19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਟੀਮ ਏਕ ਨਈ ਉਡਾਨ ਦੀ ਨਵੀਂ ਕੋਰ ਟੀਮ ਦਾ ਗਠਨ ਸੀਮਾ ਕੌਸ਼ਲ ਪ੍ਰਧਾਨ, ਸ਼ਰੂਤੀ ਗੋਇਲ ਉਪ ਪ੍ਰਧਾਨ ਤੇ ਸੁਰਭੀ ਭਾਟੀਆ ਖ਼ਜ਼ਾਨਚੀ ਨਿਯੁਕਤ

ਮੰਡੀ ਗੋਬਿੰਦਗੜ੍ਹ, 18 ਅਕਤੂਬਰ (ਰਾਜੇਸ਼ ਸ਼ਰਮਾ)- ਰਜਿਸਟਰਡ ਮਹਿਲਾ ਸੰਗਠਨ ਟੀਮ ਏਕ ਨਈ ਉਡਾਨ ਵਲੋਂ ਸਾਲ 2026-27 ਲਈ ਨਵੀਂ ਕੋਰ ਟੀਮ ਦਾ ਗਠਨ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੇ ਸਮਾਜ ਸੇਵਾ ਦੇ ਕਾਰਜਾਂ ਨੂੰ ਪੂਰੀ ਲਗਨ ਤੇ ਵਚਨਬੱਧਤਾ ਨਾਲ ਅੱਗੇ ਵਧਾਉਣ ਦਾ ਪ੍ਰਣ ਲਿਆ।

ਅਜੀਤ ਡੈਸਕ 19-10-2026
ਮੰਡੀ ਗੋਬਿੰਦਗੜ੍ਹ, 18 ਅਕਤੂਬਰ (ਰਾਜੇਸ਼ ਸ਼ਰਮਾ)- ਰਜਿਸਟਰਡ ਮਹਿਲਾ ਸੰਗਠਨ ਟੀਮ ਏਕ ਨਈ ਉਡਾਨ ਵਲੋਂ ਸਾਲ 2026-27 ਲਈ ਨਵੀਂ ਕੋਰ ਟੀਮ ਦਾ ਗਠਨ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੇ ਸਮਾਜ ਸੇਵਾ ਦੇ ਕਾਰਜਾਂ ਨੂੰ ਪੂਰੀ ਲਗਨ ਤੇ ਵਚਨਬੱਧਤਾ ਨਾਲ ਅੱਗੇ ਵਧਾਉਣ ਦਾ ਪ੍ਰਣ ਲਿਆ। ਸੰਗਠਨ ਵਲੋਂ ਕੀਤੀਆਂ ਗਈਆਂ ਨਿਯੁਕਤੀਆਂ ਅਨੁਸਾਰ ਸੰਸਥਾਪਕ ਸੀਮਾ ਕੌਸ਼ਲ ਨੂੰ ਪ੍ਰਧਾਨ, ਸ਼ਰੂਤੀ ਗੋਇਲ ਨੂੰ ਉਪ ਪ੍ਰਧਾਨ, ਸੁਰਭੀ ਭਾਟੀਆ ਨੂੰ ਖ਼ਜ਼ਾਨਚੀ, ਸ਼ਾਲਿਨੀ ਜਿੰਦਲ ਨੂੰ ਸਕੱਤਰ ਅਤੇ ਸ਼ਰਨਜੀਤ ਕੌਰ ਨੂੰ ਡਿਪਟੀ ਸਕੱਤਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਸ਼ਿਵਾਨੀ ਗੋਇਲ ਨੂੰ ਸਿਲਾਈ ਕੇਂਦਰ, ਜੋਤੀ ਰੀਹਲ ਨੂੰ ਬਾਲ ਭਵਨ ਤੇ ਰੇਣੂ ਗੁਪਤਾ ਨੂੰ ਬਿਊਟੀਸ਼ੀਅਨ ਸੈਂਟਰ ਦੀ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਗਈ। ਰੀਤਾ ਭਾਂਬਰੀ ਨੂੰ ਪ੍ਰੋਗਰਾਮ ਮੁਖੀ ਤੇ ਮੀਨਾਕਸ਼ੀ ਸ਼ਾਹੀ ਨੂੰ ਮੀਡੀਆ ਮੁਖੀ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਰਿਤੂ ਕਪੂਰ, ਸੁਨੀਤਾ ਬਾਂਸਲ ਤੇ ਯਸ਼ ਨੂੰ ਪ੍ਰੋਗਰਾਮ ਪ੍ਰਬੰਧਕਾਂ ਅਤੇ ਰਾਧਿਕਾ ਨੂੰ ਦਾਨ ਮੁਖੀ ਦੀ ਜ਼ਿੰਮੇਵਾਰੀ ਦਿੱਤੀ ਗਈ । ਇਸ ਮੌਕੇ ਸੰਗਠਨ ਦੀ ਨਵ-ਨਿਯੁਕਤ ਪ੍ਰਧਾਨ ਸੀਮਾ ਕੌਸ਼ਲ ਨੇ ਕਿਹਾ ਕਿ ਸੰਗਠਨ ਦਾ ਮੁੱਖ ਉਦੇਸ਼ ਲੋੜਵੰਦ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿਚ ਸਹਾਇਤਾ ਪ੍ਰਦਾਨ ਕਰਨਾ ਅਤੇ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਹੁਨਰ ਵਿਕਾਸ ਦੇ ਮੌਕੇ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸੰਗਠਨ ਵਲੋਂ ਸਿੱਖਿਆ ਤੇ ਹੁਨਰ ਸਿਖਲਾਈ ਰਾਹੀਂ ਲੋੜਵੰਦ ਵਰਗਾਂ ਨੂੰ ਆਤਮ-ਨਿਰਭਰ ਬਣਾਉਣ ਲਈ ਯਤਨ ਜਾਰੀ ਰੱਖੇ ਜਾਣਗੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਨਵੀਂ ਕੋਰ ਟੀਮ ਦੇ ਸਮੂਹਿਕ ਯਤਨਾਂ ਨਾਲ ਸੰਗਠਨ ਦੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਲੋੜਵੰਦ ਬੱਚਿਆਂ ਤੇ ਔਰਤਾਂ ਤੱਕ ਸਹਾਇਤਾ ਪਹੁੰਚਾਉਣ ਦੇ ਕਾਰਜਾਂ ਨੂੰ ਨਵੀਂ ਦਿਸ਼ਾ ਮਿਲੇਗੀ।
ਪਿਛਲੀ ਖ਼ਬਰ ਜਥੇਦਾਰ ਅਵਤਾਰ ਸਿੰਘ ਰਿਆ ਦਾ ਕੀਤਾ ਸਨਮਾਨ ਅਗਲੀ ਖ਼ਬਰ 22 ਸਾਲਾਂ ਬਾਅਦ ਮੁੜ ਇਕੱਠੇ ਰਾਮ-ਲੀਲ੍ਹਾ ਦੇ ਮੰਚ ’ਤੇ ਨਜ਼ਰ ਆਉਣਗੇ ਤਿੰਨ ਪੁਰਾਣੇ ਕਲਾਕਾਰ ਡਾ. ਬਲਵਿੰਦਰ ਸਿੰਘ ਬਣੇ ਸ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।