19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਮੀਟਿੰਗ ਹੋਈ

ਮੰਡੀ ਗੋਬਿੰਦਗੜ੍ਹ, 18 ਅਕਤੂਬਰ (ਇਕਬਾਲਦੀਪ ਸੰਧੂ)- ਇੱਥੋਂ ਦੇ ਕ੍ਰਿਸ਼ਨਾ ਮੰਦਰ ਹਾਲ ਵਿਖੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਇਸ ਮਹੀਨਾਵਾਰ ਮੀਟਿੰਗ ਬੜੇ ਹੀ ਸੁਚੱਜੇ ਅਤੇ ਸੁਹਿਰਦ ਮਾਹੌਲ ਵਿਚ ਹੋਈ। ਮੀਟਿੰਗ ਦਾ ਮੁੱਖ ਵਿਸ਼ਾ ‘ਸਮਾਜ ਦਾ ਡਿਗ ਰਿਹਾ ਮਿਆਰ’ ਰਿਹਾ, ਜਿਸ ਉੱਤੇ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਮਾਜ ਵਿਚ ਆ ਰਹੀਆਂ ਨੈਤਿਕ, ਸਮਾਜਿਕ ਤੇ ਸਭਿਆਚਾਰਕ ਗਿਰਾਵਟ ਦੀਆਂ ਚੁਨੌਤੀਆਂ ਬਾਰੇ ਗੰਭੀਰ ਚਰਚਾ ਕੀਤੀ।

ਅਜੀਤ ਡੈਸਕ 19-10-2026
ਮੰਡੀ ਗੋਬਿੰਦਗੜ੍ਹ, 18 ਅਕਤੂਬਰ (ਇਕਬਾਲਦੀਪ ਸੰਧੂ)- ਇੱਥੋਂ ਦੇ ਕ੍ਰਿਸ਼ਨਾ ਮੰਦਰ ਹਾਲ ਵਿਖੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਇਸ ਮਹੀਨਾਵਾਰ ਮੀਟਿੰਗ ਬੜੇ ਹੀ ਸੁਚੱਜੇ ਅਤੇ ਸੁਹਿਰਦ ਮਾਹੌਲ ਵਿਚ ਹੋਈ। ਮੀਟਿੰਗ ਦਾ ਮੁੱਖ ਵਿਸ਼ਾ ‘ਸਮਾਜ ਦਾ ਡਿਗ ਰਿਹਾ ਮਿਆਰ’ ਰਿਹਾ, ਜਿਸ ਉੱਤੇ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਮਾਜ ਵਿਚ ਆ ਰਹੀਆਂ ਨੈਤਿਕ, ਸਮਾਜਿਕ ਤੇ ਸਭਿਆਚਾਰਕ ਗਿਰਾਵਟ ਦੀਆਂ ਚੁਨੌਤੀਆਂ ਬਾਰੇ ਗੰਭੀਰ ਚਰਚਾ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ, ਜਨਰਲ ਸਕੱਤਰ ਵਿੱਦਿਆ ਸਾਗਰ ਪਰਾਸ਼ਰ, ਸੀਨੀਅਰ ਮੀਤ ਪ੍ਰਧਾਨ ਹਰਮਿੰਦਰ ਸਿੰਘ ਭਾਟੀਆ ਅਤੇ ਸਵਰਨ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਕਤ ਬੁਲਾਰਿਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੈਤਿਕ ਕਦਰਾਂ-ਕੀਮਤਾਂ, ਆਪਸੀ ਸਤਿਕਾਰ, ਪਰਿਵਾਰਕ ਸਾਂਝ, ਸਹਿਣਸ਼ੀਲਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਮਜ਼ਬੂਤ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨੌਜਵਾਨ ਪੀੜ੍ਹੀ ਨੂੰ ਚੰਗੇ ਸੰਸਕਾਰ ਦੇਣ, ਬਜ਼ੁਰਗਾਂ ਦਾ ਸਤਿਕਾਰ ਕਰਨ ਤੇ ਸਮਾਜ ਵਿਚ ਆਪਸੀ ਪਿਆਰ, ਭਾਈਚਾਰੇ ਤੇ ਸਦਭਾਵਨਾ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨ ਲਈ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਬੁਲਾਰਿਆਂ ਅਨੁਸਾਰ, ਸੀਨੀਅਰ ਸਿਟੀਜ਼ਨ ਆਪਣੇ ਜੀਵਨ ਦੇ ਤਜਰਬੇ, ਸੂਝ-ਬੂਝ ਅਤੇ ਮਾਰਗ ਦਰਸ਼ਨ ਰਾਹੀਂ ਸਮਾਜ ਨੂੰ ਸਹੀ ਦਿਸ਼ਾ ਦੇਣ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਸਮਾਜ ਦਾ ਮਿਆਰ ਉੱਚਾ ਚੁੱਕਣ ਲਈ ਹਰ ਵਿਅਕਤੀ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਣਾ ਅਤੇ ਚੰਗੇ ਆਚਰਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਮੀਟਿੰਗ ਦੌਰਾਨ ਇਸ ਗੱਲ ਉੱਤੇ ਸਹਿਮਤੀ ਪ੍ਰਗਟ ਕੀਤੀ ਗਈ ਕਿ ਇਕ ਸਿਹਤਮੰਦ, ਸਭਿਅਕ ਅਤੇ ਸੰਸਕਾਰਵਾਨ ਸਮਾਜ ਦੀ ਸਿਰਜਣਾ ਲਈ ਨੈਤਿਕ ਸਿੱਖਿਆ, ਪਰਿਵਾਰਕ ਮੁੱਲਾਂ ਅਤੇ ਬਜ਼ੁਰਗਾਂ ਦੇ ਤਜਰਬੇ ਨੂੰ ਬਣਦਾ ਮਹੱਤਵ ਦੇਣਾ ਸਮੇਂ ਦੀ ਮੁੱਖ ਲੋੜ ਹੈ।
ਪਿਛਲੀ ਖ਼ਬਰ ਦੇਸ਼ ਤੇ ਪੰਜਾਬ ’ਚ ਵਿਗੜ ਰਹੀ ਕਾਨੂੰਨ ਵਿਵਸਥਾ ਚਿੰਤਾ ਦਾ ਵਿਸ਼ਾ- ਭਾਂਬਰੀ ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ ਦੀਆਂ ਦੋ ਵਾਤਾਵਰਨ ਪੱਖੀ ਪਹਿਲਕਦਮੀਆਂ ਨੂੰ ਮਿਲੀ ਕੌਮੀ ਮਾਨਤਾ ਆਧੁਨਿਕ ਤੇ ਵਾਤਾਵਰਨ ਪੱਖੀ ਤਕਨੀਕਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।