08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸੜਕਾਂ 'ਤੇ ਘੁੰਮਦੇ ਅਵਾਰਾ ਪਸ਼ੂ ਬਣ ਰਹੇ ਨੇ ਹਾਦਸਿਆਂ ਦਾ ਸਬੱਬ

ਅਜੀਤ ਡੈਸਕ 20-02-2026
ਸੰਘੋਲ, 19 ਫਰਵਰੀ (ਪਰਮਵੀਰ ਸਿੰਘ ਧਨੋਆ)-ਸੜਕਾਂ 'ਤੇ ਘੁੰਮਦੇ ਆਵਾਰਾ ਪਸ਼ੂ ਰਾਹਗੀਰਾਂ ਲਈ ਪਰੇਸ਼ਾਨੀ ਦਾ ਕਾਰਨ ਸਾਬਤ ਹੋ ਰਹੇ ਹਨ | ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਜਿੱਥੇ ਸੜਕੀ ਹਾਦਸੇ ਸਾਹਮਣੇ ਆ ਰਹੇ ਹਨ ਉੱਥੇ ਹੀ ਕੁਝ ਲੋਕਾਂ ਦੀ ਮੌਤ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ | ਮਾਮਲੇ ਬਾਰੇ ਬਲਜੀਤ ਸਿੰਘ, ਸੁਰਜੀਤ ਰਾਮ, ਦਵਿੰਦਰ ਕੁਮਾਰ, ਰਵੀ ਸਿੰਘ, ਜਸਵਿੰਦਰ ਕੁਮਾਰ, ਏਕਨੂਰ ਸਿੰਘ, ਰਮੇਸ਼ ਕੁਮਾਰ, ਸੁਖਦੇਵ ਭਟਨਾਗਰ, ਮਦਨ ਸਿੰਘ, ਸ਼ੁਭਮ, ਹਰਸ਼ਦੀਪ, ਰਾਜਵੰਤ ਕੌਰ, ਯੋਗਿਤਾ ਸਮੇਤ ਕਰੀਬ ਤਿੰਨ ਦਰਜਨ ਵਿਅਕਤੀਆਂ ਦੇ ਹਸਤਾਖਰਾਂ ਹੇਠ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਭੇਜੇ ਗਏ ਮੰਗ ਪੱਤਰ ਰਾਹੀਂ ਦੱਸਿਆ ਗਿਆ ਕਿ ਆਵਾਰਾ ਪਸ਼ੂ ਸੰਘੋਲ ਨੇੜੇ ਲਿੰਕ ਸੜਕ ਅਤੇ ਹਾਈਵੇ 'ਤੇ ਘੁੰਮਦੇ ਦਿਸਦੇ ਹਨ | ਜਿਨ੍ਹਾਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਰਾਹਗੀਰ ਜ਼ਖਮੀ ਹੁੰਦੇ ਹਨ | ਇਹੀ ਨਹੀਂ ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਖੇਤਰ ਦੇ ਕਿਸਾਨ ਵੀ ਪਰੇਸ਼ਾਨ ਹਨ | ਪਸ਼ੂ ਫ਼ਸਲਾਂ ਦੇ ਭਾਰੀ ਨੁਕਸਾਨ ਦਾ ਕਾਰਨ ਬਣਦੇ ਹਨ, ਗਲੀਆਂ ਵਿਚ ਘੁੰਮਦੇ ਪਸ਼ੂ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਲਈ ਖ਼ਤਰਾ ਸਾਬਤ ਹੁੰਦੇ ਹਨ | ਮਾਮਲੇ 'ਚ ਜ਼ਿਲ੍ਹਾ ਅਧਿਕਾਰੀ ਤੋਂ ਮੰਗ ਕੀਤੀ ਗਈ ਕਿ ਦਰਪੇਸ਼ ਸਮੱਸਿਆ ਦੂਰ ਕਰਨ ਦੀ ਕਾਰਵਾਈ ਜਾਵੇ ਅਤੇ ਪਸ਼ੂਆਂ ਨੂੰ ਗਊਸ਼ਾਲਾ 'ਚ ਭੇਜਿਆ ਜਾਵੇ, ਸੰਬੰਧਿਤ ਕਾਰਵਾਈ ਦੇ ਨਿਰਦੇਸ਼ ਸੰਬੰਧਿਤ ਵਿਭਾਗਾਂ ਨੂੰ ਦਿੱਤੇ ਜਾਣ | ਮਾਮਲੇ ਬਾਰੇ ਸੁਮੀਤਪਾਲ ਸਿੰਘ ਖਹਿਰਾ ਤੇ ਹਰਜਾਪ ਸਿੰਘ ਧਨੋਆ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਗੱਲਬਾਤ ਮੌਕੇ ਕਿਹਾ ਕਿ ਸਰਕਾਰਾਂ ਗਊ ਸੈੱਸ ਦੇ ਨਾਂਅ 'ਤੇ ਕਈ ਸਾਧਨਾਂ/ਵਿਭਾਗਾਂ ਰਾਹੀਂ ਆਮ ਲੋਕਾਂ ਤੋਂ ਕਰੋੜਾਂ ਰੁਪਏ ਟੈਕਸ ਵਸੂਲਦੀਆਂ ਹਨ ਲੇਕਿਨ ਇਸ ਦੇ ਬਾਵਜੂਦ ਲੋਕ ਆਪਣੇ ਮੁਢਲੇ ਅਧਿਕਾਰਾਂ ਅਤੇ ਹੱਕਾਂ ਤੋਂ ਵਾਂਝੇ ਹਨ | ਸੜਕਾਂ ਤੋਂ ਪਸ਼ੂਆਂ ਨੂੰ ਹਟਾਉਣ 'ਚ ਸਰਕਾਰਾਂ ਨਾਕਾਮ ਸਾਬਤ ਹੋਈਆਂ ਹਨ | ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਲੋਕਾਂ ਦੇ ਜਾਨ/ ਮਾਲ ਸੁਰੱਖਿਅਤ ਕੀਤੇ ਜਾਣ | ਮਾਮਲੇ 'ਚ ਭਗਤ ਸਿੰਘ ਪੰਜਕੋਹਾ, ਅਸ਼ੋਕ ਕੁਮਾਰ ਪ੍ਰਧਾਨ ਕਰਮਚਾਰੀ ਦਲ ਭਗੜਾਣਾ, ਹਰਚੰਦ ਸਿੰਘ ਸੰਘੋਲ ਜ਼ਿਲ੍ਹਾ ਪ੍ਰਧਾਨ ਮੈਡੀਕਲ ਐਸੋਸੀਏਸ਼ਨ, ਜਸਵੀਰ ਸਿੰਘ ਪੰਚ ਸੰਘੋਲ, ਅਵਤਾਰ ਸਿੰਘ ਤਾਰੀ ਰਾਣਵਾਂ, ਮਹੇਸ਼ ਕਾਲੀਆਂ ਕੋਟਲਾ ਕਿਸਾਨ ਆਗੂ, ਗੁਰਸੇਵਕ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸੰਘੋਲ, ਵਰਿੰਦਰ ਸਿੰਘ ਰੋਮੀ, ਰਾਜਿੰਦਰ ਸਿੰਘ ਬਾਠ ਮਹੇਸ਼ਪੁਰਾ, ਮਨਪ੍ਰੀਤ ਸਿੰਘ ਲੋਹਾਰ ਮਾਜਰਾ, ਮੁਖਤਿਆਰ ਸਿੰਘ ਪ੍ਰਧਾਨ ਮਾਰਕੀਟ ਕਮੇਟੀ, ਗੌਤਮ ਰਾਣਾ, ਸਸ਼ੀਰਾਜ ਨੰਬਰਦਾਰ, ਗੁਰਪ੍ਰੀਤ ਸਿੰਘ ਗੁਰਾ ਖੰਟ, ਜਥੇਦਾਰ ਪਿਆਰਾ ਸਿੰਘ ਮਾਨਪੁਰ, ਰਾਕੇਸ਼ ਨੰਬਰਦਾਰ ਆਦਿ ਕਿਹਾ ਕਿ ਸੂਬੇ 'ਚ ਆਵਾਰਾ ਪਸ਼ੂ ਵੱਡੀ ਸਮੱਸਿਆ ਬਣ ਚੁੱਕੇ ਹਨ | ਸਭਨਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸਮੱਸਿਆ ਦੂਰ ਕੀਤੇ ਜਾਣ ਲਈ ਲੋੜੀਂਦੀ ਕਾਰਵਾਈ ਜਲਦ ਅਮਲ 'ਚ ਲਿਆਂਦੀ ਜਾਵੇ |
ਪਿਛਲੀ ਖ਼ਬਰ ਹਲਕਾ ਬਸੀ ਪਠਾਣਾਂ ਦੀਆਂ ਸੜਕਾਂ ਦੀ 143.28 ਲੱਖ ਦੀ ਲਾਗਤ ਨਾਲ ਬਦਲੇਗੀ ਨੁਹਾਰ-ਵਿਧਾਇਕ ਹੈਪੀ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ 22 ਦੇ ਘਿਰਾਓ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।