07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਾਬਕਾ ਮੰਤਰੀ ਵਿਜੇ ਸਾਂਪਲਾ ਨੇ ਸਰਪੰਚ ਸੁਰਿੰਦਰ ਸਿੰਘ ਮਿੱਠਾਪੁਰ ਨਾਲ ਦੁੱਖ ਸਾਂਝਾ ਕੀਤਾ

ਅਜੀਤ ਡੈਸਕ 20-02-2026
ਸ੍ਰੀ ਹਰਿਗੋਬਿੰਦਪੁਰ, 19 ਫਰਵਰੀ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਮਚਰਾਏ ਪੱਤੀ (ਮਿੱਠਾਪੁਰ) ਦੇ ਸਰਪੰਚ ਸੁਰਿੰਦਰ ਸਿੰਘ ਸ਼ਿੰਦਾ ਲਾਲਕਾ ਦੀ ਮਾਤਾ ਵੀਰ ਕੌਰ ਪਤਨੀ ਸਵ: ਕੁਨੰਣ ਸਿੰਘ, ਜੋ ਬੀਤੇ ਦਿਨੀਂ ਅਕਾਲਾ ਚਲਾਣਾ ਕਰ ਗਏ ਸਨ | ਸਰਪੰਚ ਸੁਰਿੰਦਰ ਸਿੰਘ ਮਿੱਠਾਪੁਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਭਾਜਪਾ ਪਾਰਟੀ ਦੇ ਸਾਬਕਾ ਐੱਮ.ਪੀ.ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਉਚੇਚੇ ਤੌਰ 'ਤੇ ਆਪਣੇ ਸਾਥੀਆਂ ਸਮੇਤ ਪੁੱਜੇ | ਇਸ ਸਮੇਂ ਵਿਜੇ ਸਾਂਪਲਾ ਨੇ ਸਰਪੰਚ ਸੁਰਿੰਦਰ ਸਿਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮਾਤਾ ਜੀ ਦੇ ਅਕਾਲ ਚਲਾਣਾ ਕਰਨ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮੈਂ ਇਸ ਦੀ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਖੜ੍ਹਾ ਹਾਂ | ਇਸ ਸਮੇਂ ਸਰਪੰਚ ਲਾਜਵੰਤ ਸਿੰਘ ਲਾਟੀ ਮਚਰਾਏ, ਸ੍ਰੀ ਹਰਿਗੋਬਿੰਦਪੁਰ ਤੋਂ ਭਾਜਪਾ ਪਾਰਟੀ ਵਲੋਂ ਹਲਕਾ ਇੰਚਾਰਜ ਬਲਜਿੰਦਰ ਸਿੰਘ ਦਕੋਹਾ, ਮੈਂਬਰ ਪਰਮਜੀਤ ਸਿੰਘ, ਮੈਂਬਰ ਕਰਨ, ਮੈਂਬਰ ਸੇਵਾ ਸਿੰਘ, ਪਰਮਜੀਤ ਸਿੰਘ ਦਾਰਾ ਮਿੱਠਾਪੁਰ, ਚੰਨਣ ਸਿੰਘ ਮਿੱਠਾਪੁਰ, ਮਨਜੀਤ ਸਿੰਘ ਮਿੱਠਾਪੁਰ, ਬਚਨ ਸਿੰਘ ਮਿੱਠਾਪੁਰ, ਜਸਪਾਲ ਸਿੰਘ ਰਿੰਕੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹੈਰੋਇਨ ਸਮੇਤ ਕਾਦੀਆਂ ਪੁਲਿਸ ਵਲੋਂ 2 ਕਥਿਤ ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਸ੍ਰੀ ਚੋਲਾ ਸਾਹਿਬ ਦੇ ਜੋੜ ਮੇਲੇ ਮੌਕੇ ਪੁੱਜਣ ਵਾਲੀਆਂ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ- ਬਾਬਾ ਬੇਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।