22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਨੈਸ਼ਨਲ ਸੇਫ਼ਟੀ ਹਫ਼ਤੇ ਮੌਕੇ ਸਨਾਥਨ ਪੋਲੀਕਾਟ 'ਚ ਖ਼ੂਨਦਾਨ ਅਤੇ ਸਿਹਤ ਜਾਂਚ ਕੈਂਪ

ਸਨਾਥਨ ਪੋਲੀਕਾਟ ਪ੍ਰਾਈਵੇਟ ਲਿਮਟਿਡ ਵਿਚ ਨੈਸ਼ਨਲ ਸੇਫ਼ਟੀ ਹਫ਼ਤੇ ਤਹਿਤ ਖ਼ੂਨਦਾਨ ਅਤੇ ਸਿਹਤ ਜਾਂਚ ਕੈਂਪ ਦਾ ਆਰੰਭ ਕਰਦੇ ਡਾਇਰੈਕਟਰ ਵਰੁਣ ਪੀ. ਦੱਤਾਨੀ ਅਤੇ ਡਾਕਟਰਾਂ ਦੀ ਟੀਮ | ਅਜੀਤ ਤਸਵੀਰ <br/> 08-03-2026
ਮੰਡੀ ਗੋਬਿੰਦਗੜ੍ਹ, 7 ਮਾਰਚ (ਰਾਜੇਸ਼ ਸ਼ਰਮਾ)-ਨੈਸ਼ਨਲ ਸੇਫ਼ਟੀ ਹਫ਼ਤੇ ਮੌਕੇ ਵਜ਼ੀਰਾਬਾਦ ਸਥਿਤ ਸਨਾਥਨ ਪੋਲੀਕਾਟ ਪ੍ਰਾਈਵੇਟ ਲਿਮਟਿਡ ਵਿਚ ਖ਼ੂਨਦਾਨ ਕੈਂਪ ਤੇ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ | ਇਹ ਕੈਂਪ ਕੰਪਨੀ ਵਲੋਂ ਕਰਮਚਾਰੀਆਂ ਦੀ ਸਿਹਤ, ਸੁਰੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਕੰਪਨੀ ਦੇ ਡਾਇਰੈਕਟਰ ਵਰੁਣ ਪੀ. ਦੱਤਾਨੀ ਨੇ ਜੋਤ ਜਗਾ ਕੇ ਕੀਤੀ | ਉਨ੍ਹਾਂ ਨੇ ਖ਼ਾਸ ਤੌਰ 'ਤੇ ਰਿਮਟ ਮੈਡੀਕਲ ਕਾਲਜ ਐਂਡ ਹਸਪਤਾਲ ਦੀ ਟੀਮ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਡਾ. ਏ.ਐਨ.ਏ. (ਬੀ.ਟੀ.ਓ.) ਦੀ ਅਗਵਾਈ ਹੇਠ ਖ਼ੂਨਦਾਨ ਕੈਂਪ ਦੇ ਆਯੋਜਨ ਵਿਚ ਮਹੱਤਵਪੂਰਨ ਸਹਿਯੋਗ ਦਿੱਤਾ | ਸਿਹਤ ਜਾਂਚ ਕੈਂਪ ਦੌਰਾਨ ਵੱਖ-ਵੱਖ ਮਾਹਿਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ | ਇਨ੍ਹਾਂ ਵਿਚ ਡਾ. ਨਵਦੀਪ ਸਿੰਘ, ਡਾ. ਅਜੈ ਸਿੰਘ ਭਾਂਬਰੀ, ਡਾ. ਅਮਿਤ ਵਰਮਾ, ਡਾ. ਰਾਜਕੁਮਾਰ ਮਹਿਤਾ ਅਤੇ ਡਾ. ਭਗਵੰਤ ਕੌਰ ਸ਼ਾਮਿਲ ਰਹੇ | ਕੈਂਪ ਦੌਰਾਨ ਕੁੱਲ 278 ਕਰਮਚਾਰੀਆਂ ਦੀ ਸਿਹਤ ਜਾਂਚ ਕੀਤੀ ਗਈ, ਜਦਕਿ ਖ਼ੂਨਦਾਨ ਕੈਂਪ ਵਿਚ 200 ਤੋਂ ਵੱਧ ਲੋਕਾਂ ਨੇ ਖੂਨਦਾਨ ਕੀਤਾ | ਕੰਪਨੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਿਹਤ ਅਤੇ ਸੁਰੱਖਿਆ ਟਿਕਾਊ ਉਦਯੋਗਿਕ ਵਿਕਾਸ ਦੇ ਮਹੱਤਵਪੂਰਨ ਥੰਮ ਹਨ |
ਪਿਛਲੀ ਖ਼ਬਰ ਉਦਯੋਗਪਤੀ ਤੇ ਸਮਾਜ ਸੇਵਕ ਲਾਇਨ ਸਵਰਨਜੀਤ ਸਿੰਘ ਬਗਲੀ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।