁਰਾਣ ਇਕ ਵਿਲੱਖਣ ਤੇ ਬ੍ਰਹਮ ਗ੍ਰੰਥ ਹੈ | ਇਸ ਵਿਚ ਸ਼ਾਮਲ ਭਗਵਾਨ ਸ਼੍ਰੀ ਕਿ੍ਸ਼ਨ ਦੀ ਕਥਾ ਮਨੁੱਖਤਾ ਨੂੰ ਖੁਸ਼ੀ, ਖੁਸ਼ਹਾਲੀ ਅਤੇ ਅਨੰਦ ਦਿੰਦੀ ਹੈ, ਕਿਉਂਕਿ ਭਗਵਾਨ ਖੁਦ ਕਲਿਆਣ ਅਤੇ ਖੁਸ਼ੀ ਦਾ ਮੂਲ ਸਰੋਤ ਹਨ, ਉਹ ਸਾਰੇ ਜੀਵਾਂ ਨੂੰ ਸਵੈ-ਗਿਆਨ ਦੇ ਕੇ ਪ੍ਰਮਾਤਮਾ ਨਾਲ ਜੁੜਨ ਦੀ ਕਲਾ ਸਿਖਾਉਂਦੇ ਹਨ | ਸਵਾਮੀ ਰਣਜੀਤਾਨੰਦ, ਸਾਧਵੀ ਰੁਕਮਣੀ, ਸਾਧਵੀ ਕੰਵਲ ਭਾਰਤੀ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਰੁਣ ਅਗਰਵਾਲ, ਰਾਜੇਸ਼ ਮਰ੍ਹਾ, ਰਜਤ ਸਰਹੀਨ, ਧੀਰਜ ਕੁੰਦਰਾ, ਕੇ.ਕੇ. ਗੁਪਤਾ, ਪਵਨ ਭੱਲਾ, ਮਾਧੁਰੀ ਮੋਦਗਿਲ, ਰਮੇਸ਼ ਅਗਰਵਾਲ, ਤਿਲਕ ਰਾਜ, ਗਿਆਨ ਚੰਦ, ਰਾਧਾ ਰਾਣੀ, ਸਵਰਨ ਮੁੱਢ, ਵਿਕਰਮ ਚੋਪੜਾ, ਮਦਨ ਮੋਹਨ ਸ਼ਰਮਾ, ਵਿਜੇ ਚੋਪੜਾ, ਰਘੂਨੰਦਨ ਸ਼ਰਮਾ, ਸ਼ਕਤੀ ਸ਼ਰਮਾ, ਡਾ. ਜੋਤੀ ਸ਼ਰਮਾ, ਸ਼ੰਮੀ ਕਪੂਰ, ਸ਼੍ਰੀ ਪਵਨ ਧਵਨ, ਰਾਜੀਵ ਕਾਲੀਆ, ਪੰਡਿਤ ਮੁਕੇਸ਼, ਐਡਵੋਕੇਟ ਅਨਿਲ ਸ਼ਰਮਾ, ਮੋਹਿਤ ਬਾਂਸਲ, ਰਾਜੇਸ਼ ਸ਼ਰਮਾ ਹਾਜ਼ਰ ਸਨ | ਹੋਰ ਸਾਧਵੀ ਭੈਣਾਂ ਨੇ ਸੁਰੀਲੇ ਭਜਨ ਗਾਇਨ ਨਾਲ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ | ਕਥਾ ਦੀ ਸਮਾਪਤੀ ਪ੍ਰਭੂ ਦੀ ਆਰਤੀ ਨਾਲ ਕੀਤੀ ਗਈ |