20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮਨਜਿੰਦਰ ਸਿੰਘ ਰੋਮੀ ਨੂੰ ਐਨ. ਜੀ. ਓ. ਸੈੱਲ ਸੂਬਾ ਕਨਵੀਨਰ ਭਾਜਪਾ ਬਣਨ ’ਤੇ ਕੀਤਾ ਸਨਮਾਨਿਤ

ਖਮਾਣੋਂ, 19 ਅਕਤੂਬਰ (ਮਨਮੋਹਣ ਸਿੰਘ ਕਲੇਰ)- ਭਾਰਤੀ ਜਨਤਾ ਪਾਰਟੀ ਪੰਜਾਬ ਦੁਆਰਾ ਮਨਜਿੰਦਰ ਸਿੰਘ ਰੋਮੀ ਨੂੰ ਇਕ ਵਾਰ ਫਿਰ ਐਨ. ਜੀ.

ਅਜੀਤ ਡੈਸਕ 20-10-2026
ਖਮਾਣੋਂ, 19 ਅਕਤੂਬਰ (ਮਨਮੋਹਣ ਸਿੰਘ ਕਲੇਰ)- ਭਾਰਤੀ ਜਨਤਾ ਪਾਰਟੀ ਪੰਜਾਬ ਦੁਆਰਾ ਮਨਜਿੰਦਰ ਸਿੰਘ ਰੋਮੀ ਨੂੰ ਇਕ ਵਾਰ ਫਿਰ ਐਨ. ਜੀ. ਓ. ਸੈੱਲ ਪੰਜਾਬ ਦਾ ਸੂਬਾ ਕਨਵੀਨਰ ਨਿਯੁਕਤ ਕਰਨ ਤੇ ਫ਼ਤਿਹਗੜ੍ਹ ਸਾਹਿਬ ਦੀ ਭਾਜਪਾ ਟੀਮ ਵਲੋਂ ਸਨਮਾਨਿਤ ਕੀਤਾ ਗਿਆ। ਭਾਜਪਾ ਦੇ ਕਿਸਾਨ ਮੋਰਚੇ ਦੇ ਸੂਬਾ ਕਾਰਜਕਾਰੀ ਮੈਂਬਰ ਤਰਲੋਚਨ ਸਿੰਘ ਲਾਲੀ ਨੇ ਕਿਹਾ ਕਿ ਕਿ ਐਨ. ਜੀ. ਓ. ਸੈੱਲ ਦੇ ਮੈਂਬਰਾਂ ਨੇ ਆਪਣੇ ਕਾਰਜਕਾਲ ਦੌਰਾਨ ਪੂਰੀ ਮਿਹਨਤ ਨਾਲ ਕੰਮ ਕੀਤਾ ਅਤੇ ਭਾਰਤ ਸਰਕਾਰ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਲੋੜਵੰਦਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਗੁਰਵਿੰਦਰ ਸਿੰਘ ਸੋਹੀ ਨੇ ਕਿਹਾ ਐਨ.ਜੀ.ਓ ਸੈੱਲ ਦੀ ਟੀਮ ਵਲੋਂ ਵੱਖ-ਵੱਖ ਥਾਵਾਂ ਤੇ ਕੈਂਪ ਲਗਾਏ ਗਏ ਅਤੇ ਲੋੜਵੰਦਾਂ ਨੂੰ ਸਮਾਨ ਮੁਹੱਈਆ ਕਰਵਾਇਆ ਗਿਆ। ਮਨਜਿੰਦਰ ਸਿੰਘ ਰੋਮੀ ਨੇ ਸਮੂਹ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਐਨ.ਜੀ.ਓ ਸੈੱਲ ਦੇ ਟੀਮ ਮੈਂਬਰਾਂ ਦੀ ਮਿਹਨਤ ਸਦਕਾ ਹੀ ਉਨ੍ਹਾਂ ਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਮਨਜਿੰਦਰ ਸਿੰਘ ਰੋਮੀ ਨੇ ਕਿਹਾ ਕਿ ਭਾਜਪਾ ਇੱਕ ਅਜਿਹੀ ਪਾਰਟੀ ਹੈ, ਜੋ ਵਰਕਰਾਂ ਨੂੰ ਬਣਦਾ ਮਾਨ ਸਤਿਕਾਰ ਦਿੰਦੀ ਹੈ। ਇਸ ਮੌਕੇ ਹੋਰ ਮੈਂਬਰਾਂ ਨੇ ਵੀ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਰਿਟਾਇਰਡ ਏ.ਆਈ.ਜੀ ਮਹੀਪਾਲ ਸਿੰਘ ਮਾਨ, ਜਗਦੀਸ਼ ਸਿੰਘ, ਬਲਵੀਰ ਸਿੰਘ ਬੀਰਾ, ਰੋਹਿਤ ਸ਼ਰਮਾ, ਲਕਸ਼ਮੀ ਕਾਂਤ ਸ਼ਰਮਾ, ਵਿਜੇ ਭੂਸ਼ਣ, ਹਰਸ਼ ਸ਼ਰਮਾ, ਸੋਨੂ ਭੁੰਬਕ, ਪੂਰਨ ਸਹਿਗਲ, ਸੁਮੀਤ ਮੋਦੀ, ਰਜਿੰਦਰ ਗੋਗੀ, ਰਾਜੀਵ ਬਜਾਜ ਜੋਨੀ ਆਦਿ ਮੌਜ਼ੂਦ ਰਹੇ।
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਅਮਲੋਹ ਵਿਖੇ ਨਰਾਤਿਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਮਨਰੇਗਾ ਮਜ਼ਦੂਰਾਂ ’ਤੇ ਕਾਰ ਚੜ੍ਹਾਉਣ ਦੀ ਹਰਵੇਲ ਸਿੰਘ ਮਾਧੋਪੁਰ ਵਲੋਂ ਨਿਖੇਧੀ ਪੀੜਤ ਪਰਿਵਾਰਾਂ ਨੂੰ ਘੱਟੋ-ਘੱਟ 10 ਲੱਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।