24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਨੇ ਸੜਕ ਬਣਾਉਣ ਲਈ ਹਲਕਾ ਇੰਚਾਰਜ ਨੰੂ ਦਿੱਤਾ ਮੰਗ ਪੱਤਰ

ਅਜੀਤ ਡੈਸਕ 23-01-2026
ਬਹਿਰਾਮਪੁਰ, 22 ਜਨਵਰੀ (ਪ੍ਰੋ: ਬਲਬੀਰ ਸਿੰਘ ਕੋਲਾ)-ਪੀਰ ਬਾਬਾ ਲੁੱਡਣ ਸ਼ਾਹ ਦੀ ਮਜ਼ਾਰ ਤੋਂ ਲੈ ਕੇ ਗਾਹਲੜੀ ਰੋਡ ਨੰੂ ਜਾਂਦੀ ਸੰਪਰਕ ਸੜਕ ਨੰੂ ਬਣਾਉਣ ਦੇ ਸਬੰਧ 'ਚ ਗਰਾਮ ਸੁਧਾਰ ਸਭਾ ਬਹਿਰਾਮਪੁਰ ਵਲੋਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੰੂ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਸਰਪੰਚ ਬਚਨ ਲਾਲ ਤੇ ਗਰਾਮ ਸੁਧਾਰ ਸਭਾ ਬਹਿਰਾਮਪੁਰ ਦੇ ਪ੍ਰਧਾਨ ਵਿਜੇ ਸਿੰਘ ਸਲਾਰੀਆ ਨੇ ਦੱਸਿਆ ਕਿ ਇਸ ਸੜਕ ਦੀ ਹਾਲਤ ਬਹੁਤ ਮਾੜੀ ਹੈ ਤੇ ਸੜਕ 'ਚ ਥਾਂ ਥਾਂ ਡੂੰਘੇ ਟੋਏ ਪੈਣ ਕਰਕੇ ਛੋਟੇ ਮੋਟੇ ਹਾਦਸੇ ਵਾਪਰਦੇ ਰਹਿੰਦੇ ਹਲ | ਸਕੂਲਾਂ ਨੰੂ ਜਾਣ ਵਾਲੇ ਬੱਚੇ ਜੋ ਸਾਈਕਲਾਂ 'ਤੇ ਇਸ ਸੜਕ ਰਾਹੀਂ ਲੰਘਦੇ ਹਨ, ਕਈ ਵਾਰ ਉਹ ਵੀ ਡਿੱਗ ਕੇ ਸੱਟਾਂ ਲਗਵਾ ਚੁੱਕੇ ਹਨ | ਵੱਖ-ਵੱਖ ਸਕੂਲਾਂ ਦੀਆਂ ਗੱਡੀਆਂ ਵੀ ਇਸ ਸੜਕ ਰਾਹੀਂ ਲੰਘਦੀਆਂ ਹਨ ਤੇ ਕਿਸਾਨ ਵੀ ਆਪਣੇ ਖੇਤਾਂ ਨੰੂ ਇਸ ਸੜਕ ਰਾਹੀਂ ਹੀ ਲੰਘਦੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਵਿਧਾਇਕ ਸੀਤਾ ਰਾਮ ਕਸ਼ਯਪ ਵਲੋਂ ਇਹ ਸੜਕ ਬਣਵਾਈ ਗਈ ਸੀ, ਉਸ ਤੋਂ ਬਾਅਦ ਇਸ ਦੀ ਸਾਰ ਨਹੀਂ ਲਈ ਗਈ | ਇਸ ਮੌਕੇ ਸਮਾਜ ਸੇਵਕ ਰਜਿੰਦਰ ਸਿੰਘ ਪੱਪੀ, ਸੁਨੀਲ ਸ਼ਰਮਾ, ਮੋਹਨ ਭਗਤ, ਅਨੂਪ ਸਿੰਘ, ਪ੍ਰਧਾਨ ਚਰਨ ਦਾਸ, ਮਾਸਟਰ ਵਿਸ਼ਵਾ ਮਿੱਤਰ, ਤਰਸੇਮ ਮਹਿਤਾ, ਮੈਂਬਰ ਪੰਚਾਇਤ ਸੀਤਾ ਰਾਮ, ਸਾਬਕਾ ਮੈਂਬਰ ਸਤਪਾਲ ਸਿੰਘ, ਪ੍ਰੋ: ਸਰਵਣ ਸਿੰਘ, ਠਾਕੁਰ ਪ੍ਰਭਾਤ ਸਿੰਘ, ਠਾਕੁਰ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਿਜਲੀ ਨਿੱਜੀਕਰਨ ਦੇ ਵਿਰੋਧ 'ਚ ਕਿਸਾਨ ਮਜ਼ਦੂਰ ਮੋਰਚੇ ਨੇ ਵੱਖ-ਵੱਖ ਪਿੰਡਾਂ 'ਚੋਂ ਉਤਾਰੇ ਸਮਾਰਟ ਮੀਟਰ ਅਗਲੀ ਖ਼ਬਰ ਵਡਾਲਾ ਗ੍ਰੰਥੀਆਂ ਦੇ ਸਰਕਾਰੀ ਸਕੂਲ ਦੇ ਸੂਬਾ ਪੱਧਰੀ ਮੈਰਿਟ 'ਚ ਸ਼ਾਮਿਲ 3 ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।