ਜਥੇਦਾਰ ਚਨਾਰਥਲ ਨੇ ਟਕਸਾਲੀ ਆਗੂ ਗੁਰਨਾਮ ਸਿੰਘ ਦੀ ਸਿਹਤ ਦਾ ਹਾਲ ਜਾਣਿਆ
ਜਖਵਾਲੀ, 29 ਸਤੰਬਰ (ਨਿਰਭੈ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਹਰਭਜਨ ਸਿੰਘ ਚਨਾਰਥਲ ਟਕਸਾਲੀ ਆਗੂ ਜਥੇਦਾਰ ਗੁਰਨਾਮ ਸਿੰਘ ਖਰੌੜਾ (85 ਸਾਲਾ) ਦੀ ਸਿਹਤ ਦਾ ਹਾਲ ਜਾਣਨ ਲਈ ਉਨ੍ਹਾਂ ਦੇ ਗ੍ਰਹਿ ਪਿੰਡ ਖਰੌੜਾ ਵਿਖੇ ਪਹੁੰਚੇ। ਜਥੇਦਾਰ ਚਨਾਰਥਲ ਨੇ ਕਿਹਾ ਕਿ ਜਥੇਦਾਰ ਗੁਰਨਾਮ ਸਿੰਘ ਖਰੌੜਾ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਉਨ੍ਹਾਂ ਨੇ ਅਣਥੱਕ ਸੇਵਾ ਕੀਤੀ।
ਜਥੇਦਾਰ ਹਰਭਜਨ ਸਿੰਘ ਚਨਾਰਥਲ ਪਿੰਡ ਖਰੌੜਾ ਵਿਖੇ ਟਕਸਾਲੀ ਆਗੂ ਗੁਰਨਾਮ ਸਿੰਘ ਖਰੌੜਾ ਨਾਲ। ਤਸਵੀਰ: ਨਿਰਭੈ ਸਿੰਘ
30-09-2026