24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਤਾਰਾਗੜ੍ਹ ਨੇੜੇ ਪਲਾਟ 'ਚ ਜਾਨਵਰਾਂ ਵਲੋਂ ਨੋਚੀ ਨਵ-ਜਨਮੇ ਦੀ ਲਾਸ਼ ਮਿਲੀ-ਅਣਪਛਾਤੀ ਮਹਿਲਾ 'ਤੇ ਮਾਮਲਾ ਦਰਜ <br/>

ਅਜੀਤ ਡੈਸਕ 21-01-2026
ਬਟਾਲਾ, 20 ਜਨਵਰੀ (ਰਾਕੇਸ਼ ਰੇਖੀ)-ਤਾਰਾਗੜ੍ਹ ਨੇੜੇ ਇਕ ਖਾਲੀ ਪਏੇ ਪਲਾਟ 'ਚੋਂ ਪੁਲਿਸ ਨੇ ਇਕ ਨਵ ਜਨਮੇ ਬੱਚੇ ਦੀ ਲਾਸ਼ ਬਰਾਮਦ ਕੀਤੀ ਹੈ | ਜਾਨਵਰਾਂ ਵਲੋਂ ਨੋਚੇ ਜਾਣ ਕਾਰਨ ਲਾਸ਼ ਦੀ ਹਾਲਤ ਖਰਾਬ ਹੋ ਗਈ ਸੀ | ਥਾਣਾ ਕਿਲ੍ਹਾ ਲਾਲਾ ਸਿੰਘ ਦੇ ਏ.ਐਸ.ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਅਕਰਪੁਰਾ ਕਲਾਂ ਦੇ ਰਹਿਣ ਵਾਲੇ ਗਗਨਦੀਪ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਹ ਤਾਰਾਗੜ੍ਹ ਦੇ ਇਕ ਨਿੱਜੀ ਸਕੂਲ ਦੀ ਬੱਸ ਦੇ ਚਾਲਕ ਦੇ ਤੌਰ 'ਤੇ ਕੰਮ ਕਰਦਾ ਹੈ | ਬੀਤੇ ਦਿਨ ਸਵੇਰੇ ਸਕੂਲ ਦੇ ਬੱਚਿਆਂ ਨੂੰ ਘਰਾਂ ਤੋਂ ਲਿਆ ਕੇ ਸਕੂਲ ਪਹੁੰਚਾ ਦਿੱਤਾ ਸੀ | ਸਕੂਲ ਦੇ ਪਖਾਨੇ ਠੀਕ ਨਾ ਹੋਣ ਕਾਰਨ ਉਹ ਸੜਕ ਤੋਂ ਪਾਰ ਪੈਟਰੋਲ ਪੰਪ ਨੇੜੇ ਇਕ ਖਾਲੀ ਪਏ ਪਲਾਟ 'ਚ ਪੇਸ਼ਾਬ ਕਰਨ ਗਿਆ ਸੀ | ਇਸੇ ਦੌਰਾਨ ਪਲਾਟ 'ਚ ਪਈ ਨਵ ਜਨਮੇ ਬੱਚੇ ਦੀ ਲਾਸ਼ ਦੇਖ ਕੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ | ਜਾਨਵਰਾਂ ਨੇ ਲਾਸ਼ ਨੂੰ ਬੁਰੀ ਤਰ੍ਹਾਂ ਨੋਚਿਆ ਹੋਇਆ ਸੀ | ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ | ਪੁਲਿਸ ਨੇ ਇਸ ਸੰਬੰਧ ਵਿਚ ਕਿਸੇ ਅਣਪਛਾਤੀ ਮਹਿਲਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਸ਼ੋਭਾ ਯਾਤਰਾ 'ਚ ਸ਼ਾਮਿਲ ਅÏਰਤ ਦਾ ਪਰਸ ਝਪਟ ਕੇ ਫਰਾਰ ਹੋ ਰਹੇ 2 ਨੌਜਵਾਨਾਂ ਨੂੰ ਐਸ.ਐਸ.ਐਫ. ਨੇ ਦਬੋਚਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।