ਕਾਦੀਆਂ, 22 ਜਨਵਰੀ (ਕੁਲਵਿੰਦਰ ਸਿੰਘ)-ਕਾਦੀਆਂ ਦੇ ਬੁੱਟਰ ਰੋਡ ਚੌਕ ਛੋਟੇ ਬਿਜਲੀ ਘਰ ਦੇ ਸਾਹਮਣੇ ਸਬਜ਼ੀ ਦੀ ਰੇਹੜੀ-ਫੜ੍ਹੀ ਲਗਾਉਣ ਵਾਲੇ ਵਿਅਕਤੀ ਦਾ ਪਿਆਜ਼ਾਂ ਦਾ ਬੋਰਾ ਚੋਰੀ ਹੋ ਗਿਆ | ਇਸ ਸੰਬੰਧੀ ਰੇਹੜੀ ਫੜ੍ਹੀ ਲਗਾਉਣ ਵਾਲੇ ਮਾਲਕ ਨਰੇਸ਼ ਕੁਮਾਰ ਪੁੱਤਰ ਲਾਲ ਚੰਦ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਰੇਹੜੀ ਲਗਾ ਕੇ ਬੱਚਿਆਂ ਨੂੰ ਸਕੂਲ ਛੱਡਣ ਲਈ ਘਰ ਚਲਾ ਗਿਆ ਤਾਂ ਉਸ ਦੇ ਪਿੱਛੋਂ ਕਿਸੇ ਚੋਰ ਵਲੋਂ ਉਸ ਦਾ ਪਿਆਜ਼ਾਂ ਦਾ ਭਰਿਆ ਬੋਰਾ ਚੋਰੀ ਕਰ ਲਿਆ ਗਿਆ, ਜਿਸ ਦੀ ਕੁੱਲ ਕੀਮਤ ਮਾਰਕੀਟ ਵਿਚ 1200 ਰੁਪਏ ਦੇ ਕਰੀਬ ਬਣਦੀ ਹੈ | ਚਿੱਟੇ ਦਿਨ ਹੋਈ ਇਸ ਵਾਰਦਾਤ ਤੋਂ ਬਾਅਦ ਇੰਝ ਲਗਦਾ ਹੈ ਕਿ ਸਥਾਨਕ ਪੁਲਿਸ ਪ੍ਰਸ਼ਾਸਨ ਦਾ ਵੀ ਚੋਰਾਂ ਨੂੰ ਕੋਈ ਡਰ ਨਹੀਂ ਹੈ |