16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸੀ.ਐਨ.ਐਫ. ਤੇ ਪਾਸਟਰਾਂ ਨੇ ਡੀ.ਸੀ. ਪਠਾਨਕੋਟ ਡਾ. ਪੱਲਵੀ ਨੂੰ ਸੌਂਪਿਆ ਮੰਗ ਪੱਤਰ

ਅਜੀਤ ਡੈਸਕ 22-01-2026
ਪਠਾਨਕੋਟ, 21 ਜਨਵਰੀ (ਸੰਧੂ)-ਸੀ.ਐਨ.ਐਫ. ਪਾਸਟਰ ਸਾਹਿਬਾਨ ਦੇ ਵਫ਼ਦ ਨੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਪ੍ਰਧਾਨਗੀ ਹੇਠ ਪਾ: ਜਸਵੰਤ ਸਰਨਾ ਜ਼ਿਲ੍ਹਾ ਪ੍ਰਧਾਨ ਦੇ ਸਹਿਯੋਗ ਨਾਲ ਕੇਂਦਰ ਦੀ ਮੋਦੀ ਸਰਕਾਰ ਵਲੋਂ ਮਨਰੇਗਾ ਸਕੀਮ ਵਿਚ ਤਬਦੀਲੀ ਕਰਨ ਦੇ ਵਿਰੋਧ 'ਚ ਤੇ ਕਿ੍ਸਮਸ ਦੌਰਾਨ ਭਾਜਪਾ ਰਾਜਾਂ 'ਚ ਆਰ.ਐਸ.ਐਸ. ਤੇ ਬਜਰੰਗ ਦਲ ਦੇ ਕਾਰਕੁਨਾਂ ਵਲੋਂ ਆਤੰਕ ਮਚਾਉਣ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਸਬੰਧ ਵਿਚ ਮਾਨਯੋਗ ਰਾਸ਼ਟਰਪਤੀ ਭਾਰਤ ਸਰਕਾਰ ਦੇ ਨਾਂਅ 'ਤੇ ਡੀ.ਸੀ. ਪਠਾਨਕੋਟ ਨੂੰ ਮੰਗ ਪੱਤਰ ਦੇਣ ਉਪਰੰਤ ਲਾਰੈਂਸ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿ੍ਸਚਨ ਨੈਸ਼ਨਲ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿਚ ਦਿੱਤੇ ਜਾ ਰਹੇ ਮੰਗ ਪੱਤਰਾਂ ਰਾਹੀਂ ਮਾਨਯੋਗ ਰਾਸ਼ਟਰਪਤੀ ਦੇ ਧਿਆਨ ਵਿਚ ਲਿਆ ਰਹੇ ਹਾਂ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਸਕੀਮ ਵਿਚ ਕੀਤੇ ਬੇਲੋੜੇ ਬਦਲਾਓ ਦਾ ਅਸੀਂ ਸਖ਼ਤ ਖੰਡਨ ਕਰਦੇ ਹਾਂ, ਕਿਉਂ ਜੋ ਇਹ ਤਬਦੀਲੀ ਗ਼ਰੀਬ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ ਘਾਤਕ ਹੈ | ਇਸ ਮੌਕੇ ਪਾ: ਜਸਵੰਤ ਸਰਨਾ, ਮੁਖਤਿਆਰ ਚੇਅਰਮੈਨ, ਸੁਸ਼ੀਲ ਵਾਈਸ ਚੇਅਰਮੈਨ, ਪਾ: ਅਵਤਾਰ, ਪਾ: ਰਵਿੰਦਰ, ਪਾ: ਦੀਪਕ, ਸੰਦੀਪ, ਰੋਬਰਟ ਮਾਈਕਲ, ਜਾਨਸਨ ਮੈਸੀ, ਯੂਸਫ਼ ਮਸੀਹ, ਵਿਪਨ, ਅਵਨੀਸ਼, ਤਕਦੀਰ ਮਸੀਹ, ਆਸ਼ੀਸ਼ ਸੰਨੀ, ਵਿਸ਼ਾਲ, ਜੋਨੀ ਕੁਮਾਰ, ਅਰੁਣ ਅਤੇ ਰਾਕੇਸ਼ ਕੁਮਾਰ ਆਦਿ ਸ਼ਾਮਿਲ ਹੋਏ |
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਗਣਿਤ ਮੇਲੇ 'ਚ ਅਜੜਾਮ ਸਕੂਲ ਅੱਵਲ ਅਗਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ 26 ਦੁਕਾਨਦਾਰਾਂ ਦੇ ਕੱਟੇ ਚਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।