30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਤਲੋਕ ਆਸ਼ਰਮ ਖਮਾਣੋਂ ਵਿਖੇ ਕਬੀਰ ਸਾਹਿਬ ਦਾ ਨਿਰਵਾਣ ਦਿਵਸ ਸਮਾਗਮ ਸ਼ਰਧਾਪੂਰਵਕ ਸੰਪੰਨ

ਅਜੀਤ ਡੈਸਕ 30-01-2026
ਖਮਾਣੋਂ, 29 ਜਨਵਰੀ (ਜੋਗਿੰਦਰ ਪਾਲ)-ਮੁਨਿੰਦਰ ਧਰਮਾਰਥ ਟਰੱਸਟ ਵਲੋਂ ਕਬੀਰ ਸਾਹਿਬ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਲਈ ਸੰਤ ਰਾਮਪਾਲ ਦੀ ਰਹਿਨੁਮਾਈ ਹੇਠ ਸਤਲੋਕ ਆਸ਼ਰਮ ਖਮਾਣੋਂ ਵਿਖੇ ਕਬੀਰ ਸਾਹਿਬ ਦਾ ਨਿਰਵਾਣ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਅਧਿਆਤਮਿਕ ਲਾਭ ਪ੍ਰਾਪਤ ਕੀਤਾ | ਸਮਾਗਮ ਦੌਰਾਨ ਵਿਸ਼ਾਲ ਸਤਸੰਗ, ਸਮਾਜਿਕ ਸੇਵਾ ਗਤੀਵਿਧੀਆਂ ਅਤੇ ਵਿਸ਼ੇਸ਼ ਅਧਿਆਤਮਿਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ | ਸਤਸੰਗ ਪ੍ਰਵਚਨਾਂ ਦੌਰਾਨ ਕਬੀਰ ਸਾਹਿਬ ਦੇ ਜੀਵਨ, ਉਨ੍ਹਾਂ ਦੀ ਅਮਰ ਬਾਣੀ ਅਤੇ ਸੱਚੀ ਭਗਤੀ ਦੇ ਮਾਰਗ ਬਾਰੇ ਵਿਸਥਾਰ ਨਾਲ ਚਾਨਣ ਪਾਇਆ ਗਿਆ | ਸੰਤ ਰਾਮਪਾਲ ਨੇ ਵਰਚੂਅਲ ਸਤਿਸੰਗ ਕਰਦੇ ਹੋਏ ਕਿਹਾ ਕਿ ਜਦੋਂ ਅੰਧਵਿਸ਼ਵਾਸ, ਜਾਤ-ਪਾਤ ਅਤੇ ਧਾਰਮਿਕ ਪਾਖੰਡ ਵਧ ਚੁੱਕੇ ਸਨ, ਉਸ ਸਮੇਂ ਕਬੀਰ ਸਾਹਿਬ ਜੀ ਨੇ ਸੱਚੇ ਅਧਿਆਤਮਿਕ ਗਿਆਨ ਰਾਹੀਂ ਮਨੁੱਖਤਾ ਨੂੰ ਸਹੀ ਰਾਹ ਦਿਖਾਇਆ | ਉਨ੍ਹਾਂ ਵਲੋਂ ਮਗਹਰ ਵਿਚ ਕੀਤੀ ਨਿਰਵਾਣ ਲੀਲ੍ਹਾ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਮੁਕਤੀ ਕਿਸੇ ਸਥਾਨ ਨਾਲ ਨਹੀਂ, ਸੱਚੀ ਭਗਤੀ ਨਾਲ ਮਿਲਦੀ ਹੈ | ਨਿਰਵਾਣ ਦਿਵਸ ਮੌਕੇ ਆਸ਼ਰਮ ਵਿਚ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਦੇ ਨਾਲ ਹੀ ਦਹੇਜ ਰਹਿਤ ਵਿਆਹ ਵੀ ਕਰਵਾਏ ਗਏ, ਜਿੱਥੇ ਬਿਨਾਂ ਕਿਸੇ ਤਰ੍ਹਾਂ ਦੇ ਦਿਖਾਵੇ ਅਤੇ ਖ਼ਰਚ ਤੋਂ ਸਾਦਗੀ ਨਾਲ ਵਿਆਹ ਸੰਪੰਨ ਕਰਵਾਏ ਗਏ | ਸਮਾਗਮ ਦੀ ਖ਼ਾਸ ਆਕਰਸ਼ਨ ਇਕ ਵਿਸ਼ੇਸ਼ ਅਧਿਆਤਮਿਕ ਪ੍ਰਦਰਸ਼ਨੀ ਰਹੀ, ਜਿਸ ਵਿਚ ਕਬੀਰ ਸਾਹਿਬ ਦੇ ਜੀਵਨ ਪ੍ਰਸੰਗ ਅਤੇ ਉਨ੍ਹਾਂ ਦੇ ਗਿਆਨ ਨੂੰ ਚਿੱਤਰਾਂ ਅਤੇ ਜਾਣਕਾਰੀ ਪਟਾਂ ਰਾਹੀਂ ਦਰਸਾਇਆ ਗਿਆ | ਪ੍ਰਦਰਸ਼ਨੀ ਵਿਚ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥ ਵੀ ਪ੍ਰਦਰਸ਼ਿਤ ਕੀਤੇ ਗਏ | ਆਸ਼ਰਮ ਦੇ ਪ੍ਰਬੰਧਕ ਸੇਵਾਦਾਰਾਂ ਨੇ ਕਿਹਾ ਕਿ ਅਜਿਹੇ ਅਧਿਆਤਮਿਕ ਅਤੇ ਸਮਾਜਿਕ ਸਮਾਗਮਾਂ ਦਾ ਮਕਸਦ ਸਮਾਜ ਵਿਚ ਸੱਚੀ ਭਗਤੀ, ਏਕਤਾ, ਭਾਈਚਾਰੇ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਪ੍ਰਬੰਧਕੀ ਕੰਪਲੈਕਸ ਖਮਾਣੋਂ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।