11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਰਾਜਪੁਰਾ ਤੋਂ ਗਾਇਬ 7 ਸਾਲਾ ਬੱਚਾ ਅਮਲੋਹ ਤੋਂ ਪੁਲਿਸ ਨੇ ਸੁਰੱਖਿਅਤ ਕੀਤਾ ਬਰਾਮਦ

ਅਜੀਤ ਡੈਸਕ 20-02-2026
ਅਮਲੋਹ, 19 ਫਰਵਰੀ (ਕੇਵਲ ਸਿੰਘ)-ਰਾਜਪੁਰਾ ਤੋਂ ਗਾਇਬ ਹੋਏ 7 ਸਾਲਾ ਬੱਚੇ ਨੂੰ ਰਾਜਪੁਰਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਅਮਲੋਹ ਸ਼ਹਿਰ ਤੋਂ ਇਕ ਮਹਿਲਾ ਸਮੇਤ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ 6 ਵਜੇ ਉਨ੍ਹਾਂ ਨੂੰ ਰਾਜਪੁਰਾ ਦੇ ਗੁੱਜਰਾਂ ਵਾਲਾ ਇਲਾਕੇ ਤੋਂ ਅਵੀ ਨਾਮਕ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ | ਸੂਚਨਾ ਮਿਲਦੇ ਹੀ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ | ਜਾਂਚ ਦੌਰਾਨ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਗਈ, ਜਿਸ ਵਿਚ ਬੱਚਾ ਇਕ ਮਹਿਲਾ ਕਿਰਾਏਦਾਰ ਨਾਲ ਜਾਂਦਾ ਹੋਇਆ ਦਿਖਾਈ ਦਿੱਤਾ | ਪੁਲਿਸ ਨੇ ਮਹਿਲਾ ਦੀ ਪਛਾਣ ਲਲਿਤਾ ਵਜੋਂ ਕੀਤੀ | ਉਸ ਸਮੇਂ ਬੱਚੇ ਦਾ ਪਿਤਾ ਲਖਨਊ ਦੇ ਇਕ ਹਸਪਤਾਲ ਵਿਚ ਦਾਖਲ ਸੀ ਅਤੇ ਮਾਤਾ ਵੀ ਉਸ ਦੇ ਨਾਲ ਮੌਜੂਦ ਸੀ, ਜਦਕਿ ਬੱਚਾ ਆਪਣੀ ਦਾਦੀ ਦੇ ਕੋਲ ਘਰ ਵਿਚ ਰਹਿ ਰਿਹਾ ਸੀ ਜਿਸ ਨੰੂ ਮਹਿਲਾ ਚੁੱਕ ਕੇ ਲੈ ਗਈ | ਸਹਾਇਕ ਥਾਣੇਦਾਰ ਨੇ ਦੱਸਿਆ ਕਿ ਬੱਚੇ ਦੇ ਫੁੱਫੜ ਸੋਨੀ ਬਾਬੂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ | ਬਾਅਦ ਵਿਚ ਸਹਾਇਕ ਥਾਣੇਦਾਰ ਦਰਸ਼ਨ ਲਾਲ ਅਤੇ ਉਨ੍ਹਾਂ ਦੀ ਟੀਮ ਨੇ ਅਮਲੋਹ ਵਿਚ ਛਾਪੇਮਾਰੀ ਕਰਕੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਲਲਿਤਾ ਨਾਮਕ ਮਹਿਲਾ ਨੂੰ ਕਾਬੂ ਕਰ ਲਿਆ | ਮਾਮਲੇ ਦੀ ਹੋਰ ਜਾਂਚ ਜਾਰੀ ਹੈ |
ਪਿਛਲੀ ਖ਼ਬਰ ਪਾਈਨ ਗਰੋਵ ਕਾਲਜ 'ਚ ਏੇ.ਆਈ ਈ.ਪਲੈ ੱਜ ਬਾਰੇ ਜਾਣੂ ਕਰਵਾਇਆ ਅਗਲੀ ਖ਼ਬਰ ਸੰਘੋਲ ਨੇੜੇ ਵਾਪਰੇ ਸੜਕ ਹਾਦਸੇ 'ਚ 2 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।