24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਘਰੇਲੂ ਸਾਮਾਨ ਖਰੀਦਣ ਜਾ ਰਹੀ ਔਰਤ ਦਾ ਪਰਸ ਖੋਹਿਆ

ਅਜੀਤ ਡੈਸਕ 23-01-2026
ਬਟਾਲਾ, 22 ਜਨਵਰੀ (ਰਾਕੇਸ਼ ਰੇਖੀ)-ਘਰੇਲੂ ਸਾਮਾਨ ਖਰੀਦਣ ਲਈ ਬਾਜ਼ਾਰ ਜਾ ਰਹੀ ਔਰਤ ਦਾ 2 ਅਣਪਛਾਤੇ ਝਪਟਮਾਰ ਪਰਸ ਖੋਹ ਦੇ ਫ਼ਰਾਰ ਹੋ ਗਏ | ਪਰਸ 'ਚ 25 ਹਜ਼ਾਰ ਰੁਪਏ ਤੇ ਸੋਨੇ ਦੇ ਗਹਿਣੇ ਸਨ | ਪੁਲਿਸ ਨੇ 2 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਘੁਮਾਣ ਦੇ ਸਬ-ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਕੌਰ ਪਤਨੀ ਬਲਜੀਤ ਸਿੰਘ ਵਾਸੀ ਗੁੜਗਾਓਾ (ਹਰਿਆਣਾ) ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਆਪਣੇ ਪੁਸ਼ਤੈਨੀ ਪਿੰਡ ਮੋਮਨਵਾਲ ਆਈ ਹੋਈ ਸੀ | ਬੀਤੇ ਦਿਨ ਉਹ ਘੁਮਾਣ ਤੋਂ ਸੋਨਾ ਖ਼ਰੀਦਣ ਤੇ ਪੈਸਿਆਂ ਦਾ ਹਿਸਾਬ-ਕਿਤਾਬ ਕਰਨ ਲਈ ਘਰੋਂ ਨਿਕਲੀ ਸੀ | ਵੀਲਾ ਬੱਜੂ ਤੋਂ ਉਸ ਨੇ ਕਿਸੇ ਦੇ ਮੋਟਰਸਾਈਕਲ 'ਤੇ ਲਿਫ਼ਟ ਲਈ ਤੇ ਕੁਝ ਦੂਰ ਅੱਗੇ ਜਾ ਕੇ ਉੱਤਰ ਗਈ | ਜਦੋਂ ਉਹ ਅਠਵਾਲ ਅੱਡੇ ਨੂੰ ਪੈਦਲ ਜਾ ਰਹੀ ਸੀ ਤਾਂ ਕਰੀਬ 12:30 ਵਜੇ 2 ਨੌਜਵਾਨ ਜਿਨਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ, ਆਏ ਅਤੇ ਉਸ ਦੇ ਹੱਥ ਵਿਚ ਫੜਿਆ ਪਰਸ ਝਪਟ ਕੇ ਫ਼ਰਾਰ ਹੋ ਗਏ | ਪਰਸ ਵਿਚ 25 ਹਜ਼ਾਰ ਰੁਪਏ, ਸੋਨੇ ਦਾ ਸੈੱਟ ਜਿਸ ਵਿਚ ਹਾਰ, ਕਾਂਟੇ, ਇਕ ਕੋਕਾ, ਬੈਂਕਾਂ ਦੀਆਂ ਕਾਪੀਆਂ, 4 ਏ.ਟੀ.ਐੱਮ. ਕਾਰਡ ਤੇ ਹੋਰ ਜ਼ਰੂਰੀ ਕਾਗਜ਼ਾਤ ਸਨ | ਸਬ-ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰੇ ਖੰਘਾਲੇ ਜਾ ਰਹੇ ਹਨ ਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਵਲੋਂ ਵਿੱਤੀ ਮੰਗਾਂ 'ਤੇ ਸੰਘਰਸ਼ ਕਰਨ ਦਾ ਫੈਸਲਾ ਅਗਲੀ ਖ਼ਬਰ ਬਿਜਲੀ ਨਿੱਜੀਕਰਨ ਦੇ ਵਿਰੋਧ 'ਚ ਕਿਸਾਨ ਮਜ਼ਦੂਰ ਮੋਰਚੇ ਨੇ ਵੱਖ-ਵੱਖ ਪਿੰਡਾਂ 'ਚੋਂ ਉਤਾਰੇ ਸਮਾਰਟ ਮੀਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।