09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਦੌਰਾ ਕਰਵਾਇਆ

ਅਜੀਤ ਡੈਸਕ 20-02-2026
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਬਾਇਉਟੈਕਨਾਲੋਜੀ, ਫੂਡ ਟੈਕਨਾਲੋਜੀ ਅਤੇ ਕੈਮਿਸਟਰੀ ਵਿਭਾਗ ਦੇ ਵਿਦਿਆਰਥੀਆਂ ਨੂੰ ਨਬੀਪੁਰ ਵਿਖੇ ਕੋਕਾ-ਕੋਲਾ ਪਲਾਂਟ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ | ਇਸ ਦੌਰੇ ਦੌਰਾਨ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਨੂੰ ਜਿੱਥੇ ਕੋਕਾ-ਕੋਲਾ ਦੁਆਰਾ ਅਪਣਾਏ ਗਏ ਵਾਟਰ ਟ੍ਰੀਟਮੈਂਟ ਯੂਨਿਟ, ਬੌਟਲਿੰਗ ਤੇ ਪੈਕੇਜਿੰਗ ਲਾਈਨ, ਕੁਆਲਿਟੀ ਕੰਟਰੋਲ ਲੈਬ, ਫੂਡ ਸੇਫ਼ਟੀ ਪੋ੍ਰਟੋਕਾਲ ਅਤੇ ਉੱਨਤ ਗੁਣਵੱਤਾ ਪ੍ਰਬੰਧਨ ਪ੍ਰਣਾਲੀਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ, ਉੱਥੇ ਨਾਲ ਹੀ ਯੂਨਿਟ ਵਿਚ ਅਪਣਾਏ ਜਾਣ ਵਾਲੇ ਸਫ਼ਾਈ ਮਾਪਦੰਡਾਂ, ਸਥਿਰਤਾ ਅਭਿਆਸਾਂ ਅਤੇ ਵੱਖ-ਵੱਖ ਤਕਨੀਕੀ ਉਪਕਰਨਾਂ ਸਬੰਧੀ ਜਾਣੂ ਕਰਵਾਇਆ ਗਿਆ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਵਿੱਦਿਅਕ ਦੌਰੇ ਜਿੱਥੇ ਵਿਦਿਆਰਥੀਆਂ ਦੇ ਵਿਹਾਰਕ ਗਿਆਨ ਵਿਚ ਵਾਧਾ ਕਰਦੇ ਹਨ, ਉੱਥੇ ਨਾਲ ਹੀ ਉਨ੍ਹਾਂ ਦੇ ਅਕਾਦਮਿਕ ਅਤੇ ਉਦਯੋਗਿਕ ਸਿੱਖਿਆ ਵਿਚਕਾਰ ਪਾੜੇ ਨੂੰ ਖ਼ਤਮ ਕਰਨ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ | ਇਸ ਦੌਰੇ ਦੌਰਾਨ ਕਾਲਜ ਦੇ ਬਾਇਉਟੈਕਨਾਲੋਜੀ ਵਿਭਾਗ ਤੋਂ ਡਾ. ਮੋਨਿਕਾ, ਫੂਡ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਅਜੈ ਸਿੰਘ ਅਤੇ ਪ੍ਰੋ. ਅਮਨਦੀਪ ਕੌਰ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ |
ਪਿਛਲੀ ਖ਼ਬਰ ਜ਼ਰੂਰਤਮੰਦ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ ਵੰਡੀਆਂ ਅਗਲੀ ਖ਼ਬਰ ਮਾਨਸਿਕ ਤਣਾਅ ਤੋਂ ਮੁਕਤੀ ਲਈ ਟੈਲੀ-ਮਾਨਸ ਸੇਵਾਵਾਂ ਲਾਹੇਵੰਦ-ਡਾ. ਅਰਵਿੰਦਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।