23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

18 ਫੁੱਟ ਚੌੜੀ ਸੜਕ ਬਣਾਉਣ 'ਤੇ ਸਰਪੰਚ ਭੀਖੋਵਾਲੀ ਵਲੋਂ ਵਿਧਾਇਕ ਰੰਧਾਵਾ ਦਾ ਧੰਨਵਾਦ <br/>

ਅਜੀਤ ਡੈਸਕ 21-01-2026
ਵਡਾਲਾ ਬਾਂਗਰ, 20 ਜਨਵਰੀ (ਭੁੰਬਲੀ)-ਅੱਜ ਸਮੂਹ ਗ੍ਰਾਮ ਪੰਚਾਇਤ ਪਿੰਡ ਭੀਖੋਵਾਲੀ ਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਰਕਰਾਂ ਦੀ ਮੀਟਿੰਗ ਪ੍ਰਧਾਨ ਸਰਪੰਚ ਗੁਰਪਾਲ ਸਿੰਘ ਭੀਖੋਵਾਲੀ ਦੀ ਅਗਵਾਈ 'ਚ ਹੋਈ | ਮੀਟਿੰਗ ਦੌਰਾਨ ਲਖਵਿੰਦਰ ਸਿੰਘ ਪੰਚ, ਹਰਵਿੰਦਰ ਸਿੰਘ ਪੰਚ, ਗੁਰਮੀਤ ਸਿੰਘ ਭੁੱਲਰ, ਸ਼ਿਵ ਸਿੰਘ ਭੁੱਲਰ, ਲਖਵੰਤ ਸਿੰਘ ਭੁੱਲਰ, ਜਤਿੰਦਰ ਸਿੰਘ ਕਾਹਲੋਂ, ਪ੍ਰਧਾਨ ਕੇਵਲ ਸਿੰਘ, ਸਰਤਾਜ ਸਿੰਘ ਭੱੁਲਰ, ਬਲਰਾਜ ਸਿੰਘ, ਮੰਗਲ ਸਿੰਘ, ਸਰਪੰਚ ਸ਼ਰਨਜੀਤ ਸਿੰਘ ਮੁੁਗਲ, ਪਲਵਿੰਦਰ ਸਿੰਘ, ਜਿੰਦਰ ਸਿੰਘ, ਸੁਬੇਗ ਸਿੰਘ ਭੁੱਲਰ, ਅਭੈਪ੍ਰਤਾਪ ਸਿੰਘ, ਸੁਖਜਿੰਦਰ ਸਿੰਘ ਭੁੱਲਰ, ਪਿ੍ੰਸ ਬਾਜਵਾ, ਪਲਵਿੰਦਰ ਸਿੰਘ, ਗੁਰਚਰਨ ਸਿੰਘ ਆੜ੍ਹਤੀ ਮੁਗਲ, ਸ਼ਾਮ ਸਿੰਘ, ਬਲਵਿੰਦਰ ਸਿੰਘ, ਸ਼ਹਿਨਾਜ਼ ਦੀਪ ਸਿੰਘ ਆਦਿ ਨੇ ਭਾਗ ਲਿਆ | ਮੀਟਿੰਗ ਦੌਰਾਨ ਉਕਤ ਆਗੂਆਂ ਨੇ ਵਿਧਾਇਕ ਡੇਰਾ ਬਾਬਾ ਨਾਨਕ ਗੁਰਦੀਪ ਸਿੰਘ ਰੰਧਾਵਾ ਦਾ ਪੁਲ ਕੁੰਜਰ ਤੋਂ ਮੋੜ ਭਾਗੋਵਾਲ ਵਾਇਆ ਨਾਰਵਾਂ, ਮੁਗਲ, ਭੀਖੋਵਾਲੀ ਨੂੰ ਜਾਂਦੀ 6 ਕਿ.ਮੀ. ਸੜਕ ਨੂੰ 18 ਫੁੱਟ ਚੌੜਾ ਕਰਕੇ ਪੱਕਿਆਂ ਕਰਵਾਉਣ 'ਤੇ ਧੰਨਵਾਦ ਕੀਤਾ | ਉਕਤ ਪਿੰਡਾਂ ਦੇ ਵਰਕਰਾਂ ਤੇ ਪੰਚਾਇਤਾਂ ਨੇ ਆਖਿਆ ਕਿ ਉਨ੍ਹਾਂ ਦੀ ਪਿਛਲੇ ਸਮੇਂ ਤੋਂ ਮੰਗ ਸੀ ਜੋ ਕਿ ਕਿਸੇ ਵੀ ਸਰਕਾਰ ਨੇ ਪੂਰਿਆਂ ਨਹੀਂ ਕੀਤੀ ਤੇ ਸਾਡੀ ਇਹ ਮੰਗ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸੀ ਤੇ ਹੁਣ ਮੌਜੂਦਾ ਭਗਵੰਤ ਮਾਨ ਸਰਕਾਰ ਵਿਚ ਵਿਧਾਇਕ ਬਣੇ ਗੁਰਦੀਪ ਸਿੰਘ ਰੰਧਾਵਾ ਨੇ ਸਾਡੀ ਇਹ ਮੰਗ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਹੈ, ਜਿਸ ਦਾ ਅਸੀਂ ਪੰਜਾਬ ਸਰਕਾਰ ਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦਾ ਤਹਿ ਦਿਲ ਤੋਂ ਅਤਿ ਧੰਨਵਾਦੀ ਹਾਂ |

ਪਿਛਲੀ ਖ਼ਬਰ ਬੀ.ਪੀ.ਈ.ਓ. ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਜਨਤਕ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸਵਰਗੀ ਬਾਲ ਕਿ੍ਸ਼ਨ ਮਿੱਤਲ ਨਮਿਤ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।