24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਜੂਨੀਅਰ ਇੰਜੀਨੀਅਰ ਜਗਦੀਪ ਸਿੰਘ ਗੋਰਾਇਆ ਬਣੇ ਐੱਸ.ਡੀ.ਓ.

ਅਜੀਤ ਡੈਸਕ 23-01-2026
ਕੋਟਲੀ ਸੂਰਤ ਮੱਲ੍ਹੀ, 22 ਜਨਵਰੀ (ਕੁਲਦੀਪ ਸਿੰਘ ਨਾਗਰਾ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਹੋਣਹਾਰ ਤੇ ਮਿਹਨਤੀ ਨੌਜਵਾਨ ਜਗਦੀਪ ਸਿੰਘ ਗੋਰਾਇਆ ਜੋ ਕਿ ਪੀ.ਡਬਲਯੂ.ਡੀ. ਬੀ ਐਂਡ ਆਰ ਵਿਭਾਗ ਵਿਚ ਬਤੌਰ ਜੂਨੀਅਰ ਇੰਜੀਨੀਅਰ ਤਾਇਨਾਤ ਸਨ | ਉਨ੍ਹਾਂ ਦੀ ਪਦਉਨਤੀ ਹੋਣ ਉਪਰੰਤ ਉਹ ਐੱਸ.ਡੀ.ਓ. ਬਣੇ ਹਨ ਤੇ ਜ਼ਿਲ੍ਹਾ ਗੁਰਦਾਸਪੁਰ ਤੋਂ ਉਪ ਮੰਡਲ ਇੰਜੀਨੀਅਰ ਹੁਸ਼ਿਆਰਪੁਰ ਨੰਬਰ-1 ਵਿਚ ਨਿਯੁਕਤ ਹੋਏ | ਜ਼ਿਕਰਯੋਗ ਹੈ ਕਿ ਜਗਦੀਪ ਸਿੰਘ ਗੋਰਾਇਆ ਪਿਛਲੇ ਲੰਮੇ ਸਮੇਂ ਤੋਂ ਹਲਕਾ ਡੇਰਾ ਬਾਬਾ ਨਾਨਕ ਅੰਦਰ ਤਾਇਨਾਤ ਸਨ ਤੇ ਉਨ੍ਹਾਂ ਨੇ ਸ਼ਾਨਦਾਰ ਸੇਵਾਵਾਂ ਨਿਭਾਉਂਦਿਆਂ ਕਈ ਪ੍ਰੋਜੈਕਟਾਂ 'ਤੇ ਕੰਮ ਕਰਦਿਆਂ ਮਹਿਕਮੇ ਅੰਦਰ ਆਪਣੀ ਨਿਵੇਕਲੀ ਪਹਿਚਾਣ ਬਣਾਈ | ਉਨ੍ਹਾਂ ਦੀ ਨਿਯੁਕਤੀ ਦਾ ਇਲਾਕੇ ਦੇ ਮੁਹਤਬਰ ਤੇ ਸੀਨੀਅਰ ਆਗੂਆਂ ਨੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ |
ਪਿਛਲੀ ਖ਼ਬਰ ਸੰਪ੍ਰਦਾਇ ਨੀਲਧਾਰੀ ਟਰੱਸਟ ਨੌਸ਼ਹਿਰਾ ਸਾਹਿਬ ਵਲੋਂ ਹੋਲੇ-ਮਹੱਲੇ ਦੇ ਜੋੜ ਮੇਲੇ ਦੀਆਂ ਤਿਆਰੀਆਂ ਸੰਬੰਧੀ ਸੇਵਾ ਕਾਰਜ ਆਰੰ... ਅਗਲੀ ਖ਼ਬਰ ਰੂਪਤਜਿੰਦਰ ਸਿੰਘ ਨਿੱਕੋਸਰਾਂ ਨੇ ਵਿਧਾਇਕ ਰੰਧਾਵਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ 'ਚ ਕੀਤੀ ਘਰ ਵਾਪਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।