23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਦੀ ਸਰਸਪੁਰ ਬਹੁਮੰਤਵੀ ਐਗਰੀਕਲਚਰ ਸੁਸਾਇਟੀ ਕਿਸਾਨਾਂ ਲਈ ਵਰਦਾਨ ਸਾਬਤ-ਪ੍ਰਧਾਨ ਅਮਰੀਕ ਸਿੰਘ

ਅਜੀਤ ਡੈਸਕ 23-01-2026
ਤਿੱਬੜ, 22 ਜਨਵਰੀ (ਸੋਹਨ ਮਲਿਕ)-ਪਿੰਡ ਸਰਸਪੁਰਾ ਵਿਖੇ ਦੀ ਸਰਸਪੁਰ ਬਹੁਮੰਤਵੀ ਐਗਰੀਕਲਚਰ ਕੋਆਪ੍ਰੇਟਿਵ ਸੁਸਾਇਟੀ ਪਿੰਡ 'ਚ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ | ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ ਸਕੱਤਰ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਇਸ ਸੁਸਾਇਟੀ ਦੀ ਕਾਰਗੁਜ਼ਾਰੀ ਬਹੁਤ ਹੀ ਵਧੀਆ ਹੈ | ਉਨ੍ਹਾਂ ਦੱਸਿਆ ਕਿ ਇਹ ਸੁਸਾਇਟੀ ਚਾਰ ਪਿੰਡਾਂ ਜਿਨ੍ਹਾਂ 'ਚ ਪਿੰਡ ਸਰਸਪੁਰਾ, ਲੋਧੀਪੁਰ, ਤਲਵੰਡੀ ਬਥੁਨਗੜ੍ਹ ਤੇ ਖ਼ਾਨ ਮਲੱਕ ਦੇ ਕਿਸਾਨਾਂ ਲਈ ਇਕ ਵਰਦਾਨ ਸਾਬਤ ਹੋ ਰਹੀ ਹੈ | ਇਲਾਕੇ ਦੇ ਕਿਸਾਨ ਇਸ ਸੁਸਾਇਟੀ ਤੋਂ ਸਮੇਂ ਸਮੇਂ 'ਤੇ ਖੇਤੀ ਲਈ ਜ਼ਰੂਰੀ ਸਮਾਨ ਬਿਨ੍ਹਾਂ ਕਿਸੇ ਖੱਜਲ ਖ਼ੁਆਰ ਤੋਂ ਜਾਇਜ਼ ਰੇਟਾਂ 'ਤੇ ਪ੍ਰਾਪਤ ਕਰ ਰਹੇੇ ਹਨ, ਜਿਸ ਨਾਲ ਉਨ੍ਹਾਂ ਨੰੂ ਕਾਫ਼ੀ ਲਾਭ ਹੋ ਰਿਹਾ ਹੈ | ਇਸ ਤੋਂ ਇਲਾਵਾ ਸੁਸਾਇਟੀ ਵਲੋਂ ਖੇਤੀ ਲਈ ਖਾਦਾਂ ਜਿਵੇਂ ਡੀ.ਏ.ਪੀ, ਯੂਰੀਆ, ਪੁਟਾਸ਼ ਤੋਂ ਇਲਾਵਾ ਖੇਤੀਬਾੜੀ ਸੰਦ ਵੀ ਜਾਇਜ਼ ਰੇਟਾਂ 'ਤੇ ਮੁਹੱਈਆ ਕਰਵਾਏ ਜਾਂਦੇ ਹਨ |
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਸੂਬੇ ਦੇ ਹਰ ਵਰਗ ਦੇ ਲੋਕਾਂ ਨੂੰ ਹੋਵੇਗਾ ਲਾਭ-ਸ਼ਮਸ਼ੇਰ ਸਿੰਘ ਅਗਲੀ ਖ਼ਬਰ ਰੋਡ ਸੇਫ਼ਟੀ ਮਹੀਨੇ ਦੇ ਸੰਬੰਧ 'ਚ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।