ਗੁਰਦਾਸਪੁਰ, 18 ਫਰਵਰੀ (ਪੰਕਜ ਸ਼ਰਮਾ)-ਮਹਾਂ ਸ਼ਿਵਰਾਤਰੀ ਦੇ ਸ਼ੁੱਭ ਮੌਕੇ ਕਾਹਨੂੰਵਾਨ ਰੋਡ ਸਥਿਤ ਸ੍ਰੀ ਰਾਮ ਸ਼ਰਨਮ ਕਾਲੋਨੀ 'ਚ ਨੀਲਕੰਠ ਗ਼ੌਰੀ ਸ਼ੰਕਰ ਮੰਦਰ ਵਿਖੇ ਕਾਲੋਨੀ ਵਾਸੀਆਂ ਨੇ ਸ਼ਰਧਾ ਨਾਲ ਸਤਿਸੰਗ ਕਰਵਾਇਆ | ਇਸ ਮੌਕੇ ਵੱਡੀ ਗਿਣਤੀ 'ਚ ਕਾਲੋਨੀ ਵਾਸੀਆਂ ਨੇ ਹਿੱਸਾ ਲਿਆ ਤੇ ਭਗਵਾਨ ਸ਼ਿਵ ਦੀ ਪੂਜਾ ਕਰਕੇ ਆਸ਼ੀਰਵਾਦ ਲਿਆ | ਸ਼ਰਧਾਲੂਆਂ ਨੇ ਭਜਨ ਗਾਏ ਅਤੇ ਸ਼ਿਵ ਦੀ ਮਹਿਮਾ ਕੀਤੀ, ਜਿਸ ਨਾਲ ਭਗਤੀ ਵਾਲਾ ਮਾਹੌਲ ਬਣ ਗਿਆ | ਸ਼ਰਧਾਲੂਆਂ ਨੇ ਸਮਾਜ ਵਿਚ ਸ਼ਾਂਤੀ, ਸਦਭਾਵਨਾ ਅਤੇ ਨਸ਼ਾ ਮੁਕਤ ਜੀਵਨ ਦਾ ਸੰਦੇਸ਼ ਦਿੱਤਾ | ਜਾਣਕਾਰੀ ਦਿੰਦਿਆਂ ਪੰਜਾਬ ਨਸ਼ਾ ਮੁਕਤ ਫ਼ਰੰਟ ਦੇ ਜ਼ਿਲ੍ਹਾ ਕੋਆਰਡੀਨੇਟਰ ਰਵਿੰਦਰ ਖੰਨਾ ਅਤੇ ਪੈੱ੍ਰਸ ਸਕੱਤਰ ਦੀਪਕ ਸਰਪਾਲ ਨੇ ਕਿਹਾ ਕਿ ਅਜਿਹੇ ਧਾਰਮਿਕ ਤੇ ਸਮਾਜਿਕ ਸਮਾਗਮ ਸਮਾਜ 'ਚ ਸਕਾਰਾਤਮਕ ਊਰਜਾ ਭਰਦੇ ਹਨ ਤੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ 'ਚ ਮਾਰਗ ਦਰਸ਼ਨ ਕਰਦੇ ਹਨ | ਇਸ ਮੌਕੇ ਜੋਤੀ ਖੰਨਾ, ਅਨੀਤਾ ਸਰਪਾਲ, ਨੀਲਮ ਠਾਕੁਰ, ਜੋਤੀ ਮਹਾਜਨ, ਬਿੰਦੀਆ, ਪਿੰਕੀ ਵਰਮਾ, ਕਿ੍ਸ਼ਨਾ ਕਾਂਤਾ ਡੋਗਰਾ, ਰਿਧੀ, ਦਵਿੰਦਰ ਡੋਗਰਾ, ਸੰਯੋਗਿਤਾ, ਬਿੰਦੂ ਮਹਾਜਨ ਵੀ ਹਾਜ਼ਰ ਸਨ |