ਨੌਸ਼ਹਿਰਾ ਮੱਝਾ ਸਿੰਘ, 19 ਫਰਵਰੀ (ਰਵੀ ਭਗਤ)-ਸਥਾਨਕ ਪਿੰਡ ਕਲੇਰ ਕਲਾਂ ਵਿਖੇ ਮਦਰਾ ਬ੍ਰਾਹਮਣ ਭਾਈਚਾਰੇ ਦੇ ਜਠੇਰਿਆਂ ਦਾ ਸਾਲਾਨਾ ਮੇਲ 22 ਫਰਵਰੀ ਨੂੰ ਭਾਰੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਸੇਵਕ ਵਿਕਰਮਜੀਤ ਸ਼ਰਮਾ ਨੇ ਦੱਸਿਆ ਕਿ ਇਸ ਪਵਿੱਤਰ ਇਕੱਠ 'ਚ ਹਵਨ, ਭਜਨ ਕੀਰਤਨ ਤੇ ਦਾਅਵਤ ਸ਼ਾਮਲ ਹੋਵੇਗੀ | ਉਨ੍ਹਾਂ ਕਿਹਾ ਕਿ ਮਦਰਾ ਭਾਈਚਾਰੇ ਨਾਲ ਸਬੰਧਤ ਲੋਕ ਦੂਰ-ਦੂਰ ਤੋਂ ਸ਼ਰਧਾ ਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਆਉਣਗੇ |