30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ

ਅਜੀਤ ਡੈਸਕ 30-01-2026
ਫ਼ਤਹਿਗੜ੍ਹ ਸਾਹਿਬ, 29 ਜਨਵਰੀ (ਬਲਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਸਾਧੂਗੜ੍ਹ ਵਿਖੇ ਸਰਬਜੀਤ ਸਿੰਘ ਅਮਰਾਲਾ ਸੂਬਾ ਵਿੱਤ ਸਕੱਤਰ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਗਡਹੇੜਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਕੇਂਦਰ ਸਰਕਾਰ ਵਲੋਂ ਲਿਆਂਦੇ ਬਿਜਲੀ ਬਿਲ, ਬੀਜ ਬਿਲ ਤੇ ਜੀ.ਰਾਮ.ਜੀ ਸਕੀਮ ਦਾ ਵਿਰੋਧ ਕੀਤਾ ਗਿਆ | ਇਹ ਤਿੰਨੋਂ ਬਿਲ ਕਿਸਾਨ ਮਜ਼ਦੂਰ ਤੇ ਆਮ ਜਨਤਾ ਲਈ ਬਹੁਤ ਮਾਰੂ ਹਨ | ਇਸ ਲਈ ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਸਰਕਾਰ ਨੇ ਇਹ ਬਿਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ | ਇਸ ਦੇ ਨਾਲ ਹੀ ਜਥੇਬੰਦੀ ਨੇ ਕੋਆਪਰੇਟਿਵ ਸੁਸਾਇਟੀ ਦੇ ਫ਼ਸਲੀ ਚੱਕਰ ਕਰਜ਼ੇ ਦੀ ਮੁਆਫ਼ੀ ਦੀ ਮੰਗ ਵੀ ਉਠਾਈ | ਗਡਹੇੜਾ ਨੇ ਦੱਸਿਆ ਕਿ ਪੰਜਾਬ ਵਿਚ ਨਕਲੀ ਦੁੱਧ ਦਾ ਧੰਦਾ ਬਹੁਤ ਵੱਡੇ ਪੱਧਰ 'ਤੇ ਹੋ ਰਿਹਾ ਹੈ, ਆਉਣ ਵਾਲੇ ਦਿਨਾਂ ਵਿਚ ਜਥੇਬੰਦੀ ਇਸ ਦੇ ਖ਼ਿਲਾਫ਼ ਵੀ ਵੱਡਾ ਅੰਦੋਲਨ ਕਰੇਗੀ, ਨਾਲ ਹੀ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਕਲੀ ਦੁੱਧ ਨੂੰ ਟੈਸਟ ਕਰਨ ਵਾਲੀਆਂ ਲੈਬੋਰੇਟਰੀਆਂ ਹਰੇਕ ਜ਼ਿਲ੍ਹੇ ਵਿਚ ਹੋਣੀਆਂ ਚਾਹੀਦੀਆਂ ਹਨ | ਆਉਣ ਵਾਲੇ ਦਿਨਾਂ ਵਿਚ ਭਾਕਿਯੂ ਕਾਦੀਆਂ ਹਰ ਜ਼ਿਲ੍ਹੇ ਵਿਚ ਕਿਸਾਨ ਪੰਚਾਇਤਾਂ ਕਰਨ ਜਾ ਰਹੀ ਹੈ | ਮੀਟਿੰਗ ਵਿਚ ਗੁਰਜੀਤ ਸਿੰਘ ਬਾਠ, ਸੇਵਾ ਸਿੰਘ ਖੰਟ, ਜਗਤਾਰ ਸਿੰਘ ਮਹੇਸ਼ਪੁਰਾ, ਗੁਰਜੀਤ ਸਿੰਘ ਗਿੱਲ, ਲਖਬੀਰ ਸਿੰਘ ਲਛਮਣਗੜ੍ਹ, ਜਗਜੋਤ ਸਿੰਘ ਜੋਤੀ, ਕਰਮਜੀਤ ਸਿੰਘ ਗੰਢੂਆਂ, ਮੇਜਰ ਸਿੰਘ ਵਿਰਕ, ਨਾਹਰ ਸਿੰਘ ਸੈਫਲਪੁਰ, ਮਨਦੀਪ ਸੈਫ਼ਲਪੁਰ, ਜੱਗੀ ਸੈਫਲਪੁਰ, ਹਰਚੰਦ ਸਿੰਘ ਅਮਰਾਲਾ ਤੇ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਮਨਰੇਗਾ ਨੂੰ 'ਜੀ ਰਾਮ ਜੀ' ਸਕੀਮ 'ਚ ਬਦਲ ਕੇ ਮਜ਼ਦੂਰਾਂ ਦੇ ਹੱਕਾਂ ਨਾਲ ਖਿਲਵਾੜ ਕੀਤਾ-ਨਾਭਾ, ਪ੍ਰਗਟ ਸਿੰਘ ਅਗਲੀ ਖ਼ਬਰ ਸਤਲੋਕ ਆਸ਼ਰਮ ਖਮਾਣੋਂ ਵਿਖੇ ਕਬੀਰ ਸਾਹਿਬ ਦਾ ਨਿਰਵਾਣ ਦਿਵਸ ਸਮਾਗਮ ਸ਼ਰਧਾਪੂਰਵਕ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।