ਫ਼ਤਹਿਗੜ੍ਹ ਸਾਹਿਬ, 7 ਮਈ (ਬਲਜਿੰਦਰ ਸਿੰਘ)-ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਫ਼ਤਹਿਗੜ ਸਾਹਿਬ ਦੀ ਮਹੀਨਾਵਾਰ ਮੀਟਿੰਗ ਹਰਜੀਤ ਸਿੰਘ ਤਰਖਾਣ ਮਾਜਰਾ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਵਿਖੇ ਹੋਈ | ਮੰਚ ਸੰਚਾਲਨ ਦੀ ਜਿੰਮੇਵਾਰੀ ਧਰਮ ਪਾਲ ਆਜ਼ਾਦ ਨੇ ਨਿਭਾਈ | ਮੀਟਿੰਗ ਦੇ ਸ਼ੁਰੂ ਵਿਚ ਵਿੱਛੜੇ ਪੈਨਸ਼ਨਰ ਸਾਥੀ ਪਰਮਜੀਤ ਸਿੰਘ ਚੀਮਾ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ | ਉਪਰੰਤ ਧਰਮ ਪਾਲ ਆਜ਼ਾਦ, ਚਰਨ ਸਿੰਘ ਸੇਖੋਂ ਨੇ ਸਟੇਟ ਦੀ ਚੋਣ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲਾ ਇਕਾਈ ਨੇ ਮਤਾ ਪਾਸ ਕਰਕੇ ਭਜਨ ਸਿੰਘ ਗਿੱਲ, ਸੁਰਿੰਦਰ ਰਾਮ ਕੁੱਸਾ, ਨੂੰ ਦੁਬਾਰਾ ਚੁਣਨ ਲਈ ਚੋਣ ਦੀ ਸ਼ੁਰੂਆਤ ਕੀਤੀ ਹੈ | ਮੀਟਿੰਗ ਵਿਚ ਭਜਨ ਸਿੰਘ ਗਿੱਲ, ਸੁਰਿੰਦਰ ਰਾਮ ਕੁੱਸਾ, ਨਰਿੰਦਰ ਪਾਲ ਦੀ ਚੋਣ ਲਈ ਵਧਾਈ ਪੇਸ਼ ਕਰਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਮੀਟਿੰਗ ਦੌਰਾਨ ਪ੍ਰੀਤਮ ਸਿੰਘ ਨਾਗਰਾ, ਪ੍ਰੇਮ ਸਿੰਘ ਨਲੀਨਾ, ਕਰਨੈਲ ਸਿੰਘ ਬਸੀ ਪਠਾਣਾਂ, ਮਹਿੰਦਰ ਸਿੰਘ ਜੱਲਾ, ਕੁਲਵੰਤ ਸਿੰਘ ਨੰਦਪੁਰ, ਕਰਨੈਲ ਸਿੰਘ ਵਜ਼ੀਰਾਬਾਦ ਅਤੇ ਜਸਵਿੰਦਰ ਸਿੰਘ ਆਹਲੂਵਾਲੀਆ ਨੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ, ਪੈਨਸ਼ਨਰਾਂ ਪ੍ਰਤੀ ਮਾੜੀ ਸੋਚ, ਮਾਰੂ ਨੀਤੀਆਂ ਦੀ ਨਿਖੇਧੀ ਕਰਦੇ ਹੋਏ ਸਕੱਤਰੇਤ ਦੇ ਮੁਲਾਜ਼ਮਾਂ ਦੇ ਆਗੂਆਂ ਦੀ ਗਿ੍ਫ਼ਤਾਰੀ ਦੀ ਨਿੰਦਾ ਕੀਤੀ ਅਤੇ ਮੁਲਾਜ਼ਮਾਂ, ਪੈਨਸ਼ਨਰਾਂ ਦੇ ਹੱਕਾਂ ਲਈ ਲੜ ਰਹੇ ਸਾਥੀਆਂ ਦਾ ਹਰ ਤਰਾਂ ਸਾਥ ਦੇਣ ਦਾ ਅਹਿਦ ਵੀ ਲਿਆ ਗਿਆ | ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਗਿ੍ਫ਼ਤਾਰ ਸਾਥੀ ਰਿਹਾਅ ਕੀਤੇ ਜਾਣ | ਜਸਵਿੰਦਰ ਸਿੰਘ ਆਹਲੂਵਾਲੀਆ, ਹਰਚੰਦ ਸਿੰਘ ਪੰਜੋਲੀ ਨੇ ਕੋਰਟ ਵਿਚ ਚੱਲ ਰਹੇ ਕੇਸਾਂ ਦੀ ਜਾਣਕਾਰੀ ਦਿੱਤੀ | ਉਨਾਂ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ 2.59 ਗੁਣਾਂਕ ਨੈਸ਼ਨਲ ਫਿਕਸਸੇਸਨ ਲਾਗੂ ਕੀਤਾ ਜਾਵੇ | ਬੱਝਵੇਂ ਮੈਡੀਕਲ ਭੱਤਾ 2 ਹਜ਼ਾਰ ਰੁਪਏ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ | ਅੰਤ ਵਿਚ ਹਰਜੀਤ ਸਿੰਘ ਤਰਖਾਣ ਮਾਜਰਾ ਪ੍ਰਧਾਨ ਨੇ ਹਾਜ਼ਰ ਆਏ ਮੈਂਬਰਾਂ ਦਾ ਧੰਨਵਾਦ ਕੀਤਾ | ਮੀਟਿੰਗ ਵਿਚ ਮੱਘਰ ਸਿੰਘ ਅਮਲੋਹ, ਖੇਮ ਸਿੰਘ, ਸ਼ਿੰਗਾਰਾ ਸਿੰਘ ਭੜੀ, ਦੀਦਾਰ ਸਿੰਘ ਢਿੱਲੋਂ, ਪਰਮਜੀਤ ਸਿੰਘ ਅਮਲੋਹ, ਕਿ੍ਸ਼ਨ ਲਾਲ ਚਨਾਰਥਲ, ਜੋਗਾ ਸਿੰਘ, ਬਲਜੀਤ ਸਿੰਘ, ਤਰਨਜੀਤ ਸਿੰਘ, ਅਵਤਾਰ ਸਿੰਘ, ਰਾਮ ਮੂਰਤੀ ਖਮਾਣੋਂ, ਅਜੈਬ ਸਿੰਘ, ਹਰਪਾਲ ਸਿੰਘ, ਅਵਤਾਰ ਸਿੰਘ ਕਲੌਂਦੀ, ਤਾਰਾ ਸਿੰਘ ਨਬੀਪੁਰ, ਸੁਖਚੈਨ ਸਿੰਘ, ਦਰਬਾਰਾ ਸਿੰਘ, ਓਮ ਪ੍ਰਕਾਸ਼ ਬਸੀ ਪਠਾਣਾਂ ਵੀ ਹਾਜ਼ਰ ਸਨ | ਇਹ ਜਾਣਕਾਰੀ ਪ੍ਰੈਸ ਸਕੱਤਰ ਜਸਵਿੰਦਰ ਸਿੰਘ ਆਹਲੂਵਾਲੀਆ ਨੇ ਦਿੱਤੀ |