ਊਧਨਵਾਲ, 18 ਫਰਵਰੀ (ਪਰਗਟ ਸਿੰਘ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਹਰਿ ਰਾਇ ਇੰਟੈਲੀਜੈਂਟ ਟ੍ਰੇਯਰ ਸਕੂਲ ਪੰਜਗਰਾਈਆਂ ਦੇ ਹੋਣਹਾਰ ਅਤੇ ਸਿੱਖੀ ਧਾਰਨ ਕੀਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਫਤਿਹ ਸਿੰਘ ਨੇ ਪਿਛਲੇ ਦਿਨੀਂ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮਿ੍ਤਸਰ ਵਿਖੇ ਕਥਾ ਵਿਚਾਰਾਂ ਅਤੇ ਕਵੀਸਰੀ ਗਾਇਨ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼ੋ੍ਰਮਣੀ ਕਮੇਟੀ ਨੇ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਫਤਿਹ ਸਿੰਘ ਨੇ ਪੂਰਾ ਸਿੱਖੀ ਸਰੂਪ ਵਿਚ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਕਰ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵਿਸ਼ੇਸ਼ ਤੌਰ 'ਤੇ ਸ਼ਾਲਾਘਾ ਕਰਦਿਆਂ ਕਿਹਾ ਕਿ ਹਰੇਕ ਬੱਚੇ ਨੌਜਵਾਨ ਨੂੰ ਬਾਣੀ ਤੇ ਬਾਣੇ ਧਾਰਨੀ ਹੋਣਾ ਚਾਹੀਦਾ ਹੈ | ਫਤਿਹ ਸਿੰਘ ਦਾ ਸਕੂਲ ਪਹੁੰਚਣ 'ਤੇ ਡਾਇਰੈਕਟਰ ਕੰਵਲਨੈਨ ਸਿੰਘ ਬਾਜਵਾ, ਚੇਅਰਪਰਸਨ ਅਮਨਦੀਪ ਕੌਰ ਬਾਜਵਾ ਅਤੇ ਸਕੂਲ ਮੁਖੀ ਗੁਰਦੀਸ਼ ਕੌਰ ਤੇ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ | ਚੇਅਰਪਰਸਨ ਅਮਨਦੀਪ ਕੌਰ ਬਾਜਵਾ ਨੇ ਕਿਹਾ ਸਾਡੇ ਸਕੂਲ ਵਿਚ ਪੜਾਈ ਦੇ ਨਾਲ-ਨਾਲ ਗੁਰਮਤਿ ਵਿੱਦਿਆ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ | ਇਸ ਮੌਕੇ ਅਮਨਦੀਪ ਕੌਰ ਬਾਜਵਾ, ਗੁਰਦੀਸ਼ ਕੌਰ, ਮਾਸਟਰ ਚੈਂਚਲ ਸਿੰਘ, ਜਤਿੰਦਰ ਸਿੰਘ, ਨਵਜੀਤ ਸਿੰਘ, ਡੌਲੀ ਵਰਮਾ, ਅੰਜੂ ਵਰਮਾ, ਅੰਤਰਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਪੂਜਾ ਗੁਪਤਾ, ਅਰਸਵੀਰ ਕੌਰ ਆਦਿ ਹਾਜ਼ਰ ਸਨ |