07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸ਼ਹੀਦਗੜ੍ਹ ਦੀ ਟੀਮ ਨੇ ਕਲੌਂਦੀ ਨੂੰ ਹਰਾ ਕੇ ਜਿੱਤੀ ਫੁੱਟਬਾਲ ਲੀਗ ਦੀ ਟਰਾਫ਼ੀ

ਅਜੀਤ ਡੈਸਕ 08-05-2026
ਬਸੀ ਪਠਾਣਾਂ, 7 ਮਈ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵਲੋਂ ਨਸ਼ਿਆਂ ਦੀ ਅਲਾਮਤ ਨੂੰ ਜੜੋਂ ਖ਼ਤਮ ਕਰਨ ਲਈ ਵਿੱਢੀ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੇ ਦੂਜੇ ਪੜਾਅ ਤਹਿਤ ਸਥਾਨਕ ਆਈ.ਟੀ.ਆਈ ਵਿਖੇ ਫੁੱਟਬਾਲ ਲੀਗ ਕਰਵਾਈ ਗਈ | ਜਿਸ ਦਾ ਖ਼ਿਤਾਬ ਸ਼ਹੀਦਗੜ ਦੀ ਟੀਮ ਨੇ ਕਲੌਂਦੀ ਦੀ ਟੀਮ ਨੂੰ ਸਿਫ਼ਰ ਦੇ ਮੁਕਾਬਲੇ 3 ਗੋਲਾਂ ਨਾਲ ਹਰਾ ਕੇ ਆਪਣੇ ਨਾਂਅ ਕੀਤਾ | ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਰੁਪਿੰਦਰ ਸਿੰਘ ਹੈਪੀ ਸਨ, ਜਦਕਿ ਜ਼ਿਲਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵਲੋਂ ਖ਼ਾਸ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਗਈ | ਵਿਧਾਇਕ ਹੈਪੀ ਨੇ ਜੇਤੂ ਤੇ ਰਨਰਅਪ ਟੀਮ ਨੂੰ ਟਰਾਫ਼ੀ ਸੌਂਪੀ ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ | ਉਨਾਂ ਕਿਹਾ ਕਿ ਨਸ਼ਿਆਂ ਦਾ ਖ਼ਾਤਮਾ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ ਅਤੇ ਇਨਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਦਲਦਲ ਤੋਂ ਦੂਰ ਰੱਖ ਕੇ ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਹੈ | ਇਸ ਮੌਕੇ ਜ਼ਿਲਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਸਮਾਜ ਲਈ ਇੱਕ ਕੋਹੜ ਹੈ ਅਤੇ ਇਸ ਨੂੰ ਖ਼ਤਮ ਕਰਨ ਲਈ ਨੌਜਵਾਨਾਂ ਦਾ ਖੇਡਾਂ ਵਿਚ ਉਤਸ਼ਾਹ ਨਾਲ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਡੀ.ਐਸ.ਪੀ ਰਾਜ ਕੁਮਾਰ, ਐਸ.ਐਚ.ਓ ਬਸੀ ਪਠਾਣਾਂ ਬਲਵੀਰ ਸਿੰਘ, ਰਣਵੀਰ ਸਿੰਘ ਰਾਣਾ, ਬਬਲਜੀਤ ਪਨੇਸਰ, ਕੋਚ ਸੁਖਦੀਪ ਸਿੰਘ, ਅਮਰਿੰਦਰ ਮਿੰਟੂ, ਸੁਖਵਿੰਦਰ ਸਿੰਘ, ਟਿੰਕੂ, ਸੋਹਣ ਸਿੰਘ, ਸਰਬਜੀਤ ਸਿੰਘ ਨਾਲ ਵੱਡੀ ਗਿਣਤੀ ਵਿਚ ਹੋਰ ਫੁੱਟਬਾਲ ਪ੍ਰੇਮੀ ਮੌਜੂਦ ਸਨ |
ਪਿਛਲੀ ਖ਼ਬਰ ਫਾਇਰ ਸੇਫ਼ਟੀ ਹਫ਼ਤੇ ਦੌਰਾਨ ਸਿਵਲ ਹਸਪਤਾਲ ਵਿਚ ਕਰਵਾਈ ਮੋਕ ਡਰਿੱਲ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਬੀ.ਐਸ.ਸੀ.ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।