30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪ੍ਰਬੰਧਕੀ ਕੰਪਲੈਕਸ ਖਮਾਣੋਂ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ

ਅਜੀਤ ਡੈਸਕ 30-01-2026
ਖਮਾਣੋਂ, 29 ਜਨਵਰੀ (ਜੋਗਿੰਦਰ ਪਾਲ)-ਪ੍ਰਬੰਧਕੀ ਕੰਪਲੈਕਸ ਖਮਾਣੋਂ ਵਿਖੇ 77ਵਾਂ ਗਣਤੰਤਰ ਦਿਵਸ ਪੂਰੇ ਜੋਸ਼ੋ ਖਰੋਸ਼ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਜੱਜ ਅੰਕਿਤਾ ਧਵਨ ਵਿਸ਼ੇਸ਼ ਮਹਿਮਾਨ ਅਤੇ ਐਸ.ਡੀ.ਐਮ ਖਮਾਣੋਂ ਮਨਰੀਤ ਰਾਣਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪੰਜਾਬ ਪੁਲਿਸ ਦੀ ਟੁਕੜੀ ਨੇ ਮੁੱਖ ਮਹਿਮਾਨ ਐਸ.ਡੀ.ਐਮ. ਰਾਣਾ ਨੂੰ ਉਨ੍ਹਾਂ ਦੀ ਆਮਦ ਤੇ ਸਲਾਮੀ ਦਿੱਤੀ | ਇਸ ਉਪਰੰਤ ਰਾਣਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਸਮਾਗਮ ਦੌਰਾਨ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਵਿਕਲਾਂਗ ਵਿਅਕਤੀ ਰਣਜੀਤ ਸਿੰਘ ਮਨੈਲਾ ਨੂੰ ਟਰਾਈ ਸਾਈਕਲ ਵੀ ਭੇਟ ਕੀਤਾ ਗਿਆ | ਸਮਾਗਮ ਦੌਰਾਨ ਡੀ.ਐਸ.ਪੀ. ਖਮਾਣੋਂ ਗੁਰਮੀਤ ਸਿੰਘ, ਐਸ.ਐਚ.ਓ ਖੇੜੀ ਨੌਧ ਸਿੰਘ ਸਬ ਇੰਸਪੈਕਟਰ ਮੇਜਰ ਸਿੰਘ, ਹਰਪ੍ਰੀਤ ਸਿੰਘ ਖੰਟ, ਜਸਪਾਲ ਸਿੰਘ ਜੂਨੀਅਰ ਸਹਾਇਕ, ਗਗਨਦੀਪ ਜਿੰਦਲ, ਰਾਜੇਸ਼ ਕੁਮਾਰ ਸੁਪਰਡੈਂਟ, ਸਿਪਾਹੀ ਗਗਨਦੀਪ ਸਿੰਘ, ਮੇਜਰ ਸਿੰਘ ਅਤੇ ਸੰਜੀਵ ਕਾਲੜਾ ਦਾ ਚੋਣਾਂ 'ਚ ਵਧੀਆ ਸੇਵਾਵਾਂ ਨਿਭਾਉਣ ਬਦਲੇ ਸਨਮਾਨ ਕੀਤਾ ਗਿਆ | ਇਸੇ ਤਰ੍ਹਾਂ ਡੀ.ਐਫ.ਐਸ.ਓ. ਗੁਰਪ੍ਰੀਤ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੜੀ ਦੀਆਂ ਫੁੱਟਬਾਲ ਦੀਆਂ ਦੋ ਵਿਦਿਆਰਥਣਾਂ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਨਗਰ ਪੰਚਾਇਤ ਖਮਾਣੋਂ ਦੇ ਪ੍ਰਧਾਨ ਗੁਰਦੀਪ ਸਿੰਘ, ਸਾਬਕਾ ਪ੍ਰਧਾਨ ਅਮਰਜੀਤ ਸੋਹਲ, ਸੰਮਤੀ ਮੈਂਬਰ ਮਨਪ੍ਰੀਤ ਕੌਰ ਖੰਟ, ਧਰਮ ਸਿੰਘ ਲਖਨਪੁਰ, ਰਣਜੀਤ ਸਿੰਘ ਅਮਰਾਲਾ, ਮਨਪ੍ਰੀਤ ਕੌਰ ਫਰੌਰ, ਮਨਦੀਪ ਸਿੰਘ ਧਨੌਲਾ, ਗੋਗੀ ਅਮਰਾਲਾ, ਬਿੰਦਾ ਚੜੀ, ਸੋਨੀ ਰਿਆ, ਬਲਾਕ ਪ੍ਰਧਾਨ ਕਵਿੱਕਰ ਸਿੰਘ ਬਰਵਾਲੀ, ਸਰਪੰਚ ਪ੍ਰਭਦੀਪ ਸਿੰਘ ਮਾਨਪੁਰ, ਕੌਂਸਲਰ ਗੁਰਿੰਦਰ ਸਿੰਘ ਸੋਨੀ, ਹਰਿੰਦਰ ਸਿੰਘ ਹਿੰਦਾ ਸ਼ਾਹੀ, ਨਰਿੰਦਰ ਸਿੰਘ ਖੇੜੀ, ਜਗਰੂਪ ਸਿੰਘ ਹਰਗਣਾ, ਸ਼ਮਸ਼ੇਰ ਸਿੰਘ ਕਾਲੇਵਾਲ ਤੋਂ ਇਲਾਵਾ ਸ਼ਹਿਰ ਅਤੇ ਇਲਾਕੇ ਦੇ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਸਤਲੋਕ ਆਸ਼ਰਮ ਖਮਾਣੋਂ ਵਿਖੇ ਕਬੀਰ ਸਾਹਿਬ ਦਾ ਨਿਰਵਾਣ ਦਿਵਸ ਸਮਾਗਮ ਸ਼ਰਧਾਪੂਰਵਕ ਸੰਪੰਨ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।