24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮੌਜੋਵਾਲ ਤੋਂ ਨਵੇਂ ਚੁਣੇ ਸਰਪੰਚ ਹਰਦੀਪ ਸਿੰਘ ਮਠਾਰੂ ਵਲੋਂ ਸਫ਼ਾਈ ਕਾਰਜਾਂ ਦੀ ਸ਼ੁਰੂਆਤ

ਅਜੀਤ ਡੈਸਕ 23-01-2026
ਕਲਾਨੌਰ, 22 ਜਨਵਰੀ (ਪੁਰੇਵਾਲ)-ਬੀਤੇ ਦਿਨ ਸਮਾਪਤ ਹੋਈਆਂ ਕਲਾਨੌਰ ਦੇ ਵੱਖ-ਵੱਖ ਪਿੰਡਾਂ ਦੀਆਂ ਚੋਣਾਂ ਤੋਂ ਬਾਅਦ ਗਠਿਤ ਹੋਈਆਂ ਪੰਚਾਇਤਾਂ 'ਚ ਪਿੰਡ ਮੌਜੋਵਾਲ ਤੋਂ ਸਰਪੰਚ ਬਣੇ ਹਰਦੀਪ ਸਿੰਘ ਮਠਾਰੂ ਵਲੋਂ ਪੰਚਾਂ ਦੇ ਸਹਿਯੋਗ ਨਾਲ ਵਿਕਾਸੀ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ | ਇਸ ਦੌਰਾਨ ਬੀਤੀ ਰਾਤ ਮੌਜੋਵਾਲ ਪੰਚਾਇਤ ਵਲੋਂ ਪੁਲਿਸ ਥਾਣੇ ਵਾਲੀ ਪੁਲੀ ਮਾਰਗ 'ਤੇ ਫ਼ੈਲੀ ਗੰਦਗੀ ਨੂੰ ਸਫ਼ਾਈ ਕਰਵਾ ਕੇ ਮਾਰਗ ਨੂੰ ਖੁੱਲਾ ਕੀਤਾ ਗਿਆ, ਜਿਸ ਦੀ ਕਸਬਾ ਵਾਸੀਆਂ ਵਲੋਂ ਸ਼ਲਾਘਾ ਕੀਤੀ ਗਈ | ਦੇਰ ਸ਼ਾਮ ਸ਼ੁਰੂ ਹੋਏ ਇਸ ਕਾਰਜ ਦੇ ਚੱਲਣ ਨਾਲ ਮਾਰਗ ਦੀ ਸਫ਼ਾਈ ਹੋ ਗਈ ਤੇ ਰਸਤਾ ਖੁੱਲਾ ਹੋਣ ਕਾਰਨ ਰਾਹਗੀਰਾਂ 'ਚ ਖੁਸ਼ੀ ਪਾਈ ਗਈ | ਇਸ ਦੌਰਾਨ ਸਰਪੰਚ ਹਰਦੀਪ ਸਿੰਘ ਮਠਾਰੂ ਨੇ ਦੱਸਿਆ ਕਿ ਪੰਚਾਇਤਾਂ ਦੇ ਗਠਨ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਵਲੋਂ ਪੰਚਾਇਤ ਵਲੋਂ ਕਰਵਾਏ ਜਾਣ ਵਾਲੇ ਕਾਰਜਾਂ ਦੀ ਸ਼ੁਰੂਆਤ ਕੀਤੀ | ਸਰਪੰਚ ਮਠਾਰੂ ਨੇ ਕਿਹਾ ਕਿ ਕੁੱਝ ਜ਼ਰੂਰੀ ਕੰਮ ਪਹਿਲਾਂ ਤੋਂ ਹੀ ਉਨ੍ਹਾਂ ਦੇ ਧਿਆਨ 'ਚ ਸਨ, ਜਿਨ੍ਹਾਂ ਨੂੰ ਕਰਨ ਲਈ ਉਨ੍ਹਾਂ ਨੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਕੋਲੋਂ ਆਗਿਆ ਲੈ ਕੇ ਸ਼ੁਰੂ ਕਰਵਾਇਆ ਗਿਆ ਹੈ | ਇਸ ਮੌਕੇ 'ਤੇ ਪ੍ਰੀਤ ਦਿਓਲ, ਜਗਜੀਤ ਸਿੰਘ ਢਿੱਲੋਂ, ਕਾਲਾ ਸੰਧੂ, ਰਿੰਕੂ ਅਗਰਵਾਲ, ਜੀਵਨ ਮਠਾਰੂ, ਤਰਨ ਮਠਾਰੂ, ਸੁੱਚਾ ਸਿੰਘ, ਕਸਤੂਰੀ ਲਾਲ, ਸੰਜੀਵ ਕੁਮਾਰ ਆਦਿ ਹਾਜ਼ਰ ਰਹੇ |
ਪਿਛਲੀ ਖ਼ਬਰ ਦਿਨ-ਦਿਹਾੜੇ ਸਬਜ਼ੀ ਵਾਲੀ ਦੁਕਾਨ ਤੋਂ ਪਿਆਜ਼ਾਂ ਦਾ ਬੋਰਾ ਚੋਰੀ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਰਾਏਚੱਕ 'ਚ ਨਲਕਾ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।