23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਚੇਤਨਾ ਮੰਚ ਤਾਰਾਗੜ੍ਹ ਨੇ ਐਲਾਨਿਆ ਨਤੀਜਾ

ਤਾਰਾਗੜ੍ਹ, 23ਨਵੰਬਰ (ਸੋਹਨ ਲਾਲ)-ਡਾ: ਬੀ. ਆਰ ਅੰਬੇਡਕਰ ਵੈਲਫੇਅਰ ਚੇਤਨਾ ਮੰਚ ਤਾਰਾਗੜ੍ਹ ਨੇ ਅੰਬੇਡਕਰ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ।

ਅੰਬੇਡਕਰ ਪ੍ਰੀਖਿਆ ਵਿਚੋਂ ਅਵੱਲ ਰਹਿਣ ਵਾਲੇ ਵਿਦਿਆਰਥੀ ਬੈਡਮਿੰਟਨ ਟੂਰਨਾਮੈਂਟ ਦੇ ਪ੍ਰਬੰਧਕ, ਰਾਜਵੀਰ ਡੋਗਰਾ ਨੂੰ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ ਜਸਵਾਲੀ ਰੈਸਟ ਹਾਊਸ ਵਿਖੇ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਸੁਜਾਨਪੁਰ ਦੇ ਇੰਚਾਰਜ ਸਵਰਨ ਸਲਾਰੀਆ, ਪਠਾਨਕੋਟ ਦੇ ਇੰਚਾਰਜ ਰੋਹਿਤ ਸਿਆਲ ਅਤੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ। 24-11-2026
ਤਾਰਾਗੜ੍ਹ, 23ਨਵੰਬਰ (ਸੋਹਨ ਲਾਲ)-ਡਾ: ਬੀ.ਆਰ ਅੰਬੇਡਕਰ ਵੈਲਫੇਅਰ ਚੇਤਨਾ ਮੰਚ ਤਾਰਾਗੜ੍ਹ ਨੇ ਅੰਬੇਡਕਰ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਮੌਕੇ ਮੰਚ ਦੇ ਪ੍ਰਧਾਨ ਸੋਹਣ ਲਾਲ ਵਲੋਂ ਨਤੀਜਾ ਐਲਾਨਿਆ ਗਿਆ। ਮੰਚ ਦੇ ਮੁੱਖ ਅਹੁਦੇਦਾਰ ਇਸ ਮੌਕੇ ਹਾਜ਼ਰ ਰਹੇ। ਇਸ ਪ੍ਰੀਖਿਆ ਵਿਚੋਂ ਹਰਪ੍ਰੀਤ ਕੌਰ ਪੁੱਤਰੀ ਰਾਮ ਕਿਸ਼ਨ ਵਾਸੀ ਭੋਜਰਾਜ ਧਾਰੀਵਾਲ ਨੇ ਪਹਿਲਾ ਸਥਾਨ ਹਾਸਲ ਕਰਕੇ 5 ਹਜ਼ਾਰ ਦਾ ਇਨਾਮ ਹਾਸਲ ਕੀਤਾ। ਜਦੋਂ ਕਿ ਜਾਨਵੀ ਪੁੱਤਰੀ ਵਰਿੰਦਰ ਕੁਮਾਰ ਪਿੰਡ ਦਤਿਆਲ ਛੋੜੀਆਂ ਨੇ ਦੂਜਾ ਸਥਾਨ ਹਾਸਲ ਕਰਦਿਆਂ 3000 ਦਾ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ ਪ੍ਰਿੰਸ ਪੁੱਤਰ ਅਸ਼ੋਕ ਕੁਮਾਰ ਪਿੰਡ ਨੰਗਲ ਫਰੀਦਾ ਕੋਠੇ ਨੇ ਤੀਜਾ ਸਥਾਨ ਹਾਸਲ ਕਰਕੇ 2000 ਦਾ ਇਨਾਮ ਹਾਲਸ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਪ੍ਰੀਖਿਆ ਵਿਚ ਮੈਰਿਟ ਅਨੁਸਾਰ ਪਹਿਲੇ 44 ਬੱਚਿਆਂ ਨੂੰ 500-500, ਬਲਾਕ ਨਰੋਟ ਜੈਮਲ ਸਿੰਘ ਦੇ 19 ਸਰਕਾਰੀ ਸਕੂਲਾਂ ਵਿਚ ਪੜ੍ਹਦੇ 22 ਬੱਚਿਆਂ ਨੂੰ ਮਾਰਚ 2026 ਬੋਰਡ ਪ੍ਰੀਖਿਆ ਵਿਚੋਂ ਪਹਿਲਾ ਦਰਜਾ ਹਾਸਲ ਕਰਨ ’ਤੇ 3 100-3100 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਇਸ ਲਈ ਕੁੱਲ ਬਣਦੀ ਰਕਮ 66000 ਰੁਪਏ ਅਨਿਲ ਕੁਮਾਰ ਮੰਚ ਦੇ ਮੁੱਖ ਸਲਾਹਕਾਰ ਲੁਧਿਆਣਾ ਵਲੋਂ ਸਪਾਂਸਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 6 ਦਸੰਬਰ ਨੂੰ ਡਾ: ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਸਲਾਰੀਆ ਪੈਲੇਸ ਤਾਰਾਗੜ੍ਹ ਵਿਖੇ ਬੱਚਿਆਂ ਨੂੰ ਬਣਦਾ ਇਨਾਮ ਦਿੱਤਾ ਜਾਵੇਗਾ। ਇਸ ਸਮੇਂ ਬੀ.ਪੀ.ਈ.ਓ ਯਸ਼ਪਾਲ, ਬਚਨ ਦਾਸ ਸ਼ਰਫਚੱਕ, ਸੋਹਣ ਲਾਲ, ਪਰਸ ਰਾਮ, ਬਚਨ ਲਾਲ ਬਕਨੌਰ, ਸੁਰਿੰਦਰ ਪਾਲ, ਨਰੇਸ਼ ਕੁਮਾਰ, ਲਾਇਬ੍ਰੇਰੀਅਨ ਮਹਿਕ ਹਾਜ਼ਰ ਸਨ। ਬੈਡਮਿੰਟਨ ਟੂਰਨਾਮੈਂਟ ’ਚ ਰਾਜਵੀਰ ਡੋਗਰਾ ਨੇ ਹਾਸਿਲ ਕੀਤਾ ਪਹਿਲਾ ਸਥਾਨ ਪਠਾਨਕੋਟ, 23 ਨਵੰਬਰ (ਸੁਮਿਤ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਬੀ.ਐੱਸ.ਏ. ਭੰਗਾਲਾ ਦੇ ਬੈਡਮਿੰਟਨ ਖਿਡਾਰੀ ਰਾਜਵੀਰ ਡੋਗਰਾ ਜੋ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦਾ ਵਿਦਿਆਰਥੀ ਹੈ, ਨੇ ਕੈਂਬਰਿਜ ਓਵਰਸੀਜ਼ ਸਕੂਲ ਮੁਕੇਰੀਆਂ ਵਿਖੇ ਕਰਵਾਏ ਪਦਮ ਨਾਭ ਸਿੰਘ ਮੈਮੋਰੀਅਲ ਬੈਡਮਿੰਟਨ ਟੂਰਨਾਮੈਂਟ ਵਿਚ ਅੰਡਰ-13 ਵਰਗ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਸੈਮੀਫਾਈਨਲ ਮੁਕਾਬਲੇ ਵਿਚ ਰਾਜਵੀਰ ਨੇ ਅਰਸ਼ ਨੂੰ 15-9 ਤੇ 15-12 ਦੇ ਫਰਕ ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ। ਫਾਈਨਲ ਮੁਕਾਬਲੇ ਵਿਚ ਉਸ ਨੇ ਸਵਾਰਿਤ ਨੂੰ 15-11 ਤੇ 15-5 ਨਾਲ ਹਰਾ ਕੇ ਟਰਾਫੀ ਆਪਣੇ ਨਾਮ ਕੀਤੀ। ਟੂਰਨਾਮੈਂਟ ਵਿਚ ਅੰਡਰ-11 ਤੇ ਅੰਡਰ-15 ਵਰਗ ਦੇ ਖਿਡਾਰੀਆਂ ਨੇ ਵੀ ਭਾਗ ਲਿਆ। ਪ੍ਰਬੰਧਕਾਂ ਵਲੋਂ ਜੇਤੂ ਖਿਡਾਰੀਆਂ ਨੂੰ ਨਕਦ ਇਨਾਮਾਂ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। 26 ਨੂੰ ਮੋਗਾ ਵਿਖੇ ਹੋਣ ਵਾਲੀ ‘ਆਪ’ ਦੀ ਸਥਾਪਨਾ ਦਿਵਸ ਰੈਲੀ ’ਚ ਜ਼ਿਲ੍ਹਾ ਪਠਾਨਕੋਟ ਤੋਂ ਵੱਡੀ ਗਿਣਤੀ ’ਚ ਵਰਕਰ ਕਰਨਗੇ ਸ਼ਮੂਲੀਅਤ - ਸੰਧੂ ਨਰੋਟ ਮਹਿਰਾ, 23 ਨਵੰਬਰ (ਰਾਜ ਕੁਮਾਰੀ)- ਵਿਧਾਨ ਸਭਾ ਹਲਕਾ ਭੋਆ ਅਧੀਨ ਪੈਂਦੇ ਜਸਵਾਲੀ ਰੈਸਟ ਹਾਊਸ ਵਿਖੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਹਲਕਾ ਸੁਜਾਨਪੁਰ ਦੇ ਇੰਚਾਰਜ ਠਾਕੁਰ ਸਵਰਨ ਸਿੰਘ ਸਲਾਰੀਆ ਤੇ ਹਲਕਾ ਪਠਾਨਕੋਟ ਦੇ ਇੰਚਾਰਜ ਰੋਹਿਤ ਸਿਆਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਜ਼ਿਲ੍ਹਾ ਪ੍ਰਧਾਨ ਅਮਨਦੀਪ ਨੇ ਦੱਸਿਆ ਕਿ 26 ਨਵੰਬਰ ਨੂੰ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮੋਗਾ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਜ਼ਿਲ੍ਹਾ ਪਠਾਨਕੋਟ ਤੋਂ ਪਾਰਟੀ ਦੇ ਵੱਡੀ ਗਿਣਤੀ ਵਿਚ ਵਰਕਰ ਅਤੇ ਅਹੁਦੇਦਾਰ ਸ਼ਮੂਲੀਅਤ ਕਰਨਗੇ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸੂਬੇ ਵਿਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਪਿਛਲੀ ਖ਼ਬਰ ਐਸ.ਐਸ.ਐਨ. ਮਾਡਰਨ ਹਾਈ ਸਕੂਲ ਵਿਖੇ ਸਾਲਾਨਾ ਖੇਡ ਮੁਕਾਬਲੇ ਕਰਵਾਏ ਅਗਲੀ ਖ਼ਬਰ ਮੈਡਟ੍ਰੋਨਿਕ ਸਟੀਲਥ ਸਟੇਸ਼ਨ ਐਸ-8 ਨਾਲ ਸਰਜਰੀ ਦੌਰਾਨ ਮਿਲੇਗੀ ਜੀ.ਪੀ.ਐੱਸ. ਵਰਗੀ ਮਾਰਗ ਦਰਸ਼ਨ ਸਹੂਲਤ- ਡਾ: ਉਦੈ ਸਿੰਘ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।