12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਡੇਰਾ ਬਾਬਾ ਬੁੱਧ ਦਾਸ ਵਿਖੇ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 17-05-2026
ਬਸੀ ਪਠਾਣਾਂ, 16 ਮਈ (ਪੱਤਰ ਪ੍ਰੇਰਕ)-ਡੇਰਾ ਬਾਬਾ ਬੁੱਧ ਦਾਸ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਮੌਕੇ ਡੇਰਾ ਮਹੰਤ ਡਾ. ਆਫ਼ਤਾਬ ਸਿੰਘ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ | ਡੇਰਾ ਮਹੰਤ ਡਾ. ਆਫ਼ਤਾਬ ਸਿੰਘ ਨੇ ਬਾਬਾ ਜੀ ਨੂੰ ਭੋਗ ਲਗਵਾਉਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਇਮਾਨਦਾਰ, ਮਿਹਨਤੀ ਨਾਗਰਿਕ ਬਣਨ ਦੀ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਦੇਣ ਲਈ ਧਾਰਮਿਕ ਸਮਾਗਮਾਂ ਵਿਚ ਹਿੱਸਾ ਲੈਣ ਲਈ ਪ੍ਰੇਰਨਾ ਚਾਹੀਦਾ ਹੈ | ਇਸ ਮੌਕੇ ਮੁੱਖ ਸੇਵਕਾ ਰੇਨੂ ਸ਼ਰਮਾ ਵਲੋਂ ਭਗਵਾਨ ਦਾ ਗੁਣਗਾਨ ਵੀ ਕੀਤਾ ਗਿਆ ਅਤੇ ਸੰਗਤਾਂ ਲਈ ਭੰਡਾਰਾ ਲਗਾਇਆ ਗਿਆ | ਇਸ ਮੌਕੇ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਰਾਜੇਸ਼ ਸਿੰਗਲਾ, ਹਰਚੰਦ ਸਿੰਘ ਡੂਮਛੇੜੀ, ਕਰਨੈਲ ਸਿੰਘ, ਸਵਰਨ ਸਿੰਘ ਬੈਦਵਾਨ, ਰੁਪਿੰਦਰ ਸੁਰਜਨ, ਗੁਰਸ਼ੇਰ ਸਿੰਘ ਰਾਏਪੁਰ, ਪਿਆਰਾ ਸਿੰਘ, ਸੁੱਖਾ ਬਾਜਵਾ, ਕੁਲਵਿੰਦਰ ਸਿੰਘ, ਤਿਰਲੋਕ ਬਾਜਵਾ, ਦੀਦਾਰ ਸਿੰਘ, ਗੁਰਨਾਮ ਕੌਰ, ਰਾਧਾ ਰਾਣੀ, ਅਸ਼ੋਕ ਧੀਮਾਨ, ਅੰਮਿ੍ਤ ਬਾਜਵਾ, ਜ਼ੋਰਾ ਸਿੰਘ, ਨਵਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜੀ. ਪੀ. ਐਸ. ਦੇ ਵਿਦਿਆਰਥੀਆਂ ਨੇ ਸੀ. ਬੀ. ਐਸ. ਈ. ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਜੀ.ਪੀ.ਐਸ. 'ਚ ਦਸਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਦਾ ਜਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।