07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਹੈਰੋਇਨ ਸਮੇਤ ਕਾਦੀਆਂ ਪੁਲਿਸ ਵਲੋਂ 2 ਕਥਿਤ ਦੋਸ਼ੀ ਗਿ੍ਫ਼ਤਾਰ

ਅਜੀਤ ਡੈਸਕ 20-02-2026
ਕਾਦੀਆਂ, 19 ਫਰਵਰੀ (ਕੁਲਵਿੰਦਰ ਸਿੰਘ)-ਥਾਣਾ ਕਾਦੀਆਂ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ 'ਚ ਏ.ਐੱਸ.ਆਈ. ਰਛਪਾਲ ਸਿੰਘ ਵਲੋਂ ਪੁਲਿਸ ਪਾਰਟੀ ਦੇ ਨਾਲ ਗਸ਼ਤ ਦੌਰਾਨ 2 ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਐੱਸ.ਐੱਚ.ਓ. ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਏ.ਐੱਸ.ਆਈ. ਰਛਪਾਲ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਜਦ ਉਹ ਗਸ਼ਤ ਕਰ ਰਹੇ ਸਨ ਤਾਂ ਸਥਾਨਕ ਭੰਗਵਾਂ ਰੋਡ ਦੇ ਉੱਪਰ 2 ਨੌਜਵਾਨਾਂ ਨੂੰ ਕਾਬੂ ਕੀਤਾ ਤੇ ਦੋਨਾਂ ਨੌਜਵਾਨਾਂ ਦੇ ਕੋਲੋਂ 5-5 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਨ੍ਹਾਂ ਦੀ ਪਛਾਣ ਰਾਜਵਿੰਦਰ ਲਾਲ ਪੁੱਤਰ ਤਰਲੋਕ ਲਾਲ ਵਾਸੀ ਪਿੰਡਾਰੋੜੀ ਤੇ ਜਸ਼ਨਪ੍ਰੀਤ ਪੁੱਤਰ ਬਲਦੇਵ ਰਾਜ ਵਾਸੀ ਜੋਗੀ ਚੀਮਾ ਵਜੋਂ ਹੋਈ ਹੈ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਨਾਂ ਕਥਿਤ ਦੋਸ਼ੀ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਥਾਣਾ ਕਾਦੀਆਂ 'ਚ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ 5 ਦਿਨਾਂ ਸ੍ਰੀ ਕ੍ਰਿਸ਼ਨ ਕਥਾ ਸ਼ੁਰੂ ਅਗਲੀ ਖ਼ਬਰ ਸਾਬਕਾ ਮੰਤਰੀ ਵਿਜੇ ਸਾਂਪਲਾ ਨੇ ਸਰਪੰਚ ਸੁਰਿੰਦਰ ਸਿੰਘ ਮਿੱਠਾਪੁਰ ਨਾਲ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।