30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਲਾਇਨਜ਼ ਕਲੱਬ ਮੇਨ ਨੇ ਮੁਫ਼ਤ ਮਹਿੰਦੀ ਕੈਂਪ ਲਗਾਇਆ ਕਰਵਾ ਚੌਥ ਸਿਰਫ਼ ਇਕ ਤਿਉਹਾਰ ਹੀ ਨਹੀਂ, ਸਗੋਂ ਪਤੀ-ਪਤਨੀ ਦੇ ਪਿਆਰ, ਆਪਸੀ ਵਿਸ਼ਵਾਸ, ਸਮਰਪਣ ਅਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਹੈ-ਸ਼ਿਲਪਾ ਲੋਧੀ

ਮੰਡੀ ਗੋਬਿੰਦਗੜ੍ਹ, 29 ਅਕਤੂਬਰ (ਰਾਜੇਸ਼ ਸ਼ਰਮਾ)- ਕਰਵਾ ਚੌਥ ਦੇ ਤਿਉਹਾਰ ਮੌਕੇ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਵਲੋਂ ਸਥਾਨਕ ਗੋਲ ਮਾਰਕੀਟ ਸਥਿਤ ਸ੍ਰੀ ਕ੍ਰਿਸ਼ਨ ਮੰਦਿਰ ਵਿਖੇ ਔਰਤਾਂ ਤੇ ਲੜਕੀਆਂ ਲਈ ਮੁਫ਼ਤ ਮਹਿੰਦੀ ਕੈਂਪ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਮਨੋਜ ਹਸੀਜਾ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੌਰਾਨ 70 ਦੇ ਕਰੀਬ ਔਰਤਾਂ ਅਤੇ ਲੜਕੀਆਂ ਨੇ ਆਪਣੇ ਹੱਥਾਂ ’ਤੇ ਮਹਿੰਦੀ ਲਗਵਾਈ।

ਅਜੀਤ ਡੈਸਕ 30-10-2026
ਮੰਡੀ ਗੋਬਿੰਦਗੜ੍ਹ, 29 ਅਕਤੂਬਰ (ਰਾਜੇਸ਼ ਸ਼ਰਮਾ)- ਕਰਵਾ ਚੌਥ ਦੇ ਤਿਉਹਾਰ ਮੌਕੇ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਮੇਨ ਵਲੋਂ ਸਥਾਨਕ ਗੋਲ ਮਾਰਕੀਟ ਸਥਿਤ ਸ੍ਰੀ ਕ੍ਰਿਸ਼ਨ ਮੰਦਿਰ ਵਿਖੇ ਔਰਤਾਂ ਤੇ ਲੜਕੀਆਂ ਲਈ ਮੁਫ਼ਤ ਮਹਿੰਦੀ ਕੈਂਪ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਮਨੋਜ ਹਸੀਜਾ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੌਰਾਨ 70 ਦੇ ਕਰੀਬ ਔਰਤਾਂ ਅਤੇ ਲੜਕੀਆਂ ਨੇ ਆਪਣੇ ਹੱਥਾਂ ’ਤੇ ਮਹਿੰਦੀ ਲਗਵਾਈ। ਕੈਂਪ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੱਤਿਆਪਾਲ ਸਿੰਘ ਲੋਧੀ ਦੀ ਪਤਨੀ ਸ਼ਿਲਪਾ ਲੋਧੀ ਵਲੋਂ ਕੀਤਾ ਗਿਆ। ਇਸ ਮੌਕੇ ਸ਼ਿਲਪਾ ਲੋਧੀ ਨੇ ਸ਼ਹਿਰ ਦੀਆਂ ਸਮੂਹ ਔਰਤਾਂ ਨੂੰ ਕਰਵਾ ਚੌਥ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਰਵਾ ਚੌਥ ਸਿਰਫ਼ ਇਕ ਤਿਉਹਾਰ ਹੀ ਨਹੀਂ, ਸਗੋਂ ਪਤੀ-ਪਤਨੀ ਦੇ ਪਿਆਰ, ਆਪਸੀ ਵਿਸ਼ਵਾਸ, ਸਮਰਪਣ ਅਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਹੈ। ਅਜਿਹੇ ਤਿਉਹਾਰ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਪਰਿਵਾਰਕ ਰਿਸ਼ਤਿਆਂ ਵਿਚ ਪਿਆਰ, ਸਤਿਕਾਰ ਅਤੇ ਮਿਠਾਸ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਾਮਨਾ ਕੀਤੀ ਕਿ ਕਰਵਾ ਚੌਥ ਦਾ ਇਹ ਪਵਿੱਤਰ ਤਿਉਹਾਰ ਹਰ ਪਰਿਵਾਰ ਦੇ ਜੀਵਨ ਵਿਚ ਖ਼ੁਸ਼ਹਾਲੀ, ਸੁੱਖ-ਸ਼ਾਂਤੀ ਅਤੇ ਪਿਆਰ ਦੀਆਂ ਨਵੀਆਂ ਰੌਣਕਾਂ ਲੈ ਕੇ ਆਵੇ। ਇਸ ਮੌਕੇ ਸੱਤਿਆਪਾਲ ਸਿੰਘ ਲੋਧੀ ਨੇ ਵੀ ਸਮੂਹ ਸ਼ਹਿਰ ਵਾਸੀਆਂ ਨੂੰ ਕਰਵਾ ਚੌਥ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਸਭ ਦੀ ਸੁਖ-ਸਮ੍ਰਿੱਧੀ ਅਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ। ਕਲੱਬ ਦੇ ਸਕੱਤਰ ਸੰਜੀਵ ਭਾਟੀਆ ਨੇ ਦੱਸਿਆ ਕਿ ਕੈਂਪ ਨੂੰ ਔਰਤਾਂ ਅਤੇ ਲੜਕੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਕਲੱਬ ਵਲੋਂ ਭਵਿੱਖ ਵਿਚ ਵੀ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ। ਇਸ ਮੌਕੇ ਸਪਨਾ ਹਸੀਜਾ, ਗੀਤਿਕਾ ਭਾਟੀਆ, ਕਰੁਣਾ ਗੋਇਲ, ਪ੍ਰਿਅੰਕਾ ਵਧਵਾਹਾ, ਸੋਨਲ ਮਹਾਵਰ, ਰਿੰਪੀ ਗੁਪਤਾ, ਸ਼ਾਲੂ ਐਰਨ, ਗਰਿਮਾ ਸਿੰਗਲਾ, ਸੀਮਾ ਬਾਂਸਲ, ਸੀਮਾ ਸ਼ਰਮਾ, ਈਸ਼ਾ, ਆਰਤੀ ਗੰਭੀਰ ਅਤੇ ਸੁਮਨ ਜਥਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ‘ ਆਪ’ ਸਰਕਾਰ ਪੰਜਾਬ ਨੂੰ ਨਸ਼ਾ ਤੇ ਕਰਜ਼ਾ ਮੁਕਤ ਕਰਨ ’ਚ ਫ਼ੇਲ੍ਹ ਸਾਬਤ ਹੋਈ- ਸਲਾਣਾ, ਕਾਹਨਪੁਰਾ ਅਗਲੀ ਖ਼ਬਰ ਸਨਾਤਨ ਪੋਲੀਕੋਟ ਦੇ ਸਾਲਾਨਾ ਖੇਡ ਉਤਸਵ ’ਚ 1200 ਕਰਮਚਾਰੀਆਂ ਨੇ ਲਿਆ ਹਿੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।