09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਜ਼ਰੂਰਤਮੰਦ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ ਵੰਡੀਆਂ

ਅਜੀਤ ਡੈਸਕ 20-02-2026
ਜਖਵਾਲੀ, 19 ਫਰਵਰੀ (ਨਿਰਭੈ ਸਿੰਘ)-ਬਾਬਾ ਬੀਰਮ ਦਾਸ ਸਰਕਾਰੀ ਐਲੀਮੈਂਟਰੀ ਸਕੂਲ ਪੰਡਰਾਲੀ ਵਿਖੇ ਬੱਚਿਆਂ ਲਈ ਵਰਦੀ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਕਾਰਜ ਵਿਚ ਐਨ.ਆਰ.ਆਈ ਵੀਰ ਬਲਜਿੰਦਰ ਸਿੰਘ ਇੰਗਲੈਂਡ ਅਤੇ ਸੁਖਵਿੰਦਰ ਸਿੰਘ ਇਟਲੀ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮ ਪਤਨੀ ਮਨਦੀਪ ਕੌਰ ਨਾਗਰਾ ਨੇ ਵਿਦਿਆਰਥੀਆਂ ਨੂੰ ਸਕੂਲ ਦੀਆਂ ਵਰਦੀਆਂ ਵੰਡੀਆਂ | ਬੀਬੀ ਨਾਗਰਾ ਨੇ ਕਿਹਾ ਕਿ ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਦੇ ਨਾਲ-ਨਾਲ ਬਰਾਬਰੀ ਅਤੇ ਸਵੈ-ਸਨਮਾਨ ਦੀ ਭਾਵਨਾ ਦੇਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਵਰਦੀ ਸਿਰਫ਼ ਕੱਪੜਾ ਨਹੀਂ, ਸਗੋਂ ਅਨੁਸ਼ਾਸਨ, ਇਕਸਾਰਤਾ ਅਤੇ ਸਕੂਲ ਨਾਲ ਜੁੜਾਅ ਦੀ ਨਿਸ਼ਾਨੀ ਹੈ | ਇਸ ਸਮਾਰੋਹ ਵਿਚ ਗੁਰਮੁੱਖ ਸਿੰਘ ਪੰਡਰਾਲੀ ਬਲਾਕ ਪ੍ਰਧਾਨ ਕਾਂਗਰਸ, ਜੱਗੀ ਪਹਿਲਵਾਨ, ਜਗਜੀਤ ਸਿੰਘ ਖ਼ਜ਼ਾਨਚੀ, ਰਣਜੀਤ ਸਿੰਘ ਸਿੱਖ, ਗਰਜਾ ਸਿੰਘ (ਪੰਚ), ਜਗਤਾਰ ਸਿੰਘ ਜੱਗੀ, ਸੁਰਜੀਤ ਸਿੰਘ, ਚਰਨ ਸਿੰਘ, ਕਰਮਜੀਤ ਸਿੰਘ, ਮਾਸਟਰ ਸੁਖਪ੍ਰੀਤ ਸਿੰਘ, ਕਮਲੇਸ਼, ਪਾਖਰ ਸਿੰਘ ਸਮੇਤ ਹੋਰ ਨਾਮਵਰ ਸ਼ਖ਼ਸੀਅਤਾਂ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਰਹੇ | ਸਕੂਲ ਪ੍ਰਬੰਧਕਾਂ ਵਲੋਂ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਚੋਰੀ ਕੀਤੀਆਂ ਟੂਟੀਆਂ ਸਮੇਤ ਤਿੰਨ ਗਿ੍ਫ਼ਤਾਰ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਦੌਰਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।