09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਵੱਖ-ਵੱਖ ਜਥਿਆਂ ਵਲੋਂ ਮਾਤਾ ਨੈਣਾਂ ਦੇਵੀ ਦੀ ਪੈਦਲ ਯਾਤਰਾ ਅੱਜ ਤੋਂ

ਫ਼ਤਹਿਗੜ੍ਹ ਸਾਹਿਬ, 8 ਅਗਸਤ (ਮਨਪ੍ਰੀਤ ਸਿੰਘ)-ਮਾਤਾ ਨੈਣਾਂ ਦੇਵੀ ਦੇ ਨਰਾਤੇ 13 ਅਗਸਤ ਤੋਂ ਸ਼ੁਰੂ ਹੋਣੇ ਹਨ। ਨਗਰ ਕੌਂਸਲ ਸਰਹਿੰਦ ਦੇ ਸਾਬਕਾ ਪ੍ਰਧਾਨ ਰਕੇਸ਼ ਕੁਮਾਰ ਵਰਮਾ ਤੇ ਅਭਿਸ਼ੇਕ ਬਿੱਥਰ ਨੇ ਦੱਸਿਆ ਕਿ ਏਕਤਾ ਸੇਵਾ ਸੰਮਤੀ ਵਲੋਂ ਪ੍ਰਧਾਨ ਰਘਵੀਰ ਸਿੰਘ ਤੇ ਕੁਲਵੰਤ ਸਿੰਘ ਹੈਪੀ ਦੀ ਅਗਵਾਈ ਵਿਚ ਪੈਦਲ ਯਾਤਰਾ 9 ਅਗਸਤ ਨੂੰ ਸਵੇਰੇ 11 ਵਜੇ ਟੈਂਪੂ ਯੂਨੀਅਨ ਰੋਡ ਸਰਹਿੰਦ ਤੋਂ ਸ਼ੁਰੂ ਹੋ ਕੇ ਜਥਾ ਮਾਤਾ ਨੈਣਾਂ ਦੇਵੀ ਤੋਂ ਜੋਤ ਲੈ ਕੇ 13 ਅਗਸਤ ਨੂੰ ਵਾਪਸ ਆਵੇਗਾ ਅਤੇ ਸਰਹਿੰਦ ਵਿਖੇ ਲੰਗਰ ਸ਼ੁਰੂ ਕੀਤਾ ਜਾਵੇਗਾ।

ਅਜੀਤ ਡੈਸਕ 09-08-2026
ਫ਼ਤਹਿਗੜ੍ਹ ਸਾਹਿਬ, 8 ਅਗਸਤ (ਮਨਪ੍ਰੀਤ ਸਿੰਘ)-ਮਾਤਾ ਨੈਣਾਂ ਦੇਵੀ ਦੇ ਨਰਾਤੇ 13 ਅਗਸਤ ਤੋਂ ਸ਼ੁਰੂ ਹੋਣੇ ਹਨ। ਨਗਰ ਕੌਂਸਲ ਸਰਹਿੰਦ ਦੇ ਸਾਬਕਾ ਪ੍ਰਧਾਨ ਰਕੇਸ਼ ਕੁਮਾਰ ਵਰਮਾ ਤੇ ਅਭਿਸ਼ੇਕ ਬਿੱਥਰ ਨੇ ਦੱਸਿਆ ਕਿ ਏਕਤਾ ਸੇਵਾ ਸੰਮਤੀ ਵਲੋਂ ਪ੍ਰਧਾਨ ਰਘਵੀਰ ਸਿੰਘ ਤੇ ਕੁਲਵੰਤ ਸਿੰਘ ਹੈਪੀ ਦੀ ਅਗਵਾਈ ਵਿਚ ਪੈਦਲ ਯਾਤਰਾ 9 ਅਗਸਤ ਨੂੰ ਸਵੇਰੇ 11 ਵਜੇ ਟੈਂਪੂ ਯੂਨੀਅਨ ਰੋਡ ਸਰਹਿੰਦ ਤੋਂ ਸ਼ੁਰੂ ਹੋ ਕੇ ਜਥਾ ਮਾਤਾ ਨੈਣਾਂ ਦੇਵੀ ਤੋਂ ਜੋਤ ਲੈ ਕੇ 13 ਅਗਸਤ ਨੂੰ ਵਾਪਸ ਆਵੇਗਾ ਅਤੇ ਸਰਹਿੰਦ ਵਿਖੇ ਲੰਗਰ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ ਦੀਪੂ ਸ਼ਰਮਾ ਤੇ ਹਰੀ ਰਾਮ ਸ਼ਰਮਾ ਦੀ ਅਗਵਾਈ ਵਿਚ ਪਟੇਲ ਨਗਰ ਸਰਹਿੰਦ ਮੰਡੀ ਤੋਂ ਪੈਦਲ ਯਾਤਰਾ ਸ਼ਾਮ ਨੂੰ 6 ਵਜੇ ਸ਼ੁਰੂ ਹੋਵੇਗੀ ਜਦਕਿ ਲਵਲੇਸ਼ ਕੁਮਾਰ ਦੀ ਅਗਵਾਈ ਵਿਚ ਬ੍ਰਾਹਮਣ ਮਾਜਰਾ ਤੋਂ 10 ਅਗਸਤ ਨੂੰ ਪੈਦਲ ਯਾਤਰਾ ਸ਼ਾਮ 5 ਵਜੇ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਵਿਕਾਸ ਸ਼ਰਮਾ ਤੇ ਹਰਪ੍ਰੀਤ ਸਿਆਣ ਦੀ ਅਗਵਾਈ ਵਿਚ 10 ਅਗਸਤ ਸ਼ਾਮ 4 ਵਜੇ ਬ੍ਰਾਹਮਣ ਮਾਜਰਾ ਤੋਂ ਪੈਦਲ ਯਾਤਰਾ ਸ਼ੁਰੂ ਹੋਵੇਗੀ। ਇਸੇ ਤਰ੍ਹਾਂ ਜਤਿਨ ਚੌਧਰੀ ਤੇ ਰਿਤਿਕ ਸ਼ਰਮਾ ਦੀ ਅਗਵਾਈ ਵਿਚ ਪੈਦਲ ਯਾਤਰਾ ਹਰਲਾਲਪੁਰਾ ਮਹੱਲਾ ਸਰਹਿੰਦ ਮੰਡੀ ਤੋਂ ਸ਼ਾਮ 6 ਵਜੇ ਸ਼ੁਰੂ ਹੋਵੇਗੀ। ਇਸੇ ਕੜੀ ਤਹਿਤ ਅਮਰ ਚੰਦ ਜੱਲ੍ਹੇ ਵਾਲੇ ਮੈਮੋਰੀਅਲ ਐਂਡ ਸਪੋਰਟਸ ਕਲੱਬ ਹੰਮਾਯੂਪੁਰ ਸਰਹਿੰਦ ਵਲੋਂ ਰਣਬੀਰ ਕੁਮਾਰ ਦੀ ਅਗਵਾਈ ਵਿਚ 11 ਅਗਸਤ ਨੂੰ ਪੈਦਲ ਯਾਤਰਾ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ 13 ਅਗਸਤ ਨੂੰ ਮਾਤਾ ਨੈਣਾਂ ਦੇਵੀ ਹਿਮਾਚਲ ਪ੍ਰਦੇਸ਼ ਵਿਖੇ ਮੱਥਾ ਟੇਕ ਕੇ ਵਾਪਸ ਆਵੇਗੀ। ਪੈਦਲ ਯਾਤਰਾ ਨੂੰ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਅਤੇ ਵਿਧਾਇਕ ਲਖਵੀਰ ਸਿੰਘ ਰਾਏ 11 ਅਗਸਤ ਨੂੰ ਸਵੇਰੇ 10 ਵਜੇ ਊਸ਼ਾ ਮਾਤਾ ਮੰਦਰ ਬਸੀ ਪਠਾਣਾਂ ਤੋਂ ਝੰਡੀ ਦੇ ਕੇ ਰਵਾਨਾ ਕਰਨਗੇ।
ਪਿਛਲੀ ਖ਼ਬਰ ਸੀ . ਆਈ . ਏ . ਸਟਾਫ਼ ਵਲੋਂ 2 ਵਾਹਨ ਚੋਰ ਕਾਬੂ ਅਗਲੀ ਖ਼ਬਰ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ‘ਸੰਗਠਨ ਸ੍ਰਿਜਨ ਅਭਿਆਨ’ ਲਈ ਜ਼ਿਲ੍ਹਾ ਰਾਏਬਰੇਲੀ ਦੇ ਆਬਜ਼ਰਵਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।