30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਖੰਟ ’ਚ ਦੇਰ ਰਾਤ ਦਾਖ਼ਲ ਹੋਏ ਚੋਰ, ਰੌਲਾ ਪੈਣ ਕਾਰਨ ਹੋਏ ਫ਼ਰਾਰ

ਸੰਘੋਲ, 29 ਸਤੰਬਰ (ਪਰਮਵੀਰ ਸਿੰਘ, ਗੁਰਨਾਮ ਚੀਨਾ)-ਪਿੰਡ ਖੰਟ ਵਿਚ ਬੀਤੀ ਰਾਤ ਚੋਰੀ ਦੀ ਨੀਅਤ ਨਾਲ ਗਿਰੋਹ ਦੇ ਦਾਖ਼ਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ ਸਾਢੇ 12 ਵਜੇ ਖੇਤ ਨੂੰ ਪਾਣੀ ਲਾਉਣ ਜਾਂਦੇ ਕਿਸਾਨ ਨੂੰ ਰਸਤੇ ਵਿਚ ਡੰਗਰਾਂ ਅਤੇ ਖੇਤ ਮਸ਼ੀਨਰੀ ਲਈ ਬਣੇ ਵਾੜੇ ਵਿਚ ਅਗਿਆਤ ਚੋਰਾਂ ਦੇ ਦਾਖ਼਼ਲ ਹੋਣ ਦੀ ਭਿਣਕ ਪੈ ਗਈ।

ਅਜੀਤ ਡੈਸਕ 30-09-2026
ਸੰਘੋਲ, 29 ਸਤੰਬਰ (ਪਰਮਵੀਰ ਸਿੰਘ, ਗੁਰਨਾਮ ਚੀਨਾ)-ਪਿੰਡ ਖੰਟ ਵਿਚ ਬੀਤੀ ਰਾਤ ਚੋਰੀ ਦੀ ਨੀਅਤ ਨਾਲ ਗਿਰੋਹ ਦੇ ਦਾਖ਼ਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ ਸਾਢੇ 12 ਵਜੇ ਖੇਤ ਨੂੰ ਪਾਣੀ ਲਾਉਣ ਜਾਂਦੇ ਕਿਸਾਨ ਨੂੰ ਰਸਤੇ ਵਿਚ ਡੰਗਰਾਂ ਅਤੇ ਖੇਤ ਮਸ਼ੀਨਰੀ ਲਈ ਬਣੇ ਵਾੜੇ ਵਿਚ ਅਗਿਆਤ ਚੋਰਾਂ ਦੇ ਦਾਖ਼਼ਲ ਹੋਣ ਦੀ ਭਿਣਕ ਪੈ ਗਈ। ਅੰਦਰ ਜਦੋਂ ਲਾਈਟਾਂ ਜਗੀਆਂ ਦਾ ਉਸ ਦਾ ਸ਼ੱਕ ਹੋਰ ਪੁਖ਼ਤਾ ਹੋ ਗਿਆ। ਨੌਜਵਾਨ ਕਿਸਾਨ ਨੇ ਤੁਰੰਤ ਆਪਣੇ ਜਾਣਕਾਰਾਂ ਨੂੰ ਫ਼ੋਨ ਕੀਤੇ। ਕੁਝ ਬੰਦੇ ਇਕੱਠੇ ਹੋ ਗਏ ਤਾਂ ਚੋਰਾਂ ਨੂੰ ਖ਼ਤਰੇ ਦੀ ਭਿਣਕ ਪਈ ਤਾਂ ਉਹ ਦੂਜੇ ਪਾਸੇ ਨੂੰ ਕੰਧ ਟੱਪ ਫ਼ਰਾਰ ਹੋ ਗਏ। ਚੋਰਾਂ ਦੀ ਗਿਣਤੀ 4-5 ਦੱਸੀ ਜਾ ਰਹੀ ਹੈ, ਜੋ ਹਥਿਆਰਬੰਦ ਸਨ। ਇਸ ਦੌਰਾਨ ਪਿੰਡ ਖੰਟ ਦੇ ਗੁਰੂਘਰ ਤੋਂ ਅਨਾਊਂਸਮੈਂਟ ਹੋਣ ਮਗਰੋਂ ਵੱਡੀ ਗਿਣਤੀ ਪਿੰਡ ਵਾਸੀ ਚੋਰਾਂ ਦੀ ਭਾਲ ਵਿਚ ਜੁੱਟ ਗਏ, ਪਰ ਉਹ ਚੋਰਾਂ ਦੀ ਭਾਲ ਕਰਨ ਵਿਚ ਅਸਫਲ ਰਹੇ। ਪੀੜਤ ਕਿਸਾਨ ਰਣਜੋਧ ਸਿੰਘ ਨੇ ਗੱਲਬਾਤ ਦੌਰਾਨ ਉਪਰੋਕਤ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਾੜੇ ਵਿਚ ਗਾਵਾਂ ਅਤੇ ਮਸ਼ੀਨਰੀ ਖੜੀ ਸੀ, ਚੋਰਾਂ ਨੇ ਬਾਹਰਲੇ ਗੇਟ ਦਾ ਜਿੰਦਰਾ ਨਹੀਂ ਤੋੜਿਆ, ਕੰਧ ਉੱਤੋਂ ਅੰਦਰ ਦਾਖ਼ਲ ਹੋਏ, ਇਕ ਲੋਹੇ ਦੇ ਦਰਵਾਜ਼ੇ ਨੂੰ ਕੱਟ ਲਾਇਆ ਹੋਇਆ ਹੈ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਉਕਤ ਚੋਰ ਮੱਝਾਂ ਚੋਰੀ ਕਰਨ ਵਾਲੇ ਹੋ ਸਕਦੇ ਹਨ। ਮਾਮਲੇ ਵਿਚ ਚੋਰਾਂ ਦੀ ਪਛਾਣ ਲਈ ਨੇੜਲੇ ਸੀ.ਸੀ.ਟੀ.ਵੀ ਕੈਮਰੇ ਵੇਖੇ ਜਾ ਰਹੇ। ਲੋਕ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਕਰਦੇ ਹਨ ਕਿ ਗਸ਼ਤ ਵਧਾਈ ਜਾਵੇ ਅਤੇ ਮਾੜੇ ਅਨਸਰਾਂ ਦੀ ਭਾਲ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਸਹਿਜਾਦਪੁਰ ਦੀ ਧੀ ਨੇ ਕੌਮਾਂਤਰੀ ਪੱਧਰ ’ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ- ਡਾ. ਅਮਨਦੀਪ ਕੌਰ ਢੋਲੇਵਾਲ ਅਗਲੀ ਖ਼ਬਰ ਜਥੇਦਾਰ ਚਨਾਰਥਲ ਨੇ ਟਕਸਾਲੀ ਆਗੂ ਗੁਰਨਾਮ ਸਿੰਘ ਦੀ ਸਿਹਤ ਦਾ ਹਾਲ ਜਾਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।