08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਿਰਤੀ ਕਿਸਾਨ ਯੂਨੀਅਨ ਵਲੋਂ 22 ਦੇ ਘਿਰਾਓ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਅਜੀਤ ਡੈਸਕ 20-02-2026
ਸਮਾਣਾ, 19 ਫਰਵਰੀ (ਹਰਵਿੰਦਰ ਸਿੰਘ ਟੋਨੀ)-ਗੁਰਦੁਆਰਾ ਧੱਕਾ ਸਾਹਿਬ ਸਮਾਣਾ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਅਤੇ ਬਲਾਕ ਪਾਤੜਾਂ ਅਤੇ ਸਮਾਣਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ | ਇਸ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪੈੱ੍ਰਸ ਸਕੱਤਰ ਅਤੇ ਸੰਯੁਕਤ ਕਿਸਾਨ ਮੋਰਚਾ (ਭਾਰਤ) ਦੇ ਆਗੂ ਰਮਿੰਦਰ ਸਿੰਘ ਪਟਿਆਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਤੇ ਮੌਜੂਦਾ ਸਥਿਤੀ 'ਤੇ ਵਿਚਾਰ-ਚਰਚਾ ਕੀਤੀ | ਮੀਟਿੰਗ ਦੌਰਾਨ ਰਣਨੀਤੀ ਉਲੀਕਦਿਆਂ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 22 ਫਰਵਰੀ ਨੂੰ ਭਾਰਤੀ ਜਨਤਾ ਪਾਰਟੀ ਦੇ ਭੁਪੇਸ਼ ਅਗਰਵਾਲ ਅਤੇ ਸ੍ਰੀਮਤੀ ਪ੍ਰਨੀਤ ਕੌਰ ਅਤੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ | ਇਹ ਘਿਰਾਓ ਦਾ ਫ਼ੈਸਲਾ ਕੇਂਦਰ ਅਤੇ ਰਾਜ ਸਰਕਾਰ ਵਲੋਂ ਕਿਸਾਨੀ ਮੰਗਾਂ ਪ੍ਰਤੀ ਧਾਰੀ ਬੇਰੁਖ਼ੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਵਿਚ ਲਿਆ ਗਿਆ ਹੈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰਮਿੰਦਰ ਸਿੰਘ ਪਟਿਆਲਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਹੋ ਰਿਹਾ 'ਮੁਫ਼ਤ ਵਪਾਰ ਸਮਝੌਤਾ' ਭਾਰਤੀ ਖੇਤੀਬਾੜੀ ਅਤੇ ਸਥਾਨਕ ਉਦਯੋਗ ਲਈ ਘਾਤਕ ਸਾਬਤ ਹੋਵੇਗਾ | ਅਮਰੀਕਾ ਤੋਂ ਸਸਤੀਆਂ ਖੇਤੀ ਵਸਤੂਆਂ ਭਾਰਤੀ ਬਾਜ਼ਾਰ ਵਿਚ ਆਉਣ ਨਾਲ ਇੱਥੋਂ ਦੇ ਕਿਸਾਨਾਂ ਦੀਆਂ ਫ਼ਸਲਾਂ ਦੇ ਭਾਅ ਪੂਰੀ ਤਰ੍ਹਾਂ ਡਿਗ ਜਾਣਗੇ | ਜਿੱਥੇ ਬਾਹਰੋਂ ਸਾਮਾਨ ਸਸਤਾ ਆਵੇਗਾ, ਉੱਥੇ ਹੀ ਭਾਰਤ ਤੋਂ ਨਿਰਯਾਤ ਹੋਣ ਵਾਲੇ ਕੱਪੜੇ ਅਤੇ ਚਮੜੇ ਵਰਗੇ ਉਤਪਾਦਾਂ 'ਤੇ 18 ਫ਼ੀਸਦੀ ਟੈਕਸ ਲੱਗੇਗਾ, ਜਿਸ ਨਾਲ ਛੋਟੇ ਵਪਾਰੀ ਅਤੇ ਮਜ਼ਦੂਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ | ਇਹ ਸਮਝੌਤਾ ਸਿਰਫ਼ ਵੱਡੀਆਂ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਹੈ, ਜਦਕਿ ਆਮ ਕਿਸਾਨ ਅਤੇ ਦੁਕਾਨਦਾਰ ਕਰਜ਼ੇ ਦੀ ਪੰਡ ਹੇਠ ਦੱਬਿਆ ਜਾਵੇਗਾ | ਜਥੇਬੰਦੀ ਨੇ ਸਪਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਇਸ ਕਿਸਾਨ ਵਿਰੋਧੀ ਸਮਝੌਤੇ ਨੂੰ ਤੁਰੰਤ ਰੱਦ ਨਾ ਕੀਤਾ ਤਾਂ ਕਿਸਾਨ ਜਥੇਬੰਦੀਆਂ ਦਿੱਲੀ ਮੋਰਚੇ ਦੀ ਤਰਜ਼ 'ਤੇ ਇਕ ਹੋਰ ਵੱਡਾ ਅਤੇ ਪੱਕਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ | ਇਸ ਮੌਕੇ ਜ਼ਿਲ੍ਹਾ ਸਕੱਤਰ ਦਲਜਿੰਦਰ ਸਿੰਘ ਹਰਿਆਊ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਗਿੱਲ, ਮੀਤ ਪ੍ਰਧਾਨ ਜਸਵੀਰ ਸਿੰਘ ਫ਼ਤਿਹਪੁਰ, ਵਿੱਤ ਸਕੱਤਰ ਕੁਲਬੀਰ ਟੋਡਰਪੁਰ, ਪ੍ਰੈਸ ਸਕੱਤਰ ਗੁਰਵਿੰਦਰ ਸਿੰਘ ਦੇਧਨਾ, ਬਲਾਕ ਪ੍ਰਧਾਨ ਸ਼ੇਰ ਸਿੰਘ ਕਾਕੜਾ, ਸੁਰਿੰਦਰ ਸਿੰਘ ਖਾਲਸਾ, ਜਰਨੈਲ ਸਿੰਘ ਮਰਦਾਂਹੇੜੀ, ਗਗਨਦੀਪ ਸਿੰਘ ਚੂਨਾਗਰਾ, ਮੋਹਰ ਸਿੰਘ, ਬਲਜੀਤ ਸਿੰਘ ਦੇਧਨਾ, ਗੁਰਵੰਤ ਸਿੰਘ ਫਤਿਹਪੁਰ, ਨਵਦੀਪ ਸਿੰਘ ਟੋਡਰਪੁਰ, ਡਾ. ਰਜਿੰਦਰ ਸਿੰਘ ਸਾਧੂਗੜ੍ਹ, ਰਣਧੀਰ ਸਿੰਘ ਫਤਿਹਪੁਰ ਅਤੇ ਜੋਗਾ ਸਿੰਘ ਰਾਜਲਾ ਆਦਿ ਸ਼ਾਮਿਲ ਰਹੇ |
ਪਿਛਲੀ ਖ਼ਬਰ ਸੜਕਾਂ 'ਤੇ ਘੁੰਮਦੇ ਅਵਾਰਾ ਪਸ਼ੂ ਬਣ ਰਹੇ ਨੇ ਹਾਦਸਿਆਂ ਦਾ ਸਬੱਬ ਅਗਲੀ ਖ਼ਬਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਸਿਹਤ ਬੀਮਾ ਯੋਜਨਾ ਦੀ ਸਮੀਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।