19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

22 ਸਾਲਾਂ ਬਾਅਦ ਮੁੜ ਇਕੱਠੇ ਰਾਮ-ਲੀਲ੍ਹਾ ਦੇ ਮੰਚ ’ਤੇ ਨਜ਼ਰ ਆਉਣਗੇ ਤਿੰਨ ਪੁਰਾਣੇ ਕਲਾਕਾਰ ਡਾ. ਬਲਵਿੰਦਰ ਸਿੰਘ ਬਣੇ ਸ੍ਰੀ ਰਾਮ, ਸਟੀਵ ਘਈ (ਰਿੰਕੂ) ਨਿਭਾਅ ਰਹੇ ਹਨ ਮਾਤਾ ਸੀਤਾ ਅਤੇ ਪਦਮ ਜਸਵਾਲ ਲਕਸ਼ਮਣ ਦੀ ਭੂਮਿਕਾ

ਮੰਡੀ ਗੋਬਿੰਦਗੜ੍ਹ 18 ਅਕਤੂਬਰ (ਰਾਜੇਸ਼ ਸ਼ਰਮਾ)- ਸ੍ਰੀ ਰਾਮ ਕਲਾ ਮੰਚ ਵਲੋਂ ਦਸਹਿਰਾ ਮੈਦਾਨ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮ-ਲੀਲ੍ਹਾ ਦੌਰਾਨ ਇਕ ਖ਼ਾਸ ਸੰਯੋਗ ਦੇਖਣ ਨੂੰ ਮਿਲ ਰਿਹਾ ਹੈ। ਲਗਪਗ 22 ਸਾਲਾਂ ਬਾਅਦ ਤਿੰਨ ਪੁਰਾਣੇ ਕਲਾਕਾਰ ਮੁੜ ਇਕੱਠੇ ਰਾਮ-ਲੀਲ੍ਹਾ ਦੇ ਮੰਚ ’ਤੇ ਭਗਵਾਨ ਸ੍ਰੀ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਦੀਆਂ ਭੂਮਿਕਾਵਾਂ ਨਿਭਾਅ ਰਹੇ ਹਨ।

ਅਜੀਤ ਡੈਸਕ 19-10-2026
ਮੰਡੀ ਗੋਬਿੰਦਗੜ੍ਹ 18 ਅਕਤੂਬਰ (ਰਾਜੇਸ਼ ਸ਼ਰਮਾ)- ਸ੍ਰੀ ਰਾਮ ਕਲਾ ਮੰਚ ਵਲੋਂ ਦਸਹਿਰਾ ਮੈਦਾਨ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮ-ਲੀਲ੍ਹਾ ਦੌਰਾਨ ਇਕ ਖ਼ਾਸ ਸੰਯੋਗ ਦੇਖਣ ਨੂੰ ਮਿਲ ਰਿਹਾ ਹੈ। ਲਗਪਗ 22 ਸਾਲਾਂ ਬਾਅਦ ਤਿੰਨ ਪੁਰਾਣੇ ਕਲਾਕਾਰ ਮੁੜ ਇਕੱਠੇ ਰਾਮ-ਲੀਲ੍ਹਾ ਦੇ ਮੰਚ ’ਤੇ ਭਗਵਾਨ ਸ੍ਰੀ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਦੀਆਂ ਭੂਮਿਕਾਵਾਂ ਨਿਭਾਅ ਰਹੇ ਹਨ। ਲੰਮੇ ਅਰਸੇ ਬਾਅਦ ਇਕੱਠੇ ਮੰਚ ’ਤੇ ਆਉਣ ਦਾ ਇਹ ਮੌਕਾ ਜਿੱਥੇ ਕਲਾਕਾਰਾਂ ਲਈ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ, ਉੱਥੇ ਹੀ ਧਾਰਮਿਕ ਆਸਥਾ ਨਾਲ ਵੀ ਜੁੜਿਆ ਹੋਇਆ ਹੈ। ਰਾਮ-ਲੀਲ੍ਹਾ ਵਿਚ ਡਾ. ਬਲਵਿੰਦਰ ਸਿੰਘ ਭਗਵਾਨ ਸ੍ਰੀ ਰਾਮ ਦੀ ਭੂਮਿਕਾ ਨਿਭਾਅ ਰਹੇ ਹਨ, ਜਦਕਿ ਸਟੀਵ ਘਈ (ਰਿੰਕੂ) ਮਾਤਾ ਸੀਤਾ ਅਤੇ ਪਦਮ ਜਸਵਾਲ ਲਕਸ਼ਮਣ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਤਿੰਨਾਂ ਕਲਾਕਾਰਾਂ ਨੇ ਦੱਸਿਆ ਕਿ ਲਗਭਗ 22 ਸਾਲ ਪਹਿਲਾਂ ਉਨ੍ਹਾਂ ਨੇ ਦਸਮੇਸ਼ ਕਲਾ ਮੰਚ ਦੀ ਰਾਮ-ਲੀਲ੍ਹਾ ਵਿਚ ਵੀ ਇਹ ਭੂਮਿਕਾਵਾਂ ਨਿਭਾਈਆਂ ਸਨ। ਹੁਣ ਇੰਨੇ ਲੰਮੇ ਸਮੇਂ ਬਾਅਦ ਮੁੜ ਇਕੱਠਿਆਂ ਰਾਮ-ਲੀਲ੍ਹਾ ਵਿਚ ਅਦਾਕਾਰੀ ਕਰਨ ਦਾ ਮੌਕਾ ਮਿਲਣਾ ਉਨ੍ਹਾਂ ਲਈ ਖ਼ੁਸ਼ੀ ਤੇ ਮਾਣ ਵਾਲੀ ਗੱਲ ਹੈ। ਕਲਾਕਾਰਾਂ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਦੀਆਂ ਸਿੱਖਿਆਵਾਂ ਅਤੇ ਆਦਰਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਮਿਲਣਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ। ਉਨ੍ਹਾਂ ਨੇ ਇਸ ਮੌਕੇ ਲਈ ਸ੍ਰੀ ਰਾਮ ਕਲਾ ਮੰਚ ਦੇ ਪ੍ਰਧਾਨ ਰਮਨ ਸ਼ਾਰਦਾ ਅਤੇ ਹੋਰ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਅਨੁਸਾਰ, ਰਾਮ-ਲੀਲ੍ਹਾ ਵਿਚ ਅਦਾਕਾਰੀ ਸਿਰਫ਼ ਕਲਾ ਦਾ ਪ੍ਰਦਰਸ਼ਨ ਹੀ ਨਹੀਂ, ਸਗੋਂ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ, ਮਰਿਆਦਾ ਅਤੇ ਜੀਵਨ ਮੁੱਲਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਅਹਿਮ ਮਾਧਿਅਮ ਵੀ ਹੈ।
ਪਿਛਲੀ ਖ਼ਬਰ ਟੀਮ ਏਕ ਨਈ ਉਡਾਨ ਦੀ ਨਵੀਂ ਕੋਰ ਟੀਮ ਦਾ ਗਠਨ ਸੀਮਾ ਕੌਸ਼ਲ ਪ੍ਰਧਾਨ, ਸ਼ਰੂਤੀ ਗੋਇਲ ਉਪ ਪ੍ਰਧਾਨ ਤੇ ਸੁਰਭੀ ਭਾਟੀਆ ਖ਼ਜ਼ਾਨਚੀ... ਅਗਲੀ ਖ਼ਬਰ ਦੇਸ਼ ਤੇ ਪੰਜਾਬ ’ਚ ਵਿਗੜ ਰਹੀ ਕਾਨੂੰਨ ਵਿਵਸਥਾ ਚਿੰਤਾ ਦਾ ਵਿਸ਼ਾ- ਭਾਂਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।