22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਨਕੇਸ਼ ਜਿੰਦਲ ਰੈੱਡ ਕਰਾਸ ਬਾਡੀ ਲਈ ਚੁਣੇ ਗਏ ਕੌਮੀ ਪੱਧਰ 'ਤੇ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ 12 ਮੈਂਬਰਾਂ 'ਚ ਸ਼ਾਮਿਲ

ਅਜੀਤ ਡੈਸਕ 18-02-2026
ਫ਼ਤਹਿਗੜ੍ਹ ਸਾਹਿਬ, 17 ਫਰਵਰੀ (ਬਲਜਿੰਦਰ ਸਿੰਘ)-ਪੰਜਾਬ ਰਾਜ ਰੈੱਡ ਕਰਾਸ ਸੁਸਾਇਟੀ ਦੀ ਗਵਰਨਿੰਗ ਬਾਡੀ ਦੀ ਸਾਲਾਨਾ ਜਨਰਲ ਮੀਟਿੰਗ ਆਯੋਜਿਤ ਕੀਤੀ ਗਈ | ਇਹ ਵਿਸ਼ੇਸ਼ ਮੀਟਿੰਗ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕੌਮੀ ਰੈੱਡ ਕਰਾਸ ਬਾਡੀ ਦੇ ਮੈਂਬਰ ਨਕੇਸ਼ ਜਿੰਦਲ ਨੇ ਦੱਸਿਆ ਮੀਟਿੰਗ ਦੌਰਾਨ ਸਾਲ ਭਰ ਦੀਆਂ ਮਨੁੱਖੀ ਸੇਵਾ ਗਤੀਵਿਧੀਆਂ, ਆਉਣ ਵਾਲੇ ਪ੍ਰੋਗ੍ਰਾਮਾਂ ਅਤੇ ਸੂਬੇ ਭਰ ਵਿਚ ਰਾਹਤ ਤੇ ਕਲਿਆਣ ਯਤਨਾਂ ਨੂੰ ਮਜ਼ਬੂਤ ਕਰਨ ਲਈ ਲਏ ਜਾਣ ਵਾਲੇ ਮੁੱਖ ਨੀਤੀਗਤ ਫ਼ੈਸਲਿਆਂ ਦੀ ਸਮੀਖਿਆ ਕੀਤੀ ਗਈ | ਕਾਰਵਾਈ ਦੌਰਾਨ ਪੰਜਾਬ ਤੋਂ 12 ਪ੍ਰਤਿਭਾਸ਼ਾਲੀ ਮੈਂਬਰਾਂ ਨੂੰ ਭਾਰਤੀ ਰੈੱਡ ਕਰਾਸ ਸੁਸਾਇਟੀ ਵਿਚ ਚੁਣਿਆ ਗਿਆ | ਇਹ ਕੌਮੀ ਸਿਖਰਲੀ ਸੰਸਥਾ ਭਾਰਤ ਦੇ ਕੇਂਦਰੀ ਸਿਹਤ ਮੰਤਰੀ ਦੀ ਅਗਵਾਈ ਹੇਠ ਕੰਮ ਕਰਦੀ ਹੈ | ਇਹ ਮਾਨਤਾ ਉਨ੍ਹਾਂ ਵਿਅਕਤੀਆਂ ਦੀ ਨਿਸ਼ਠਾ ਅਤੇ ਸਮਾਜਿਕ ਵਚਨਬੱਧਤਾ ਨੂੰ ਸਲਾਮ ਕਰਦੀ ਹੈ, ਜਿਨ੍ਹਾਂ ਨੇ ਜਨ-ਕਲਿਆਣ, ਆਫ਼ਤ ਰਾਹਤ, ਸਮੁਦਾਇਕ ਸਿਹਤ ਅਤੇ ਮਨੁੱਖੀ ਸੇਵਾ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਇਨ੍ਹਾਂ 12 ਮੈਂਬਰਾਂ ਵਿਚ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹਿੰਦ ਦੇ ਜਨਰਲ ਸਕੱਤਰ ਨਕੇਸ਼ ਜਿੰਦਲ ਵੀ ਸ਼ਾਮਿਲ ਸਨ | ਜਿੰਦਲ ਨੇ ਆਪਣੇ ਸਾਰੇ ਮਾਰਗਦਰਸ਼ਕਾਂ, ਸਹਿਕਰਮੀਆਂ ਅਤੇ ਸਮਰਥਕਾਂ ਪ੍ਰਤੀ ਡੂੰਘਾ ਆਦਰ ਪ੍ਰਗਟ ਕਰਦੇ ਹੋਏ ਰੈੱਡ ਕਰਾਸ ਦੇ ਮੂਲ ਸਿਧਾਂਤਾਂ, ਮਨੁੱਖਤਾ, ਨਿਰਪੱਖਤਾ, ਸੁਤੰਤਰਤਾ, ਸਵੈੱਛਿਕ ਸੇਵਾ, ਏਕਤਾ ਅਤੇ ਵਿਸ਼ਵਵਿਆਪਕਤਾ ਨੂੰ ਨਿਭਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ |
ਪਿਛਲੀ ਖ਼ਬਰ ਸਮਾਜਿਕ ਬੁਰਾਈਆਂ ਤੋਂ ਨੌਜਵਾਨ ਪੀੜ੍ਹੀ ਨੂੰ ਦੂਰ ਰੱਖਣ ਲਈ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ-ਰਾਜੂ ਖੰਨਾ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਲਗਾਤਾਰ ਕਰ ਰਹੀ ਹੈ ਗੰੁਮਰਾਹ-ਐਡਵੋਕੇਟ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।