ਧਾਰਕਲਾਂ, 29 ਜਨਵਰੀ (ਨਰੇਸ਼ ਪਠਾਨੀਆ)-ਸੜਕ ਸੁਰੱਖਿਆ ਫੋਰਸ ਰੂਟ ਨੰਬਰ ਇਕ ਬੁੰਗਲ ਤੋਂ ਕਟੋਰੀ ਬੰਗਲਾ ਟੀਮ ਵਲੋਂ ਪਿੰਡ ਨਿਆੜੀ 'ਚ ਸ਼ਿਫਟ ਅਧਿਕਾਰੀ ਸਬ ਇੰਸਪੈਕਟਰ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਸੜਕ ਸੁਰੱਖਿਆ ਮਹੀਨੇ ਤਹਿਤ ਵਿਸ਼ੇਸ਼ ਸੈਮੀਨਾਰ ਲਗਾਇਆ | ਜਿਸ ਵਿਚ ਲੋਕਾਂ ਨੰੂ ਟਰੈਫ਼ਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ | ਸ਼ਿਫਟ ਮੁਖੀ ਸਹਾਇਕ ਸਬ ਇੰਸਪੈਕਟਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਵਾਹਨ ਚਲਾਉਂਦੇ ਸਮੇਂ ਟਰੈਫ਼ਿਕ ਨਿਯਮਾਂ ਦੀ ਪਾਲਨਾ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਪਾਲਨਾ ਕਰਨ 'ਤੇ ਅਸੀਂ ਆਪਣਾ ਤੇ ਦੂਜਿਆਂ ਦਾ ਸੜਕ ਦੁਰਘਟਨਾਵਾਂ ਤੋਂ ਬਚਾਅ ਕਰ ਸਕਦੇ ਹਾਂ ਤੇ ਅਸੀਂ ਇਕ ਵਚਨ ਲਈਏ ਕਿ ਅਸੀਂ ਆਪਣੇ ਨਾਬਾਲਗ ਬੱਚਿਆਂ ਨੰੂ ਵਾਹਨ ਚਲਾਉਣ ਲਈ ਨਾ ਦੇਈਏ | ਇਸ ਮੌਕੇ ਟੀਮ ਦੇ ਕਾਂਸਟੇਬਲ ਵਿਕਾਸ ਮਹਿਰਾ, ਕਾਂਸਟੇਬਲ ਸੰਦੀਪ ਸਿੰਘ, ਮਹਿਲਾ ਕਾਂਸਟੇਬਲ ਤਾਨਿਆ ਸ਼ਰਮਾ ਹਾਜ਼ਰ ਸਨ |