23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਦੇਸ਼ਹਿੱਤ ਤੇ ਨੌਜਵਾਨ ਪੀੜ੍ਹੀ ਵਿਸ਼ੇ ’ਤੇ ਸੈਮੀਨਾਰ

ਪਟਿਆਲਾ, 22 ਅਗਸਤ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਸਮਾਜਿਕ ਵਿਗਿਆਨ ਵਿਭਾਗ ਤੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਵਲੋਂ ‘ਦੇਸ਼ਹਿੱਤ ਅਤੇ ਨੌਜਵਾਨ ਪੀੜ੍ਹੀ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ। ਫੋਰਮ ਫਾਰ ਅਵੇਅਰਨੈੱਸ ਆਫ ਨੈਸ਼ਨਲ ਸਕਿਓਰਿਟੀ (ਐੱਫ.

ਅਜੀਤ ਡੈਸਕ 23-08-2026
ਪਟਿਆਲਾ, 22 ਅਗਸਤ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਸਮਾਜਿਕ ਵਿਗਿਆਨ ਵਿਭਾਗ ਤੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਵਲੋਂ ‘ਦੇਸ਼ਹਿੱਤ ਅਤੇ ਨੌਜਵਾਨ ਪੀੜ੍ਹੀ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ। ਫੋਰਮ ਫਾਰ ਅਵੇਅਰਨੈੱਸ ਆਫ ਨੈਸ਼ਨਲ ਸਕਿਓਰਿਟੀ (ਐੱਫ. ਏ. ਐੱਨ. ਐੱਸ.) ਦੇ ਅਕਾਦਮਿਕ ਸਹਿਯੋਗ ਤੇ ਕਾਲਜ ਦੇ ਐੱਨ. ਸੀ. ਸੀ. ਤੇ ਐੱਨ. ਐੱਸ. ਐੱਸ. ਵਿੰਗਾਂ ਦੇ ਸਾਂਝੇ ਯਤਨਾਂ ਨਾਲ ਕਰਵਾਏ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਵਿਚ ਨਾਗਰਿਕ ਜ਼ਿੰਮੇਵਾਰੀ, ਸਮਾਜਿਕ ਚੇਤਨਾ ਅਤੇ ਰਾਸ਼ਟਰੀ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਸਮਾਗਮ ਦਾ ਉਦਘਾਟਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਅਕ ਸੰਸਥਾਵਾਂ ਦੀ ਜ਼ਿੰਮੇਵਾਰੀ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇਣ ਦੇ ਨਾਲ ਉਨ੍ਹਾਂ ਅੰਦਰ ਨੈਤਿਕ ਕਦਰਾਂ-ਕੀਮਤਾਂ, ਨਾਗਰਿਕ ਚੇਤਨਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਵੀ ਹੈ। ਇਸ ਮੌਕੇ ਐੱਫ. ਏ. ਐੱਨ. ਐੱਸ. ਦੇ ਜਨਰਲ ਸਕੱਤਰ ਸ੍ਰੀ ਵਿਕਰਮਾਦਿਤਿਆ ਸਿੰਘ, ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ, ਡਾ. ਪਵਨ ਸਿੰਗਲਾ ਤੇ ਸਮਾਜ ਸੇਵੀ ਮੰਦੀਪ ਅਗਰਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੁੱਖ ਭਾਸ਼ਨ ਦੌਰਾਨ ਸ੍ਰੀ ਵਿਕਰਮਾਦਿਤਿਆ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਭਾਰਤ ਦੀ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕਿਤਾਬੀ ਗਿਆਨ ਤੱਕ ਸੀਮਤ ਨਾ ਰਹਿ ਕੇ ਖੇਤੀਬਾੜੀ, ਆਰਥਿਕ ਸਥਿਰਤਾ ਤੇ ਸਮਾਜ ਸੇਵਾ ਦੇ ਖੇਤਰਾਂ ਵਿਚ ਵੀ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸੈਮੀਨਾਰ ਦੌਰਾਨ ਪੰਜਾਬ ਵਿਚ 73 ਫੀਸਦੀ ਭੂਮੀਹੀਣ ਵਰਗ ਦੀ ਸਮੱਸਿਆ, ਕਿਸ਼ੋਰ ਲੜਕੀਆਂ ਵਲੋਂ ਪੜ੍ਹਾਈ ਵਿਚਾਲੇ ਛੱਡਣਾ ਅਤੇ ਮੌਸਮੀ ਬੇਘਰੀ ਸਮੇਤ ਵੱਖ-ਵੱਖ ਸਮਾਜਿਕ ਤੇ ਆਰਥਿਕ ਮੁੱਦਿਆਂ ’ਤੇ ਚਰਚਾ ਕੀਤੀ ਗਈ। ਬੁਲਾਰਿਆਂ ਨੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਨੌਜਵਾਨਾਂ ਦੀ ਭਾਗੀਦਾਰੀ ਤੇ ਪ੍ਰਭਾਵਸ਼ਾਲੀ ਨੀਤੀਗਤ ਉਪਰਾਲਿਆਂ ਦੀ ਲੋੜ ਦੱਸੀ। ਸਮਾਗਮ ਦੀ ਕਾਰਵਾਈ ਡਾ. ਹਰਸ਼ਦੀਪ ਕੌਰ ਨੇ ਚਲਾਈ, ਜਦਕਿ ਧੰਨਵਾਦ ਦਾ ਮਤਾ ਵਾਈਸ-ਪ੍ਰਿੰਸੀਪਲ ਪ੍ਰੋ. ਜਗਦੀਪ ਕੌਰ ਨੇ ਪੇਸ਼ ਕੀਤਾ। ਇਸ ਮੌਕੇ ਡਾ. ਸੰਜੇ ਕੁਮਾਰ, ਕੋਆਰਡੀਨੇਟਰ ਆਈ. ਕਿਊ. ਏ. ਸੀ., ਲੈਫਟੀਨੈਂਟ (ਡਾ.) ਰੋਹਿਤ ਸਚਦੇਵਾ, ਡੀਨ ਅਕਾਦਮਿਕ, ਡਾ. ਸੰਜੀਵ ਕੁਮਾਰ, ਡਾ. ਦਵਿੰਦਰ ਸਿੰਘ, ਡਾ. ਅਮਨਦੀਪ ਕੌਰ ਅਤੇ ਡਾ. ਗਗਨਦੀਪ ਕੌਰ ਵੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਵਿਦਿਆਰਥੀਆਂ ਤੇ ਐੱਨ. ਸੀ. ਸੀ. ਤੇ ਐੱਨ. ਐੱਸ. ਐੱਸ. ਕੈਡਿਟਾਂ ਨੇ ਬੁਲਾਰਿਆਂ ਨਾਲ ਸਵਾਲ-ਜਵਾਬ ਕੀਤੇ। ਐੱਫ. ਏ. ਐੱਨ. ਐੱਸ. ਵਲੋਂ ਵਿਦਿਆਰਥੀਆਂ ਨੂੰ ਸਮਾਜਿਕ ਮੁੱਦਿਆਂ ’ਤੇ ਖੋਜ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਸਰਕਾਰੀ ਸਕੂਲ ’ਚੋਂ ਐਲ. ਸੀ. ਡੀ. ਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਮੁਲਤਾਨੀ ਮੱਲ ਮੋਦੀ ਕਾਲਜ ਵਲੋਂ ਡਿਜ਼ੀਟਲ ਮਾਰਕੀਟਿੰਗ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।