15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਹਲਕਾ ਭੋਆ ਦੇ ਕਈ ਪਿੰਡਾਂ ਵਿਚ ਨਾਜਾਇਜ਼ ਮਾਈਨਿੰਗ ਹੋ ਰਹੀ ਵੱਡੇ ਪੱਧਰ 'ਤੇ ਵਿਭਾਗ ਬੇਖ਼ਬਰ

ਅਜੀਤ ਡੈਸਕ 30-01-2026
ਤਾਰਾਗੜ੍ਹ, 29 ਜਨਵਰੀ (ਸੋਹਨ ਲਾਲ)-ਹਲਕਾ ਭੋਆ ਦੇ ਕਈ ਪਿੰਡਾਂ 'ਚ ਨਾਜਾਇਜ਼ ਮਾਈਨਿੰਗ ਸ਼ਰੇਆਮ ਹੋ ਰਹੀ ਹੈ | ਇਸ ਵੱਲ ਕੋਈ ਵੀ ਅਧਿਕਾਰੀ ਤੇ ਨਾ ਸਰਕਾਰ ਧਿਆਨ ਦੇ ਰਹੀ ਹੈ | ਹਲਕਾ ਭੋਆ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਤ ਨੰੂ ਪਰਮਾਨੰਦ ਰੋਡ 'ਤੇ ਪੱਖੋਚੱਕ ਪਿੰਡਾਂ 'ਚ ਸੜਕ 'ਤੇ ਟਰੱਕ, ਟਿੱਪਰ ਖੜੇ੍ਹ ਰਹਿੰਦੇ ਹਨ ਤੇ 8 ਵਜੇ ਇਹ ਟਰੱਕ ਤੇ ਟਿੱਪਰ ਹਲਕਾ ਭੋਆ ਦੇ ਪਿੰਡਾਂ 'ਚ ਜਾਂਦੇ ਹਨ | ਜ਼ਿਕਰਯੋਗ ਹੈ ਕਿ ਸਰਕਾਰ ਨੇ ਪਹਿਲਾਂ ਤਾਂ ਰੇਤ 'ਤੇ ਪਿੰਡਾਂ ਦੇ ਕਿਸਾਨਾਂ ਨੰੂ ਰਾਹਤ ਦੇਣ ਲਈ ਪਾਲਸੀ ਤਿਆਰ ਕੀਤੀ ਸੀ ਕਿ ਜਿਸ ਦਾ ਖੇਤ ਉਸ ਦੀ ਰੇਤ, ਪਰ ਉਹ ਤਾਂ ਸਰਕਾਰ ਨੇ 31 ਦਸੰਬਰ ਤੱਕ ਕਿਸਾਨਾਂ ਨੰੂ ਸਮਾਂ ਦਿੱਤਾ ਸੀ | ਪਹਿਲਾਂ ਤਾਂ ਕਿਸਾਨ ਆਪਣੇ ਖੇਤਾਂ 'ਚ ਰੇਤ ਕੱਢਦੇ ਸਨ | ਪਰ ਹੁਣ ਤਾਂ ਕਿਸਾਨਾਂ ਨੇ ਆਪਣੇ ਖੇਤਾਂ 'ਚ ਰੇਤਾ ਕੱਢਣਾ ਬੰਦ ਕਰ ਦਿੱਤਾ ਹੈ | ਹੁਣ ਰੇਤ ਮਾਫ਼ੀਆ ਵਲੋਂ ਸ਼ਰੇਆਮ ਪਿੰਡਾਂ 'ਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ | ਦੱਸ ਦੇਈਏ ਕਿ ਸਰਕਾਰ ਨੰੂ ਬਣੇ ਹੋਏ ਕਰੀਬ 4 ਸਾਲ ਹੋ ਗਏ ਹਨ | ਪਰ ਸਰਕਾਰ ਅਜੇ ਤੱਕ ਪੰਜਾਬ 'ਚ ਕੋਈ ਵੀ ਮਾਈਨਿੰਗ ਪਾਲਸੀ ਨਹੀਂ ਬਣਾ ਸਕੀ | ਜਿਸ ਦੇ ਚੱਲਦੇ ਲੋਕ ਸ਼ਰੇਆਮ ਹਲਕਾ ਭੋਆ ਦੇ ਪਿੰਡਾਂ ਵਿਚ ਨਾਜਾਇਜ਼ ਮਾਈਨਿੰਗ ਕਰ ਰਹੇ ਹਨ ਤੇ ਸਰਕਾਰ ਨੰੂ ਕਰੋੜਾਂ ਰੁਪਏ ਦਾ ਚੂਨਾ ਲਗਾ ਰਹੇ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਕਾਰ ਇਹ ਨਾਜਾਇਜ਼ ਮਾਈਨਿੰਗ ਖੁਦ ਕਰਵਾ ਰਹੀ ਹੈ | ਸਰਕਾਰ ਅਗਲੀਆਂ ਵਿਧਾਨ ਸਭਾ ਚੋਣਾਂ 2027 ਵਿਚ ਇਹ ਨਜਾਇਜ਼ ਮਾਈਨਿੰਗ ਦਾ ਪੈਸਾ ਲਗਾ ਕੇ ਅਗਲੀ ਚੋਣ ਲੜਨਾ ਚਾਹੁੰਦੀ ਹੈ | ਇਸ ਲਈ ਸਰਕਾਰ ਵੀ ਇਨ੍ਹਾਂ ਰੇਤ ਮਾਫ਼ੀਆ ਨਾਲ ਮਿਲੀ ਹੋਈ ਹੈ | ਦੱਸ ਦੇਈਏ ਕਿ ਜਦੋਂ ਰਾਤ ਨੰੂ ਟਰੱਕ ਟਿੱਪਰ ਜਾਂਦੇ ਹਨ ਤਾਂ ਡਰਾਈਵਰ ਮੰਤਰੀਆਂ ਤੇ ਵਿਧਾਇਕਾਂ ਦੇ ਪਾਸ ਬਣਾਉਂਦੇ ਹਨ ਤੇ ਉਹ ਪਾਸ ਡਰਾਈਵਰ ਜੋ ਨਾਕੇ 'ਤੇ ਪੁਲਿਸ ਨੰੂ ਦਿਖਾਉਂਦੇ ਹਨ ਤੇ ਪੁਲਿਸ ਵਾਲੇ ਉਨ੍ਹਾਂ ਨੰੂ ਜਾਣ ਦਿੰਦੇ ਹਨ | ਜੇ ਇਸ ਤਰ੍ਹਾਂ ਹੀ ਰਿਹਾ ਤਾਂ ਹਲਕਾ ਭੋਆ ਵਿਚ ਨਾਜਾਇਜ਼ ਮਾਈਨਿੰਗ ਨਹੀਂ ਰੁਕੇਗੀ | ਹਲਕਾ ਭੋਆ ਦੇ ਲੋਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਲਕਾ ਭੋਆ ਵਿਚ ਜਾਂਚ ਕਰਵਾਈ ਜਾਵੇ ਤੇ ਇਨ੍ਹਾਂ ਰੇਤ ਮਾਫ਼ੀਆ 'ਤੇ ਜਲਦ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸੰਬੰਧੀ ਡਿਪਟੀ ਕਮਿਸ਼ਨਰ ਵਲੋਂ ਰੀਵਿਊ ਮੀਟਿੰਗ ਅਗਲੀ ਖ਼ਬਰ ਸੜਕ ਸੁਰੱਖਿਆ ਫੋਰਸ ਵਲੋਂ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।