24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੰਪ੍ਰਦਾਇ ਨੀਲਧਾਰੀ ਟਰੱਸਟ ਨੌਸ਼ਹਿਰਾ ਸਾਹਿਬ ਵਲੋਂ ਹੋਲੇ-ਮਹੱਲੇ ਦੇ ਜੋੜ ਮੇਲੇ ਦੀਆਂ ਤਿਆਰੀਆਂ ਸੰਬੰਧੀ ਸੇਵਾ ਕਾਰਜ ਆਰੰਭ

ਅਜੀਤ ਡੈਸਕ 23-01-2026
ਨਿੱਕੇ ਘੁੰਮਣ/ਨੌਸ਼ਹਿਰਾ ਮੱਝਾ ਸਿੰਘ, 22 ਜਨਵਰੀ (ਸਤਬੀਰ ਸਿਘ ਘੁੰਮਣ, ਰਵੀ ਭਗਤ)-ਨੀਲਧਾਰੀ ਸੰਪ੍ਰਦਾਇ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਨੌਸ਼ਹਿਰਾ ਸਾਹਿਬ ਵਿਖੇ ਮਨਾਏ ਜਾਣ ਵਾਲੇ ਹੋਲੇ-ਮਹੱਲੇ ਦੇ ਜੋੜ ਮੇਲੇ ਨੂੰ ਲੈ ਕੇ ਦੇਸ਼-ਵਿਦੇਸ਼ 'ਚ ਵੱਸਦੀਆਂ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਸੰਗਤਾਂ ਜੋੜ ਮੇਲੇ ਵਿਚ ਹਾਜ਼ਰੀ ਭਰਨ ਆਉਣਗੀਆਂ | ਉਪਰੋਕਤ ਜਾਣਕਾਰੀ ਨੀਲਧਾਰੀ ਸੰਪ੍ਰਦਾਇ ਟਰੱਸਟ ਨੌਸ਼ਹਿਰਾ ਸਾਹਿਬ ਦੇ ਆਗੂਆ ਸੰਤ ਗੁਰਨਾਮ ਸਿੰਘ ਡੇਅਰੀਵਾਲ, ਸੰਤ ਲਾਲ ਸਿੰਘ, ਸੰਤ ਨਿਰੰਕਾਰ ਸਿੰਘ, ਪ੍ਰੋਫ਼ੈਸਰ ਭਾਈ ਗੁਰਮੀਤ ਸਿੰਘ, ਭਾਈ ਰਜਿੰਦਰ ਸਿੰਘ ਨੇ ਦੱਸਿਆ ਕਿ ਸੰਤ ਮਹਾਰਾਜ ਕਿਲੇ ਵਾਲਿਆਂ ਦੀ ਪਾਵਨ ਪਵਿੱਤਰ ਤਪੋ ਭੂਮੀ ਨੌਸ਼ਹਿਰਾ ਸਾਹਿਬ ਵਿਖੇ ਸੁਸ਼ੋਭਿਤ ਗੁਰਦੁਆਰਾ ਭੋਰਾ ਸਾਹਿਬ ਵਿਖੇ 3 ਤੇ 4 ਮਾਰਚ ਨੂੰ ਹੋਲੇ-ਮੁਹੱਲੇ ਦੇ ਜੋੜ ਮੇਲੇ 'ਤੇ ਵਿਸ਼ਾਲ ਗੁਰਮਤਿ ਸਮਾਗਮ ਸਜਾਏ ਜਾਦੇ ਹਨ, ਜਿਸ ਵਿਚ ਵੱਡੀ ਗਿਣਤੀ 'ਚ ਸੰੰਗਤਾਂ ਹਾਜ਼ਰੀ ਭਰਦੀਆਂ ਹਨ | ਜੋੜ ਮੇਲੇ ਦੀਆਂ ਤਿਆਰੀਆਂ ਲਈ ਸੇਵਾ ਕਾਰਜਾਂ ਲਈ ਸੇਵਾਦਾਰਾਂ ਦੀਆਂ ਟੀਮਾਂ ਬਣਾ ਕੇ ਸੇਵਾ ਕਾਰਜ ਸੌਂਪ ਦਿੱਤੇ ਜਾਣਗੇ | ਇਨ੍ਹਾਂ ਵਿਸ਼ਾਲ ਸੇਵਾ ਕਾਰਜਾਂ ਨੂੰ ਲੈ ਕੇ ਅੱਜ ਸ਼ਰਧਾਲੂ ਸੇਵਾਦਾਰਾਂ ਵਲੋਂ ਸੰਗਤਾਂ ਨੂੰ ਵਰਤਾਏ ਜਾਣ ਵਾਲੇ ਅਤੁੱਟ ਲੰਗਰਾਂ ਲਈ ਬਾਲਣ ਦੇ ਸੇਵਾ ਕਾਰਜ ਆਰੰਭ ਕੀਤੇ ਗਏ ਹਨ ਤੇ ਬਹਤ ਜਲਦ ਸੰਗਤਾਂ ਦੇ ਸਹਿਯੋਗ ਨਾਲ ਹੋਰ ਸੇਵਾ ਕਾਰਜ ਵੀ ਆਰੰਭ ਕੀਤੇ ਜਾ ਰਹ ਹਨ | ਇਸ ਮੌਕੇ ਸੰਤ ਸੇਵਾ ਸਿੰਘ, ਸੰਤ ਗੁਰਮੱਖ ਸਿੰਘ, ਮੁੱਖ ਗ੍ਰੰਥੀ ਭਾਈ ਅਮਰੀਕ ਸਿੰਘ, ਭਾਈ ਹਰਜੀਤ ਸਿੰਘ, ਭਾਈ ਰਜਵੰਤ ਸਿੰਘ, ਸੇਵਾਦਾਰ ਭੁਪਿੰਦਰ ਸਿੰਘ, ਡਾ. ਬੂਟਾ ਸਿੰਘ, ਭਾਈ ਤਰਸੇਮ ਸਿੰਘ, ਭਾਈ ਤਰਨਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰੋ. ਇਮਾਨੁਏਲ ਨਾਹਰ ਤੇ ਡਾ. ਸੁਭਾਸ਼ ਥੋਬਾ ਵਲੋਂ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਅਗਲੀ ਖ਼ਬਰ ਜੂਨੀਅਰ ਇੰਜੀਨੀਅਰ ਜਗਦੀਪ ਸਿੰਘ ਗੋਰਾਇਆ ਬਣੇ ਐੱਸ.ਡੀ.ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।