09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪਾਈਨ ਗਰੋਵ ਕਾਲਜ 'ਚ ਏੇ.ਆਈ ਈ.ਪਲੈ ੱਜ ਬਾਰੇ ਜਾਣੂ ਕਰਵਾਇਆ

ਅਜੀਤ ਡੈਸਕ 20-02-2026
ਬਸੀ ਪਠਾਣਾਂ, 19 ਫਰਵਰੀ (ਐਚ.ਐਸ. ਗੌਤਮ)-ਪਾਈਨ ਗਰੋਵ ਕਾਲਜ ਆਫ਼ ਐਜੂਕੇਸ਼ਨ ਬਸੀ ਪਠਾਣਾਂ 'ਚ ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਰਵਿੰਦਰ ਸਿੰਘ ਨੇ ਵਲੰਟੀਅਰਾਂ ਨੰੂ ਈ-ਪਲੈ ੱਜ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਜਿਸ ਵਿਚ 70 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਏ.ਆਈ ਦੇ ਪ੍ਰਯੋਗ ਲਈ ਆਪਣੀ ਵਚਨਬੱਧਤਾ ਦਰਸਾਈ | ਇਸ ਮੌਕੇ ਰਵਿੰਦਰ ਸਿੰਘ ਨੇ ਕਿਹਾ ਕਿ ਏ.ਆਈ. ਮਸ਼ੀਨਾਂ ਨੂੰ ਡਾਟਾ ਦੇ ਆਧਾਰ'ਤੇ ਸਿੱਖਣ, ਸੋਚਣ ਅਤੇ ਫੈਸਲੇ ਕਰਨ ਯੋਗ ਬਣਾਉਂਦੀ ਹੈ | ਮਸ਼ੀਨ ਲਰਨਿੰਗ, ਡੀਪ ਲਰਨਿੰਗ ਅਤੇ ਨੇਚੁਰਲ ਲੈਂਗਵੇਜ਼ ਪ੍ਰੋਸੈਸਿੰਗ ਵਰਗੀਆਂ ਤਕਨੀਕਾਂ ਰਾਹੀਂ ਕੰਪਿਊਟਰ ਭਾਸ਼ਾ ਨੂੰ ਸਮਝਣ, ਤਸਵੀਰਾਂ ਦੀ ਪਛਾਣ ਕਰਨ ਅਤੇ ਸਵੈਚਾਲਿਤ ਤਰੀਕੇ ਨਾਲ ਕੰਮ ਕਰ ਸਕਦੇ ਹਨ | ਕਾਲਜ ਦੇ ਡਾਇਰੈਕਟਰ ਵੀਨਾ ਕੌਸ਼ਲ ਨੇ ਕਿਹਾ ਕਿ ਸਿੱਖਿਆ, ਸਿਹਤ, ਖੇਤੀਬਾੜੀ, ਬੈਂਕਿੰਗ ਅਤੇ ਉਦਯੋਗ ਖੇਤਰ ਵਿਚ ਏ.ਆਈ. ਦੀ ਵਰਤੋ ਤੇਜ਼ੀ ਨਾਲ ਵੱਧ ਰਹੀ ਹੈ | ਉਨ੍ਹਾਂ ਨੇ ਡਿਜ਼ੀਟਲ ਸੁਰੱਖਿਆ, ਡਾਟਾ ਗੋਪਨੀਅਤਾ ਅਤੇ ਨੈਤਿਕ ਮੁੱਲਾਂ ਦੀ ਮਹੱਤਤਾ'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਏ.ਆਈ. ਦੀ ਸਹੀ ਸਮਝ ਹੋਣੀ ਚਾਹੀਦੀ ਹੈ ਤਾਂ ਜੋ ਉਹ ਇਸ ਤਕਨੀਕ ਦਾ ਸਮਾਜਿਕ ਭਲਾਈ ਅਤੇ ਦੇਸ਼ ਦੀ ਤਰੱਕੀ ਲਈ ਸਦਉਪਯੋਗ ਕਰ ਸਕਣ | ਅੰਤ ਵਿਚ ਵਿਦਿਆਰਥੀਆਂ ਨੇ ਜ਼ਿੰਮੇਵਾਰ ਏ.ਆਈ. ਅਪਣਾਉਣ ਅਤੇ ਡਿਜੀਟਲ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਆਪਣੀ ਭੂਮਿਕਾ ਨਿਭਾਉਣ ਦਾ ਸੰਕਲਪ ਲਿਆ | ਇਸ ਮੌਕੇ 'ਤੇ ਗੀਤਾ ਬਾਲਾ, ਪਵਨਦੀਪ ਕੌਰ, ਆਮਨਾ ਅਖ਼ਤਰ, ਅਮਨਪ੍ਰੀਤ ਕੌਰ, ਸਤਨਾਮ ਸਿੰਘ, ਸੁਨੀਲ ਕੁਮਾਰ, ਕੁਲਦੀਪ ਕੌਰ, ਅੰਮਿ੍ਤਪਾਲ ਕੌਰ, ਰਵਿੰਦਰ ਕੌਰ, ਹਰਜੀਤ ਕੌਰ, ਹਰਪ੍ਰੀਤ ਸਿੰਘ, ਮਨਪ੍ਰੀਤ ਕੌਰ, ਤਰਸੇਮ ਲਾਲ ਅਤੇ ਅਸ਼ੋਕ ਕੁਮਾਰ ਸਟਾਫ਼ ਮੈਂਬਰਾਂ ਨੇ ਵੀ ਈ.ਪਲੈਜ ਵਿਚ ਸ਼ਮੂਲੀਅਤ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਫ਼ਰਜ਼ ਨਿਭਾਇਆ |
ਪਿਛਲੀ ਖ਼ਬਰ ਸੀਨੀ.ਸੈਕੰ. ਸਕੂਲ ਮੂਲੇਵਾਲ ਦੇ ਵਿਦਿਆਰਥੀਆਂ ਨੇ ਕਾਲਜ ਦਾ ਕੀਤਾ ਵਿੱਦਿਅਕ ਦੌਰਾ ਅਗਲੀ ਖ਼ਬਰ ਰਾਜਪੁਰਾ ਤੋਂ ਗਾਇਬ 7 ਸਾਲਾ ਬੱਚਾ ਅਮਲੋਹ ਤੋਂ ਪੁਲਿਸ ਨੇ ਸੁਰੱਖਿਅਤ ਕੀਤਾ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।