07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਿਸਾਨਾਂ 'ਤੇ ਪੁਲਿਸ ਤਸ਼ੱਦਦ ਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਸੰਯੁਕਤ ਕਿਸਾਨ ਮੋਰਚੇ ਵਲੋਂ ਨਿਖੇਧੀ

ਅਜੀਤ ਡੈਸਕ 20-02-2026
ਬਟਾਲਾ, 19 ਫਰਵਰੀ (ਸਤਿੰਦਰ ਸਿੰਘ)-ਬੀਤੇ ਦਿਨੀਂ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਕਿਸਾਨਾਂ 'ਤੇ ਤਸ਼ੱਦਦ ਕਰਨ ਦਾ ਸੰਯੁਕਤ ਕਿਸਾਨ ਮੋਰਚੇ ਜ਼ਿਲ੍ਹਾ ਗੁਰਦਾਸਪੁਰ ਦੇ ਆਗੂਆਂ ਰਾਜੂ ਅÏਲਖ, ਮੱਖਣ ਸਿੰਘ ਕੁਹਾੜ, ਹਰਜੀਤ ਸਿੰਘ ਕਾਹਲੋਂ, ਅਸ਼ਵਨੀ ਕੁਮਾਰ ਲਖਨ ਕਲਾਂ, ਸੁਖਦੇਵ ਸਿੰਘ ਭਾਗੋਕਾਂਵਾ, ਸਤਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬਹਿਰਾਮਪੁਰ, ਗੁਰਵਿੰਦਰ ਸਿੰਘ ਜੀਵਨ ਚੱਕ, ਗੁਲਜਾਰ ਸਿੰਘ ਬਸੰਤਕੋਟ, ਰਾਜਗੁਰਵਿੰਦਰ ਸਿੰਘ ਘੁੰਮਣ, ਦਿਲਬਾਗ ਸਿੰਘ ਡੋਗਰ, ਐਸ.ਪੀ. ਗੋਸਲ, ਲਖਵਿੰਦਰ ਸਿੰਘ ਮਰੜ, ਪਲਵਿੰਦਰ ਸਿੰਘ ਮਠੋਲਾ, ਬਲਵਿੰਦਰ ਸਿੰਘ ਧੁੱਪਸੜੀ, ਲਖਵਿੰਦਰ ਸਿੰਘ ਮੰਜਿਆਂਵਾਲੀ, ਗੁਰਮੁਖ ਸਿੰਘ ਖਹਿਰਾ ਤੇ ਕਰਨੈਲ ਸਿੰਘ ਸ਼ੇਰਪੁਰ ਵਲੋਂ ਨਿਖੇਧੀ ਕੀਤੀ ਗਈ | ਉਕਤ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਠਿੰਡਾ-ਸੰਗਰੂਰ ਵਿਚ ਧਰਨਾ ਦੇਣ ਜਾ ਰਹੇ ਕਿਸਾਨਾਂ 'ਤੇ ਕੀਤੇ ਪੁਲਿਸ ਜ਼ਬਰ ਤੇ ਜ਼ੁਲਮ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ | ਪੁਲਿਸ ਨੇ ਪਿੰਡ 'ਚ ਕਿਸਾਨ ਉਤੇ ਅੱਥਰੂ ਗੈਸ ਦੇ ਗੋਲੇ ਸੁੱਟੇ, ਧੱਕੇਸ਼ਾਹੀ ਕਰਦੇ ਹੋਏ ਲਾਠੀਚਾਰਜ਼ ਕੀਤਾ ਹੈ, ਜੋ ਲੋਕਤੰਤਰ ਦਾ ਘਾਣ ਹੈ ਤੇ ਪੰਜਾਬ ਸਰਕਾਰ ਦਾ ਕੇਂਦਰ ਦੇ ਹੱਥਾਂ ਵਿਚ ਖੇਡਣਾ ਹੈ | ਆਗੂਆਂ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਚਿਤਾਵਨੀ ਦਿੱਤੀ ਕਿ ਸਰਕਾਰੀ ਜ਼ਬਰ-ਜ਼ੁਲਮ ਵਿਰੁੱਧ ਸਾਰੀਆਂ ਕਿਸਾਨ ਜਥੇਬੰਦੀਆਂ ਇਕ ਥਾਂ ਖੜੀਆਂ ਹਨ |
ਪਿਛਲੀ ਖ਼ਬਰ ਮਿਡ-ਡੇ-ਮੀਲ ਵਰਕਰਾਂ ਵਲੋਂ ਬਟਾਲਾ ਵਿਖੇ ਰੈਲੀ ਕਰਨ ਦਾ ਐਲਾਨ ਅਗਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ 5 ਦਿਨਾਂ ਸ੍ਰੀ ਕ੍ਰਿਸ਼ਨ ਕਥਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।