22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸਮਾਜਿਕ ਬੁਰਾਈਆਂ ਤੋਂ ਨੌਜਵਾਨ ਪੀੜ੍ਹੀ ਨੂੰ ਦੂਰ ਰੱਖਣ ਲਈ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ-ਰਾਜੂ ਖੰਨਾ

ਅਜੀਤ ਡੈਸਕ 18-02-2026
ਅਮਲੋਹ, 17 ਫਰਵਰੀ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਸਮਾਜਿਕ ਬੁਰਾਈਆਂ ਤੋਂ ਨੌਜਵਾਨ ਪੀੜ੍ਹੀ ਨੂੰ ਦੂਰ ਰੱਖਣ ਲਈ ਯੂਥ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ | ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਐਨ.ਆਰ.ਆਈ. ਸਪੋਰਟਸ ਕਲੱਬ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਦੇ ਗਰਾਊਾਡ ਵਿਚ ਚੱਲ ਰਹੇ 15ਵੇਂ ਆਲ ਇੰਡੀਆ ਹਾਕੀ ਟੂਰਨਾਮੈਂਟ ਦੌਰਾਨ ਕਹੀ | ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਕਲੱਬ ਹਰ ਸਾਲ ਇਹ ਉਪਰਾਲਾ ਕਰਦਾ ਹੈ, ਜਿਹੜਾ ਸ਼ਲਾਘਾਯੋਗ ਹੈ ਅਤੇ ਹੋਰਨਾਂ ਕਲੱਬਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ | ਇਸ ਮੌਕੇ ਮੁੱਖ ਮਹਿਮਾਨ ਰਾਜੂ ਖੰਨਾ ਤੇ ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਟਰੱਸਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ ਵਲੋਂ ਕਲੱਬ ਨੂੰ ਮਾਲੀ ਸਹਾਇਤਾ ਵੀ ਦਿੱਤੀ ਗਈ |
ਇਸ ਮੌਕੇ 'ਤੇ ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਕੁਲਦੀਪ ਸਿੰਘ ਮਛਰਾਈ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਪਰਮਿੰਦਰ ਸਿੰਘ ਨੀਟਾ ਸੰਧੂ, ਹਰਬੰਸ ਸਿੰਘ ਬਡਾਲੀ, ਡਾ. ਅਰਜਨ ਸਿੰਘ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਬਲਤੇਜ ਸਿੰਘ ਸਾਬਕਾ ਕੌਂਸਲਰ, ਗੁਰਦੀਪ ਸਿੰਘ ਬੱਬੀ, ਕੇਵਲ ਖਾਂ, ਹਰਜਿੰਦਰ ਸਿੰਘ ਮਿੱਠੂ, ਸਿੰਦਰਮੋਹਨ ਪੁਰੀ, ਪਰਮਿੰਦਰ ਸਿੰਘ ਜੰਜੂਆ, ਜਸਪਾਲ ਸਿੰਘ, ਡਾ. ਅਸ਼ੋਕ ਕੁਮਾਰ, ਸਤਿੰਦਰਪਾਲ ਸੱਤੂ, ਅਨਿਲ ਕੁਮਾਰ ਲੁਟਾਵਾ, ਡਾ. ਹਰਪਾਲ ਸਿੰਘ, ਯਾਦਵਿੰਦਰਪਾਲ ਸਿੰਘ, ਪ੍ਰਮੋਦ ਸੂਦ, ਰੁਪਿੰਦਰ ਹੈਪੀ, ਪਵਨ ਕੁਮਾਰ, ਭੂਸ਼ਣ ਗਰਗ, ਹੈਪੀ ਸੂਦ, ਭਗਵਾਨ ਦਾਸ ਮਾਜਰੀ, ਬਲਜੀਤ ਸਿੰਘ ਧਮੋਟ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਰਸ਼ਕ ਮੌਜੂਦ ਸਨ |
ਪਿਛਲੀ ਖ਼ਬਰ ਬਾਬਾ ਮਸਤ ਰਾਮ ਕੁਸ਼ਤੀ ਦੰਗਲ 'ਚ ਝੰਡੀ ਦੀ ਕੁਸ਼ਤੀ 'ਚ ਕਮਲ ਡੂਮਛੇੜੀ ਤੇ ਰੂਬਲ ਖੰਨਾ ਗਹਿਗੱਚ ਮੁਕਾਬਲੇ ਦੌਰਾਨ ਬਰਾਬਰ ਰ... ਅਗਲੀ ਖ਼ਬਰ ਨਕੇਸ਼ ਜਿੰਦਲ ਰੈੱਡ ਕਰਾਸ ਬਾਡੀ ਲਈ ਚੁਣੇ ਗਏ ਕੌਮੀ ਪੱਧਰ 'ਤੇ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ 12 ਮੈਂਬਰਾਂ 'ਚ ਸ਼ਾਮਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।