ਖਮਾਣੋਂ, 17 ਫਰਵਰੀ (ਮਨਮੋਹਣ ਸਿੰਘ ਕਲੇਰ)-ਪਿੰਡ ਜਟਾਣਾ ਨੀਵਾਂ ਵਿਖੇ ਬਾਬਾ ਮਸਤ ਰਾਮ ਦੀ ਯਾਦ 'ਚ ਸਾਲਾਨਾ ਮਹਾਨ ਭੰਡਾਰਾਂ ਅਤੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ | ਜਿਸ ਵਿਚ ਅੱਜ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਮਹਾਨ ਭੰਡਾਰਾ ਕਰਵਾਇਆ ਗਿਆ | ਜਿਸ ਦੌਰਾਨ ਹਜ਼ਾਰਾਂ ਸੰਗਤਾਂ ਅਰਦਾਸ ਵਿਚ ਸ਼ਾਮਿਲ ਹੋਈਆਂ | ਉੱਧਰ ਦੂਜੇ ਪਾਸੇ ਬਾਬਾ ਮਸਤ ਰਾਮ ਦੇ ਅਸਥਾਨ 'ਤੇ ਸੈਂਕੜੇ ਸੰਗਤਾਂ ਨਤਮਸਤਕ ਹੋਈਆਂ | ਇਸ ਮੌਕੇ ਹਜ਼ਾਰਾਂ ਸਾਧੂਆਂ ਨੂੰ ਪੰਗਤ ਪੂਜਾ ਦੌਰਾਨ ਲੰਗਰ ਛਕਾਏ ਗਏ ਅਤੇ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ | ਝੰਡੀ ਦੀ ਕੁਸ਼ਤੀ ਦੀ ਹੱਥ ਜੋੜੀ ਮੁੱਖ ਸੇਵਾਦਾਰ ਬਾਬਾ ਮਨੀ ਦਾਸ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ, ਡਾ. ਜਗਦੀਪ ਸਿੰਘ ਰਾਣਾ ਨੇ ਕਰਵਾਈ | ਇਸ ਉਪਰੰਤ ਸ਼ਾਮ ਸਮੇਂ ਅਨੇਕਾਂ ਭਲਵਾਨਾਂ ਵਿਚਕਾਰ ਵਿਸ਼ਾਲ ਦੰਗਲ ਕਰਵਾਇਆ ਗਿਆ | ਜਿਸ ਵਿਚ ਕਮਲ ਡੂਮਛੇੜੀ ਤੇ ਰੂਬਲ ਖੰਨਾ ਵਿਚਕਾਰ ਝੰਡੀ ਦੀ ਕੁਸ਼ਤੀ ਹੋਈ | ਜਿਸ ਵਿਚ ਗਹਿਗੱਚ ਮੁਕਾਬਲੇ ਦੌਰਾਨ ਕਮਲ ਡੂਮਛੇੜੀ ਤੇ ਰੂਬਲ ਖੰਨਾ ਬਰਾਬਰ ਰਹੇ | ਜੇਤੂ ਪਹਿਲਵਾਨਾਂ ਨੂੰ ਇਕ ਲੱਖ ਦੀ ਨਗਦ ਰਾਸ਼ੀ ਤੇ ਦੇਸੀ ਘੀ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਨਗਰ ਪੰਚਾਇਤ ਖਮਾਣੋਂ ਦੇ ਪ੍ਰਧਾਨ ਗੁਰਦੀਪ ਸਿੰਘ, ਜਗਦੀਪ ਸਿੰਘ, ਸੁਖਵਿੰਦਰ ਸਿੰਘ, ਸੁਦਰਸ਼ਨ ਕੁਮਾਰ (ਤਿੰਨੇ ਥਾਣੇਦਾਰ), ਰੀਡਰ ਅਮਨਦੀਪ ਸਿੰਘ, ਰਜਿੰਦਰ ਸਿੰਘ ਕਾਲਾ, ਦਵਿੰਦਰ ਸਿੰਘ, ਮੇਵਾ ਸਿੰਘ ਐਨ.ਆਰ.ਆਈ., ਬਾਬਾ ਬਲਵਿੰਦਰ ਦਾਸ ਡੇਰਾ ਪੁਸ਼ਪਾ ਨੰਦ ਮੁੱਲਾਂਪੁਰ, ਜਸਵੀਰ ਸਿੰਘ ਹਰਗਣਾ, ਬਾਬਾ ਨਾਥੀ ਲੋਹਚਮਾਂ, ਬਾਬਾ ਬੀਰਮ ਦਾਸ ਸਿਹੋੜਾ, ਸੁਖਵੀਰ ਦਸ ਧਮੋਟ, ਬਲਵਿੰਦਰ ਸਿੰਘ ਸੁਲਤਾਨਪੁਰ ਲੋਧੀ, ਬਲਵੀਰ ਸਿੰਘ ਕਲੇਰ (ਸਰਪ੍ਰਸਤ ਬਾਬਾ ਮਸਤ ਰਾਮ ਕੁਸ਼ਤੀ ਦੰਗਲ ਜਟਾਣਾ ਉੱਚਾ), ਦਰਸ਼ਨ ਸਿੰਘ ਕੈਸ਼ੀਅਰ, ਕੁਲਵੰਤ ਸਿੰਘ, ਮਲਾਗਰ ਸਿੰਘ, ਬਲਜਿੰਦਰ ਸਿੰਘ ਨਾਢਾ ਸਾਹਿਬ, ਗੁਰਮੀਤ ਸਿੰਘ ਜਟਾਣਾ, ਸੈਕਟਰੀ ਕੁਲਦੀਪ ਸਿੰਘ, ਬਾਬਾ ਸਾਗਰ ਸਿੰਘ, ਗੁਰਦੀਪ ਸਿੰਘ ਰੋਕੀ, ਨੰਬਰਦਾਰ ਸੋਹਣ ਸਿੰਘ, ਕੁਲਵਿੰਦਰ ਸਿੰਘ ਖੱਟੜ, ਰਾਜਵੀਰ ਸਿੰਘ, ਹਰਮਨਜੀਤ ਸਿੰਘ ਪ੍ਰਧਾਨ, ਰਣਜੀਤ ਸਿੰਘ, ਕਰਨੈਲ ਸਿੰਘ ਗੁਰਮ, ਮਲਕੀਤ ਸਿੰਘ ਕੈਸ਼ੀਅਰ, ਰਾਜੂ ਜਟਾਣਾ, ਮੇਹਰ ਸਿੰਘ ਲਖਨਪੁਰ, ਅਵਤਾਰ ਸਿੰਘ ਪਨੇਚਾ, ਜਸਵੀਰ ਸਿੰਘ, ਕਾਲਾ ਮਨਸੂਰਪੁਰ, ਲਾਡੀ ਖਮਾਣੋਂ, ਅਮਨ ਮਹੌਣ, ਹਰਜੀਤ ਲੱਲਕਲਾਂ ਤੇ ਕੁਲਵੀਰ ਸਿੰਘ ਸਮਰੋਲੀ (ਤਿੰਨੇ ਉੱਘੇ ਕਮੈਂਟਰਾਂ) ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਤੇ ਖੇਡ ਪ੍ਰੇਮੀ ਹਾਜ਼ਰ ਸਨ |