ਭੈਣੀ ਮੀਆਂ ਖਾਂ, 29 ਜਨਵਰੀ (ਜਸਬੀਰ ਸਿੰਘ ਬਾਜਵਾ)-ਕਾਂਗਰਸ ਪਾਰਟੀ ਬਲਾਕ ਕਾਹਨੂੰਵਾਨ ਦੇ ਪ੍ਰਧਾਨ ਠਾਕੁਰ ਕੁਲਵੰਤ ਸਿੰਘ ਭੈਣੀ ਖਾਦਰ ਦੀ ਮਾਤਾ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ | ਇਸ ਸਬੰਧੀ ਠਾਕੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਰਾਜ ਦੇਵੀ (92) ਦੀ ਬੀਤੀ ਦੇਰ ਰਾਤ ਮੌਤ ਹੋ ਗਈ ਸੀ | ਮਾਤਾ ਰਾਜ ਦੇਵੀ ਜੀ ਆਪਣੇ ਪਿੱਛੇ ਪਤੀ ਸਾ. ਸਰਪੰਚ ਪੰਜਾਬ ਸਿੰਘ, 3 ਪੁੱਤਰਾਂ ਅਤੇ ਇਕ ਧੀ ਨੂੰ ਛੱਡ ਗਏ ਹਨ | ਦੁੱਖ ਸਾਂਝਾ ਕਰਨ ਲਈ ਅੱਜ ਇਲਾਕੇ ਭਰ ਦੇ ਰਾਜਨੀਤਕ ਆਗੂ ਤੇ ਹੋਰ ਸ਼ਖ਼ਸੀਅਤਾਂ ਭੈਣੀ ਖਾਦਰ ਪਹੁੰਚੀਆਂ | ਅੱਜ ਦੁਪਹਿਰ ਸਮੇਂ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਕਰ ਦਿੱਤਾ ਗਿਆ | ਉਨ੍ਹਾਂ ਦੇ ਅੰਤਿਮ ਸੰਸਕਾਰ ਕਰਨ ਮੌਕੇ ਉਨ੍ਹਾਂ ਦੇ ਪੁੱਤਰਾਂ ਨੇ ਚਿਖਾ ਅਗਨੀ ਭੇਟ ਕੀਤੀ | ਇਸ ਮੌਕੇ ਠਾਕੁਰ ਬਲਰਾਜ ਸਿੰਘ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਪੀ.ਏ. ਬਿਕਰਮਜੀਤ ਸਿੰਘ, 'ਆਪ' ਯੂਥ ਆਗੂ ਰਾਹੁਲ ਸ਼ਰਮਾ, ਅੰਮਿ੍ਤਪਾਲ ਸਿੰਘ ਸੈਣੀ, ਸਾ. ਸਰਪੰਚ ਰੂਪ ਸਿੰਘ ਧੱਕੜ, ਸਰਪੰਚ ਸਤਨਾਮ ਸਿੰਘ ਫੇਰੋਚੇਚੀ, ਸਾ. ਸਰਪੰਚ ਨਿਸ਼ਾਨ ਸਿੰਘ ਦਤਾਰਪੁਰ, ਸਰਪੰਚ ਮਨਜਿੰਦਰ ਸਿੰਘ ਰਾਜੂਬੇਲਾ, ਸਰਪੰਚ ਲਖਵਿੰਦਰ ਸਿੰਘ ਜਾਗੋਵਾਲ, ਸਰਪੰਚ ਮਨਦੀਪ ਸਿੰਘ ਸਲਾਹਪੁਰ ਬੇਟ, ਸਰਪੰਚ ਗੁਰਮੀਤ ਸਿੰਘ ਪਸਵਾਲ, ਸੰਮਤੀ ਮੈਂਬਰ ਹਰਦਿਆਲ ਸਿੰਘ ਧੱਕੜ, ਸਰਪੰਚ ਅਸ਼ੋਕ ਕੁਮਾਰ ਕੋਟ ਖਾਂ ਮੁਹੰਮਦ, ਸਰਪੰਚ ਬਲਬੀਰ ਸਿੰਘ ਧੱਕੜ, ਮੱਖਣ ਸਿੰਘ ਰਾਜਪੁਰ, ਸਾ. ਸਰਪੰਚ ਚਿਮਨ ਲਾਲ ਭੈਣੀ ਮੀਆਂ ਖਾਂ, ਠਾਕੁਰ ਬਲਵਿੰਦਰ ਸਿੰਘ ਦਤਾਰਪੁਰ, ਕੈਪਟਨ ਸਮਿੰਦਰ ਸਿੰਘ ਚੋਚਨਾ, ਮਦਨ ਨਾਲ ਭੈਣੀ ਮੀਆਂ ਖਾਂ ਆਦਿ ਹਾਜ਼ਰ ਸਨ |