ਡੇਰਾ ਬਾਬਾ ਨਾਨਕ, 22 ਜਨਵਰੀ (ਹੀਰਾ ਸਿੰਘ ਮਾਂਗਟ)-ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਨਿੱਕੋਸਰਾਂ ਦੇ ਮਿਹਨਤੀ ਤੇ ਸੀਨੀਅਰ ਨੌਜਵਾਨ ਆਗੂ ਰੂਪਤਜਿੰਦਰ ਸਿੰਘ ਨਿੱਕੋਸਰਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | ਇਸ ਮੌਕੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਰੂਪਤਜਿੰਦਰ ਸਿੰਘ ਨਿੱਕੋਸਰਾਂ ਦਾ ਸਵਾਗਤ ਕੀਤਾ | ਵਿਧਾਇਕ ਰੰਧਾਵਾ ਨੇ ਕਿਹਾ ਕਿ ਨੌਜਵਾਨ ਰੂਪਤਜਿੰਦਰ ਸਿੰਘ ਨਿੱਕੋਸਰਾਂ ਮੇਰਾ ਪੁਰਾਣਾ ਮਿਹਨਤੀ ਸਾਥੀ ਹੈ ਤੇ ਕੁੱਝ ਕਾਰਨਾਂ ਕਰਕੇ ਕਿਸੇ ਹੋਰ ਪਾਸੇ ਚਲਾ ਗਿਆ ਸੀ ਤੇ ਅੱਜ ਫਿਰ ਉਹ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਇਆ ਹੈ, ਮੈਂ ਇਸ ਨੂੰ ਵਧਾਈ ਦਿੰਦਾ ਹਾਂ | ਇਸ ਮੌਕੇ ਰੂਪਤਜਿੰਦਰ ਸਿੰਘ ਨਿੱਕੋਸਰਾਂ ਨੇ ਕਿਹਾ ਕਿ ਪਿਛਲੇ ਦਿਨੀਂ ਹੋਈਆਂ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਇਤਿਹਾਸਕ ਕਸਬਾ ਕਲਾਨੌਰ 13 ਸਾਲਾਂ ਬਾਅਦ ਹੋਈ ਪੰਚਾਇਤੀ ਚੋਣ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਹਨ | ਇਸ ਮੌਕੇ ਰੂਪਤਜਿੰਦਰ ਸਿੰਘ ਨਿੱਕੋਸਰਾ ਨੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੂੰ ਵਿਸ਼ਵਾਸ ਦਿਵਾਇਆ ਉਹ 2027 ਦੀਆਂ ਚੋਣਾਂ ਵਿਚ ਦਿਨ-ਰਾਤ ਆਮ ਆਦਮੀ ਪਾਰਟੀ ਲਈ ਮਿਹਨਤ ਕਰਕੇ ਪਾਰਟੀ ਦਾ ਝੰਡਾ ਬੁਲੰਦ ਕਰਨਗੇ | ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਪਿੰਦਰਪਾਲ ਸਿੰਘ ਰਾਜੂ ਹਲਕਾ ਇੰਚਾਰਜ ਦੀਨਾਨਗਰ ਰਾਜਪੂਤ ਕਲਿਆਣ ਬੋਰਡ ਪੰਜਾਬ, ਐੱਸ.ਸੀ. ਆਗੂ ਅਤੇ ਮੈਂਬਰ ਦਲਿਤ ਵਿਕਾਸ ਬੋਰਡ ਪੰਜਾਬ ਜਸਵੰਤ ਰਾਏ, ਲਖਵਿੰਦਰ ਸਿੰਘ ਜਕੜੀਆ ਡਾਇਰੈਕਟਰ ਸਲਾਰੀਆ ਫਾਊਾਡੇਸ਼ਨ, ਸਰਪੰਚ ਅੰਗਰੇਜ਼ ਸਿੰਘ ਕਠਿਆਲਾ, ਪ੍ਰਧਾਨ ਰਜੇਸ ਕੁਮਾਰ ਬਿੱਟਾ, ਅਮੋਲਕ ਸਿੰਘ ਸਮਰਾਏ, ਕੌਂਸਲਰ ਸੁਖਵਿੰਦਰ ਸਿੰਘ ਪੱਖੋਕੇ, ਜਸਵੰਤ ਸਿੰਘ ਸਾਰਚੂਰ, ਆਪ ਆਗੂ ਸੰਜੀਵ ਸੋਨੀ, ਕੌਂਸਲਰ ਸੱਤਪਾਲ ਸੌਂਕੀ, ਰਿੰਕੂ ਮਰਵਾਹਾ, ਲਖਵਿੰਦਰ ਸਿੰਘ, ਅਸ਼ਵਨੀ ਮਾਹਲਾ ਕਲਾਨੌਰ, ਲਵਪ੍ਰੀਤ ਸਿੰਘ ਪੀ.ਏ., ਦਲਬੀਰ ਸਿੰਘ ਸਰਪੰਚ ਰਾਜੇਕੇ, ਸਤਨਾਮ ਸਿੰਘ ਸਰਪੰਚ ਟਰਪੱਲਾ ਆਦਿ ਹਾਜ਼ਰ ਸਨ |